ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Bigg Boss 17: ਬਿੱਗ ਬੌਸ ਸੀਜ਼ਨ 17 ਸ਼ੁਰੂ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਸਲਮਾਨ ਖਾਨ ਦੇ ਸ਼ੋਅ ਦਾ ਗ੍ਰੈਂਡ ਪ੍ਰੀਮੀਅਰ 15 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਜਿੱਥੇ ਕਲਰਸ ਦੇ ਇਸ ਵਿਵਾਦਿਤ ਸ਼ੋਅ ਦਾ ਹਿੱਸਾ ਕਿਹੜੇ-ਕਿਹੜੇ ਸਿਤਾਰੇ ਬਣਨਗੇ, ਦੇ ਨਾਵਾਂ ਦਾ ਖੁਲਾਸਾ ਹੋ ਹੀ ਜਾਵੇਗਾ।
ਬਿੱਗ ਬੌਸ ਦੇ ਸੀਜ਼ਨ 16 ਤੇ ਓਟੀਟੀ 2 ਦੀ ਸਫਲਤਾ ਤੋਂ ਬਾਅਦ 17 ਨੂੰ ਦਰਸ਼ਕਾਂ ਲਈ ਦਿਲਚਸਪ ਬਣਾਉਣ ਦਾ ਮੇਕਰਜ਼ ਕੋਈ ਮੌਕਾ ਨਹੀਂ ਛੱਡ ਰਹੇ। ਰਿਪੋਰਟਾਂ ਦੀ ਮੰਨੀਏ ਤਾਂ ਇਹ ਸੀਜ਼ਨ ਟੀਵੀ ਸੈਲੇਬਸ ਦੇ ਨਾਲ-ਨਾਲ ਯੂਟਿਊਬਰਜ਼ ਨਾਲ ਵੀ ਭਰਪੂਰ ਹੋਣ ਵਾਲਾ ਹੈ।
ਪਿਛਲੇ ਕੁਝ ਸੀਜ਼ਨਾਂ ‘ਚ ਅਸੀਂ ਅਭਿਸ਼ੇਕ ਮਲਹਾਨ-ਐਲਵਿਸ਼ ਯਾਦਵ, ਮਨੀਸ਼ਾ ਰਾਣੀ ਸਮੇਤ ਕਈ ਯੂਟਿਊਬਰਜ਼ ਨੂੰ ਬਿੱਗ ਬੌਸ ਦੇ ਘਰ ‘ਚ ਖੇਡਦੇ ਦੇਖਿਆ ਹੈ। ਹਾਲੀਆ ਰਿਪੋਰਟਾਂ ਦੀ ਮੰਨੀਏ ਤਾਂ ਚਾਰ ਮਸ਼ਹੂਰ ਯੂਟਿਊਬਰ ਵੀ ਸਿਤਾਰਿਆਂ ਦੇ ਨੱਕ ‘ਚ ਦਮ ਕਰਨ ਲਈ ਇਸ ਸੀਜ਼ਨ ਦਾ ਹਿੱਸਾ ਬਣਨ ਵਾਲੇ ਹਨ। ਇੱਥੇ ਦੇਖੋ ਲਿਸਟ-
ਪਾਇਲ ਮਲਿਕ-ਅਰਮਾਨ ਮਲਿਕ
ਅਰਮਾਨ ਮਲਿਕ ਸੋਸ਼ਲ ਮੀਡੀਆ ‘ਤੇ ਜਾਣਿਆ-ਪਛਾਣਿਆ ਨਾਂ ਹੈ। YOUTUBE ‘ਤੇ ਵੀ ਉਸ ਦੇ ਲੱਖਾਂ ਵਿਊਜ਼ ਹਨ। ਅਰਮਾਨ ਦੇ ਨਾਲ-ਨਾਲ ਉਨ੍ਹਾਂ ਦੀਆਂ ਦੋ ਪਤਨੀਆਂ ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਵੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਹਨ।ਖਬਰਾਂ ਮੁਤਾਬਕ ਅਰਮਾਨ ਮਲਿਕ ਇਕ ਜੋੜੇ ਦੇ ਰੂਪ ‘ਚ ਸ਼ੋਅ ਵਿੱਚ ਐਂਟਰੀ ਕਰਨਗੇ, ਉਹ ਆਪਣੀ ਪਹਿਲੀ ਪਤਨੀ ਪਾਇਲ ਮਲਿਕ ਨਾਲ ਸਲਮਾਨ ਖਾਨ ਦੇ ਸ਼ੋਅ ‘ਚ ਐਂਟਰੀ ਕਰਨ ਜਾ ਰਹੇ ਹਨ। ਖੈਰ, ਅਰਮਾਨ ਮਲਿਕ ਹਮੇਸ਼ਾ ਵਿਵਾਦਾਂ ਨਾਲ ਜੁੜੇ ਰਹੇ ਹਨ, ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਬਿੱਗ ਬੌਸ ਦੇ ਘਰ ਵਿਚ ਕਿਹੜੇ-ਕਿਹੜੇ ਵਿਵਾਦ ਖੜ੍ਹੇ ਕਰਦੇ ਹਨ।
.jpeg)
ਕੀਰਤੀ ਮਹਿਰਾ
ਤੁਸੀਂ ਕੀਰਤੀ ਮਹਿਰਾ ਦਾ ਨਾਂ ਪਹਿਲਾਂ ਹੀ ਸੁਣਿਆ ਹੋਵੇਗਾ। ਉਸ ਦਾ ਤੇ ਬਿੱਗ ਬੌਸ OTT 2 ਦੇ ਜੇਤੂ ਐਲਵਿਸ਼ ਯਾਦਵ ਦਾ ਵੀ ਇਕ-ਦੂਜੇ ਨਾਲ ਨਜ਼ਦੀਕੀ ਰਿਸ਼ਤਾ ਰਿਹਾ ਹੈ। YouTuber Elvish ਤੋਂ ਬਾਅਦ ਹੁਣ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਵੀ ਸਲਮਾਨ ਖਾਨ ਦੇ ਸ਼ੋਅ ‘ਚ ਤੜਕਾ ਲਾਉਂਦੀ ਨਜ਼ਰ ਆਵੇਗੀ।

ਅਨੁਰਾਗ ਡੋਵਾਲ ਉਰਫ UK07 ਰਾਈਡਰ
ਅਨੁਰਾਗ ਡੋਵਾਲ ਸੋਸ਼ਲ ਮੀਡੀਆ ‘ਤੇ ਜਾਣਿਆ-ਪਛਾਣਿਆ ਨਾਂ ਹੈ। ਇੰਸਟਾਗ੍ਰਾਮ ‘ਤੇ ਉਸ ਦੇ 5 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਉਸ ਦਾ ਯੂਕੇ 07 ਨਾਂ ਦਾ ਯੂ-ਟਿਊਬ ‘ਤੇ ਇਕ ਚੈਨਲ ਹੈ, ਜਿਸ ਨੂੰ 70 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਅਨੁਰਾਗ ਆਪਣੇ ਯੂਟਿਊਬ ਚੈਨਲ ‘ਤੇ ਜ਼ਿਆਦਾਤਰ ਵਾਹਨਾਂ ਤੇ ਬਾਈਕ ਨਾਲ ਸਬੰਧਤ ਵੀਡੀਓਜ਼ ਸ਼ੇਅਰ ਕਰਦੇ ਹਨ। ਐਲਵਿਸ਼ ਦੀ ਤਰ੍ਹਾਂ ਇਹ ਵੀ ਸਪੱਸ਼ਟ ਹੈ ਕਿ ਉਹ ਬਾਈਕ ਦਾ ਬਹੁਤ ਸ਼ੌਕੀਨ ਹਨ।
.jpeg)
ਸਮਰਾਟ ਗੌਰ
ਹੁਣ ਸਲਮਾਨ ਖਾਨ ਦੇ ਸ਼ੋਅ ਲਈ ਇਕ ਹੋਰ ਯੂਟਿਊਬਰ ਦਾ ਨਾਂ ਸਾਹਮਣੇ ਆਇਆ ਹੈ ਤੇ ਉਹ ਹੈ ਸਮਰਾਟ ਗੌਰ। ਹਾਲਾਂਕਿ ਅਜੇ ਤਕ ਬਿੱਗ ਬੌਸ 17 ਦਾ ਹਿੱਸਾ ਬਣਨ ਨੂੰ ਲੈ ਕੇ ਉਨ੍ਹਾਂ ਦੇ ਪੱਖ ਤੋਂ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਕਰੀਬ 1 ਲੱਖ 32 ਹਜ਼ਾਰ ਫਾਲੋਅਰਜ਼ ਹਨ। ਤੁਹਾਨੂੰ ਦੱਸ ਦੇਈਏ ਕਿ ਸਮਰਾਟ ਗੌਰ ਪਿਛਲੇ ਸੀਜ਼ਨ ਦੇ ਦੋ ਟਾਪ 2 ਫਾਈਨਲਿਸਟ ਅਭਿਸ਼ੇਕ ਮਲਹਾਨ ਅਤੇ ਐਲਵਿਸ਼ ਯਾਦਵ ਦੇ ਬਹੁਤ ਕਰੀਬ ਹੈ।
.jpeg)
ਇਸ ਵਾਰ ਦੋ ਹਿੱਸਿਆਂ ‘ਚ ਵੰਡਿਆ ਜਾਵੇਗਾ ਬਿੱਗ ਬੌਸ ਦਾ ਘਰ
ਇਸ ਵਾਰ ਬਿੱਗ ਬੌਸ ਦੀ ਥੀਮ ਕਪਲ ਬਨਾਮ ਸਿੰਗਲ ਹੋਣ ਜਾ ਰਹੀ ਹੈ। ਜਿੱਥੇ ਸਾਰੇ ਕੰਟੈਸਟੈਂਟਸ ਨੂੰ ਦਿਲੋ-ਦਿਮਾਗ ਦੇ ਨਾਲ-ਨਾਲ ਆਪਣੀ ਤਾਕਤ ਦਿਖਾਉਣੀ ਹੋਵੇਗੀ। ਇਸ ਵਾਰ ਸਲਮਾਨ ਖਾਨ ਨੇ ਪ੍ਰੋਮੋ ‘ਚ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਇਸ ਵਾਰ ਬਿੱਗ ਬੌਸ ‘ਚ ਬਿੱਗ ਬੌਸ ਖੁੱਲ੍ਹੇਆਮ ਆਪਣੇ ਚਹੇਤਿਆਂ ਦਾ ਪੱਖ ਪੂਰਦੇ ਨਜ਼ਰ ਆਉਣਗੇ।



