ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਐੱਚਐੱਮਵੀ ਵਿਖੇ ਹਿੰਦੀ ਦਿਵਸ ਮੌਕੇ ਪੀਜੀ ਹਿੰਦੀ ਵਿਭਾਗ ਵੱਲੋਂ ਵਿਸ਼ਿਸ਼ਟ ਲੈਕਚਰ ਕਰਵਾਇਆ ਗਿਆ, ਜਿਸ ਦਾ ਮੁੱਖ ਵਿਸ਼ਾ ਹਿੰਦੀ ਤੇ ਸੰਸਕ੍ਰਿਤ ਸਾਹਿਤ ‘ਚ ਜੀਵਨ ਕਲਾ ਦੇ ਸੁਨਹਿਰੇ ਸੂਤਰ ਰਿਹਾ। ਇਸ ਮੌਕੇ ਪਿੰ੍ਸੀਪਲ ਪ੍ਰਰੋ. ਅਜੇ ਸਰੀਨ ਨੇ ਰਿਸੋਰਸਪਰਸਨ ਰਾਜੂ ਵਿਗਿਆਨਕ ਦਾ ਗ੍ਰੀਨ ਪਲਾਂਟਰ ਭੇਟ ਕਰ ਕੇ ਸਵਾਗਤ ਕੀਤਾ। ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਸੁਖੀ ਜੀਵਨ ਦਾ ਭੇਦ ਸਰਲ ਹੋਣਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਸਾਰਿਆਂ ਦੀ ਭਾਸ਼ਾ ਹੈ ਤੇ ਗੱਲਬਾਤ ਦਾ ਸੌਖਾ ਮਾਧਿਅਮ ਹੈ। ਇਸ ਲਈ ਹਿੰਦੀ ਦੇ ਪ੍ਰਚਾਰ-ਪ੍ਰਸਾਰ ‘ਚ ਸਾਰਿਆਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ। ਰਾਜੂ ਵਿਗਿਆਨਕ ਨੇ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਹਿਤ ਦਾ ਆਧਾਰ ਕਲਾ ਤੇ ਸੰਸਕ੍ਰਿਤੀ ਹੈ। ਸਰਲ ਜੀਵਨ ਦਾ ਭੇਦ ਹੰਕਾਰ ਦਾ ਤਿਆਗ ਕਰਨਾ ਹੈ। ਪਖੰਡ ਮੌਤ ਹੈ ਤੇ ਗਿਆਨ ਤੁਹਾਨੂੰ ਅਮਰ ਬਣਾਉਂਦਾ ਹੈ। ਇਸ ਲਈ ਗਿਆਨ ਨੂੰ ਹਾਸਲ ਕਰਕੇ ਜੀਵਨ ਨੂੰ ਉਪਯੋਗੀ ਬਣਾਓ। ਇਸ ਮੌਕੇ ਹਿੰਦੀ ਭਾਸ਼ਾ ਨੂੰ ਸਮਰਪਿਤ ਇਕ ਨੁੱਕੜ ਨਾਟਕ ਵੀ ਕਰਵਾਇਆ ਗਿਆ ਜਿਸ ‘ਚ ਵਿਦਿਆਰਥਣਾਂ ਨੇ ਹਿੰਦੀ ਭਾਸ਼ਾ ਦੇ ਮਹੱਤਵ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਹਿੰਦੀ ਵਿਭਾਗ ਮੁਖੀ ਡਾ. ਜੋਤੀ ਗੋਗੀਆ ਦੇ ਨਿਰਦੇਸ਼ਨ ਤੇ ਲੇਖਨ ‘ਚ ਇਹ ਨੁੱਕੜ ਨਾਟਕ ਤਿਆਰ ਕੀਤਾ ਗਿਆ। ਇਸ ਮੌਕੇ ਸੰਸਕ੍ਰਿਤ ਵਿਭਾਗ ਮੁਖੀ ਡਾ. ਮੀਨੂ ਤਲਵਾੜ, ਹਿੰਦੀ ਵਿਭਾਗ ਤੋਂ ਪਵਨ ਕੁਮਾਰੀ ਤੇ ਡਾ. ਦੀਪਤੀ ਧੀਰ ਵੀ ਮੌਜੂਦ ਰਹੇ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



