ਅਹਿਮਦਾਬਾਦ : ODI ਵਿਸ਼ਵ ਕੱਪ 2023 ‘ਚ ਭਾਰਤ ਨੇ ਪਾਕਿਸਤਾਨ (IND VS PAK) ਖਿਲਾਫ ਸੱਤ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਟੀਮ ਇੰਡੀਆ ਨੂੰ ਪ੍ਰਸ਼ੰਸਕਾਂ ਦਾ ਜ਼ਬਰਦਸਤ ਸਮਰਥਨ ਮਿਲਿਆ। ਇਸ ਮੈਚ ਦੌਰਾਨ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਕ੍ਰਿਕਟ ਪ੍ਰਸ਼ੰਸਕਾਂ ਦੇ ਨਿਸ਼ਾਨੇ ‘ਤੇ ਬਣੇ ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਕਾਫੀ ਛੇੜਿਆ।
ਮੁਹੰਮਦ ਰਿਜ਼ਵਾਨ (Muhammad Rizwan) ਜਦੋਂ ਬੱਲੇਬਾਜ਼ੀ ਤੋਂ ਬਾਅਦ ਵਾਪਸੀ ਕਰ ਰਹੇ ਸਨ ਤਾਂ ਭਾਰਤੀ ਪ੍ਰਸ਼ੰਸਕਾਂ ਨੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਸ਼ੰਸਕਾਂ ਨੇ ਜੈ ਸ਼੍ਰੀਰਾਮ ਦੇ ਨਾਅਰੇ ਲਗਾਏ। ਹਾਲਾਂਕਿ ਮੁਹੰਮਦ ਰਿਜ਼ਵਾਨ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਚੁੱਪਚਾਪ ਡਰੈਸਿੰਗ ਰੂਮ ‘ਚ ਚਲੇ ਗਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
What are they chanting at Mohammad Rizwan? Where’s @IrfanPathan and his Grace now? Will he tweet about it? Is this acceptable? 👎👎👎 #CWC23 #INDvPAKpic.twitter.com/59XiWfR4C4
— Farid Khan (@_FaridKhan) October 14, 2023
ਮੁਹੰਮਦ ਰਿਜ਼ਵਾਨ ਤੋਂ ਕਿਉਂ ਨਾਰਾਜ਼ ਹਨ ਭਾਰਤੀ ਪ੍ਰਸ਼ੰਸਕ?
ਦਰਅਸਲ ਸ਼੍ਰੀਲੰਕਾ ਖਿਲਾਫ ਮੈਚ ‘ਚ ਸੈਂਕੜਾ ਜੜਨ ਤੋਂ ਬਾਅਦ ਮੁਹੰਮਦ ਰਿਜ਼ਵਾਨ ਨੇ ਵਿਵਾਦਤ ਟਵੀਟ ਕੀਤਾ ਸੀ। ਰਿਜ਼ਵਾਨ ਨੇ ਇਸ ਟਵੀਟ ‘ਚ ਗਾਜ਼ਾ ਦਾ ਸਮਰਥਨ ਕੀਤਾ ਸੀ। ਰਿਜ਼ਵਾਨ ਨੇ ਆਪਣੇ ਟਵੀਟ ‘ਚ ਲਿਖਿਆ, ਇਹ ਗਾਜ਼ਾ ‘ਚ ਸਾਡੇ ਭਰਾਵਾਂ ਤੇ ਭੈਣਾਂ ਲਈ ਸੀ, ਜਿੱਤ ‘ਚ ਯੋਗਦਾਨ ਦੇ ਕੇ ਖੁਸ਼ ਹਾਂ। ਇਸ ਨੂੰ ਆਸਾਨ ਬਣਾਉਣ ਦਾ ਸਿਹਰਾ ਪੂਰੀ ਟੀਮ ਅਤੇ ਖਾਸ ਤੌਰ ‘ਤੇ ਅਬਦੁੱਲਾ ਸ਼ਫੀਕ ਤੇ ਹਸਨ ਅਲੀ ਨੂੰ ਜਾਂਦਾ ਹੈ। ਸ਼ਾਨਦਾਰ ਮਹਿਮਾਨਨਿਵਾਜ਼ੀ ਤੇ ਸਮਰਥਨ ਲਈ ਹੈਦਰਾਬਾਦ ਦੇ ਲੋਕਾਂ ਦੇ ਧੰਨਵਾਦੀ ਹਾਂ।



