ਜਸਪਾਲ ਸਿੰਘ ਜੱਸੀ, ਤਰਨਤਾਰਨ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਗਈਆਂ 67ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023-24 ‘ਚ ਤਰਨਤਾਰਨ ਦੀ ਗੁਰੂ ਨਾਨਕ ਦੇਵ ਕੁਸ਼ਤੀ ਅਕੈਡਮੀਂ ਨੇ ਇਤਿਹਾਸ ਸਿਰਜਦਿਆਂ ਵੱਖ ਵੱਖ ਉਮਰ ਵਰਗ ‘ਚ 25 ਮੈਡਲਾਂ ‘ਤੇ ਕਬਜ਼ਾ ਜਮਾਇਆ ਹੈ। ਜਦੋਂਕਿ ਓਵਰਆਲ ਟਰਾਫੀ ਜਿੱਤ ਕੇ ਤਰਨਤਾਰਨ ਜ਼ਿਲ੍ਹਾ ਪਹਿਲੇ ਸਥਾਨ ‘ਤੇ ਵੀ ਰਿਹਾ ਹੈ। ਉਕਤ ਪ੍ਰਰਾਪਤੀ ਅਕੈਡਮੀਂ ਦੇ ਸੰਚਾਲਕ ਤੇ ਕੋਚ ਰਣਜੀਤ ਸਿੰਘ ਚੀਮਾਂ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਕਿ ਤਰਨਤਾਰਨ ਜ਼ਿਲ੍ਹੇ ‘ਚ ਇਕ ਹੀ ਅਖਾੜੇ ਦੇ ਨਾਂ ਇੰਨੇ ਮੈਡਲ ਹੋਏ ਹੋਣ।
ਰਣਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਕੁਸ਼ਤੀ ਅਕੈਡਮੀ ਜੋ ਤਰਨਤਾਰਨ ਦੇ ਮਲਟੀਪਰਪਜ਼ ਖੇਡ ਸਟੇਡੀਅਮ ‘ਚ ਚੱਲ ਰਹੀ ਹੈ ਦੇ ਪਹਿਲਵਾਨਾਂ ਨੇ 67ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ 14 ਵਿੱਚੋਂ 35 ਕਿਲੋ ਗੁਰਸੇਵਕ ਸਿੰਘ ਗੋਲਡ, 38 ਕਿਲੋ ਹਰਜੋਤ ਸਿੰਘ ਗੋਲਡ, 52 ਕਿਲੋ ਜੁਗਰਾਜ ਸਿੰਘ ਗੋਲਡ, 57 ਕਿਲੋ ਅਮਿਤਦੇਵ ਗੋਲਡ, 68 ਕਿਲੋ ਅਰਮਾਨਦੀਪ ਮੱਲ੍ਹੀ ਗੋਲਡ, 35 ਕਿਲੋ ਵਿਸ਼ਵੀਰ ਸਿਲਵਰ, 35 ਕਿਲੋ ਸਹਿਜਪ੍ਰਰੀਤ ਸਿੰਘ ਬਰੌਂਜ, 38 ਕਿਲੋ ਗੁਰਮੇਜ ਸਿਘ ਬਰੌਂਜ, 57 ਕਿਲੋ ਸਪਰਸ਼ ਬਰੌਂਜ, 48 ਕਿਲੋ ਏਕਮਜੋਤ ਸਿਘ ਬਰੌਂਜ, ਅੰਡਰ 17 ਵਿੱਚੋਂ 45 ਕਿਲੋ ਨਵਜੋਤ ਸਿੰਘ ਗੋਲਡ, 110 ਕਿਲੋ ਕਰਮਵੀਰ ਸਿੰਘ ਚੀਮਾ ਗੋਲਡ, 45 ਕਿਲੋ ਨਵਦੀਪ ਸਿੰਘ ਸਿਲਵਰ, 55 ਕਿਲੋ ਦਿਲਪ੍ਰਰੀਤ ਸਿੰਘ ਸਿਲਵਰ, 60 ਕਿਲੋ ਖੁਸ਼ਦੀਪ ਸਿੰਘ ਸਿਲਵਰ, 92 ਕਿਲੋ ਹਰਮਨਜੋਤ ਸਿੰਘ ਸਿਲਵਰ, 110 ਕਿਲੋ ਗੁਰਬੀਰ ਸਿਘ ਸਿਲਵਰ, 45 ਕਿਲੋ ਰਣਬੀਰ ਸਿਘ ਬਰੌਂਜ, 60 ਕਿਲੋ ਜੁਗਿੰਦਰ ਸਿਘ ਬਰੌਂਜ, ਅੰਡਰ 19 ਵਿੱਚੋਂ 61 ਕਿਲੋ ਅਨਮੋਲਪਰੀਤ ਸਿਘ ਗੋਲਡ, 65 ਕਿਲੋ ਮਨਦੀਪ ਸਿੰਘ ਗੋਲਡ, 86 ਕਿਲੋ ਸ਼ਮਸ਼ੇਰ ਸਿੰਘ ਸਿਲਵਰ, 125 ਕਿਲੋ ਸੰਨੀ ਸਿੰਘ ਸਿਲਵਰ ਮੈਡਲ ਜਿੱਤਣ ਵਿਚ ਸਫਲ ਹੋਏ ਹਨ। ਰਣਜੀਤ ਸਿੰਘ ਚੀਮਾਂ ਨੇ ਦੱਸਿਆ ਕਿ ਓਵਰ ਆਲ ਟਰਾਫੀ ਜਿੱਤ ਕੇ ਤਰਨਤਾਰਨ ਜ਼ਿਲ੍ਹਾ ਪਹਿਲੇ ਸਥਾਨ ‘ਤੇ ਰਿਹਾ ਹੈ ਅਤੇ ਇੰਨੇ ਮੈਡਲ ਇਕੋ ਵਾਰ ਜਿੱਤ ਕੇ ਇਸ ਅਖਾੜੇ ਨੇ ਨਵਾਂ ਇਤਿਹਾਸ ਵੀ ਬਣਾਇਆ ਹੈ।
======
ਬਾਕਸ-
ਐੱਮਪੀ ਜਸਬੀਰ ਸਿੰਘ ਡਿੰਪਾ ਨੇ ਦਿੱਤੀ ਅਕੈਡਮੀਂ ਤੇ ਬੱਚਿਆਂ ਨੂੰ ਵਧਾਈ
ਗੁਰੂ ਨਾਨਕ ਕੁਸ਼ਤੀ ਅਕੈਡਮੀ ਦੇ ਕੋਚ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਉਨਾਂ੍ਹ ਨੇ ਅਕੈਡਮੀ ਦੀ ਇਸ ਪ੍ਰਰਾਪਤੀ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਉਚੇਚਾ ਫੋਨ ਕਰ ਕੇ ਅਕੈਡਮੀ ਅਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਨਾਲ ਹੀ ਅਗਲੇ ਮੁਕਾਬਲੇ ਲਈ ਹੋਈ ਚੋਣ ‘ਚ ਹੋਰ ਮਿਹਨਤ ਤੇ ਸਮਰਪਣ ਭਾਵਨਾ ਨਾਲ ਖੇਡਣ ਦਾ ਅਸ਼ੀਰਵਾਦ ਵੀ ਦਿੱਤਾ। ਜਸਬੀਰ ਸਿੰਘ ਡਿੰਪਾ ਵੱਲੋਂ ਕੀਤੀ ਗਈ ਇਸ ਹੌਸਲਾ ਅਫ਼ਜਾਈ ਨੂੰ ਲੈ ਕੇ ਖਿਡਾਰੀਆਂ ‘ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।



