ਆਨਲਾਈਨ ਡੈਸਕ, ਨਵੀਂ ਦਿੱਲੀ : ਫੈਸਟਿਵ ਸੀਜ਼ਨ ’ਚ ਆਨਲਾਈਨ ਸ਼ਾਪਿੰਗ ਪਲੇਟਫਾਰਮ ’ਤੇ ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ ਦਾ ਲਾਭ ਉਠਾਉਣ ਲਈ ਕਈ ਲੋਕ ਸ਼ਾਪਿੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਤਿਉਹਾਰੀ ਸੀਜ਼ਨ ਦੀ ਆੜ ’ਚ ਕਈ ਤਰ੍ਹਾਂ ਦੇ ਆਨਲਾਈਨ ਧੋਖਾਧੜੀਆਂ ਵੀ ਹੋ ਰਹੀਆਂ ਹਨ। ਅਜਿਹੇ ’ਚ ਤੁਹਾਨੂੰ ਇਸ ਤਰ੍ਹਾਂ ਦੀਆਂ ਧੋਖਾਧੜੀਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਤੁਸੀਂ ਵੀ ਆਪਣਾ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਉਸ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ।

ਤੁਹਾਡਾ ਕਾਰਡ ਜਿੰਨਾ ਜ਼ਿਆਦਾ ਸੁਰੱਖਿਅਤ ਹੋਵੇਗਾ, ਉਨ੍ਹਾਂ ਹੀ ਤੁਹਾਡੇ ਨਾਲ ਧੋਖਾਧੜੀ ਹੋਣ ਦੀ ਸੰਭਾਵਨਾ ਘੱਟ ਹੋਵੇਗੀ।

ਕ੍ਰੈਡਿਟ ਤੇ ਡੈਬਿਟ ਕਾਰਡ ਨੂੰ ਕਿਵੇਂ ਕਰੇ ਸੁਰੱਖਿਅਤ

ਭਾਰਤੀ ਰਿਜ਼ਰਨ ਬੈਂਕ ਨੇ ਇਕ ਸੁਰੱਖਿਆ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਪ੍ਰਣਾਲੀ ’ਚ ਤੁਹਾਨੂੰ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਨੂੰ ਜ਼ਿਆਦਾ ਸੁਰੱਖਿਆ ਦਿੱਤੀ ਜਾਂਦੀ ਹੈ। ਇਸ ਪ੍ਰਣਾਲੀ ਜਾਂ ਸਿਸਟਮ ਦਾ ਮਾਂ 3D Secure ਹੈ। ਇਸ ’ਚ ਜਦੋਂ ਵੀ ਤੁਸੀਂ ਸ਼ਾਪਿੰਗ ਕਰਦੇ ਹੋ ਤਾਂ ਤੁਹਾਡੇ ਕੋਲੋ ਇਕ ਕੋਡ ਮੰਗਿਆ ਜਾਂਦਾ ਹੈ। ਜਦੋਂ ਕੋਡ ਬੈਂਕ ਦੁਆਰਾ ਭੇਜਿਆ ਜਾਂਦਾ ਹੈ। ਤੁਹਾਨੂੰ ਇਹ ਕੋਡ ਰਜਿਸਟਰਡ ਮੋਬਾਇਲ ਨੰਬਰ ਜਾਂ ਫਿਰ ਬੈਂਕਿੰਗ ਐਪ ’ਤੇ ਮਿਲ ਜਾਵੇਗਾ।

ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਆਨਲਾਈਨ ਧੋਖਾਧੜੀ ਦੀ ਗਿਣਤੀ ਘਟੇਗੀ। ਇਸ ਪ੍ਰਣਾਲੀ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਾਰਡ ਧਾਰਕ ਦੁਆਰਾ ਖਰੀਦਦਾਰੀ ਲਈ ਕਾਰਡ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਨ੍ਹਾਂ ਟਿਪਸ ਨੂੰ ਕਰੋ ਫੋਲੋ

ਤੁਹਾਨੂੰ ਹਮੇਸ਼ਾ ਕਿਸੇ ਭਰੋਸੇਯੋਗ ਐਪ ਜਾਂ ਵੈੱਬਸਾਈਟ ਤੋਂ ਖਰੀਦਦਾਰੀ ਕਰਨੀ ਚਾਹੀਦੀ ਹੈ।

ਤੁਹਾਨੂੰ ਆਪਣੇ ਕਾਰਡ ਦੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਹੀਂ ਦੇਣੀ ਚਾਹੀਦੀ।

ਤੁਹਾਨੂੰ ਰੋਜ਼ਾਨਾ ਆਪਣੇ ਕਾਰਡ ਸਟੇਟਮੈਂਟ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਮਹਿਸੂਸ ਕਰਦੇ ਹੋ ਤਾਂ ਤੁਰੰਤ ਸ਼ਿਕਾਇਤ ਦਰਜ ਕਰੋ।

ਤੁਹਾਨੂੰ ਆਪਣੀ ਕ੍ਰੈਡਿਟ ਕਾਰਡ ਦੀ ਸੀਮਾ ਘੱਟ ਕਰਨੀ ਚਾਹੀਦੀ ਹੈ। ਇਹ ਤੁਹਾਡੇ ਨਾਲ ਹੋਣ ਵਾਲੀਆਂ ਧੋਖਾਧੜੀਆਂ ਦੀ ਗਿਣਤੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਜਦੋਂ ਵੀ ਤੁਸੀਂ ਆਨਲਾਈਨ ਖਰੀਦਦਾਰੀ ਕਰਦੇ ਹੋ ਤੁਹਾਨੂੰ ਆਪਣਾ ਡੇਟਾ ਸੁਰੱਖਿਅਤ ਰੱਖਣਾ ਚਾਹੀਦਾ ਹੈ।