ਸਟਾਫ ਰਿਪੋਰਟਰ, ਕਪੂਰਥਲਾ : ਮਿਆਰੀ ਵਿੱਦਿਆ ਦੇ ਪਸਾਰ ‘ਚ ਜੁਟੇ ਖ਼ਾਲਸਾ ਕਾਲਜ ਦੇ ਪਿੰ੍ਸੀਪਲ ਬਲਦੇਵ ਸਿੰਘ ਿਢੱਲੋਂ ਅਤੇ ਡੀਏਵੀ ਕਾਲਜ ਦੇ ਜਿਓਲਾਜੀ ਵਿਭਾਗ ਦੇ ਮੁਖੀ ਪੋ੍. ਪੁਨੀਤ ਪੁਰੀ ਦਾ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੀ ਕਰਮਯੋਗੀ ਸਨਮਾਨ ਮੁਹਿੰਮ ਤਹਿਤ ਸਨਮਾਨ ਕੀਤਾ ਗਿਆ।
ਬੈਪਟਿਸਟ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਉਪਰੋਤਕ ਕਰਮਯੋਗੀਆਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਭੇਟ ਕੀਤੀ ਵਿੱਦਿਆ ਦੇ ਮਹੱਤਵ ਦੀ ਗੱਲ ਕਰਦੇ ਹੋਏ ਪ੍ਰਧਾਨ ਬੀਸੀਐੱਸ ਨੇ ਕਿਹਾ ਕਿ ਸਮਾਜ ਦੇ ਵਿਕਾਸ ਲਈ ਮਿਆਰੀ ਸਿੱਖਿਆ ਦਾ ਬਹੁਤ ਵੱਡਾ ਰੋਲ ਹੈ ਪਰ ਪਿਛਲੇ ਸਮਿਆਂ ਤੋਂ ਵਿੱਦਿਆ ਦੇ ਖੇਤਰ ‘ਚ ਬਹੁਤ ਵੱਡਾ ਨਿਘਾਰ ਆਇਆ ਹੈ, ਜਿਸ ਕਾਰਨ ਬੱਚੇ ਆਪਣੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੋਏ ਹਨ, ਇਸੇ ਰਵਾਇਤ ਨੇ ਸਮਾਜਿਕ ਗਿਰਾਵਟ ਨੂੰ ਜਨਮ ਦਿੱਤਾ ਹੈ। ਫਲਸਰੂਪ ਨਸ਼ੇ ਅਤੇ ਹੋਰ ਲਾਅਨਤਾਂ/ਅਲਾਮਤਾਂ ਵਿਚ ਧਸ ਗਏ ਹਨ। ਵਿੱਦਿਆ ਹੀ ਮਾਤਰ ਇਕ ਉਪਾਅ ਹੈ, ਜਿਸ ਦੀ ਰੌਸ਼ਨੀ ਨਾਲ ਕਿੰਨੇ ਚਿਰਾਗ ਜਗਾਏ ਜਾ ਸਕਦੇ ਹਨ। ਅੱਜ ਵੀ ਜਿਹੜੇ ਲੋਕ ਮਿਆਰੀ ਸਿੱਖਿਆ ਦੇ ਪਸਾਰ ਲਈ ਸਮਰਪਿਤ ਹਨ, ਉਹ ਹਰ ਪੱਧਰ ਦੇ ਸਨਮਾਨ ਦੇ ਹੱਕਦਾਰ ਹਨ। ਪਿੰ੍ਸੀਪਲ ਬਲਦੇਵ ਸਿੰਘ ਿਢੱਲੋਂ ਨੇ ਕਿਹਾ ਕਿ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਭੇਟ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਬਾਬਾ ਸਾਹਿਬ ਉਹ ਸ਼ਖਸ਼ੀਅਤ ਹਨ, ਜਿਨ੍ਹਾਂ ਗਰੀਬੀ ਵਿਚ ਰਹਿੰਦੇ ਹੋਏ ਵੀ ਅਜਿਹੀ ਪੜ੍ਹਾਈ ਕਰ ਕੇ ਦੇਸ਼ ਨੂੰ ਸੰਵਿਧਾਨਿਕ ਪ੍ਰਣਾਲੀ ਦੇ ਗਏ।
ਪੋ੍. ਪੁਨੀਤ ਪੁਰੀ ਨੇ ਵੀ ਇਸ ਸਨਮਾਨ ਲਈ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਸਰਬਜੀਤ ਸਿੰਘ ਗਿੱਲ, ਇਕ ਅਰੁਣਵੀਰ ਅਟਵਾਲ, ਸੁਭਾਸ਼ ਬੈਂਸ, ਸੰਜੇ ਆਏ ਬਰਨਬਾਸ ਰੰਧਾਵਾ ਵੀ ਹਾਜ਼ਰ ਰਹੇ।



