Ad-Time-For-Vacation.png

ਅਮਰੀਕਾ ‘ਚ ਮੋਹਨ ਭਾਗਵਤ ਤੇ ਯੋਗੀ ਨੂੰ ਘੇਰਨ ਲਈ ਸਿੱਖ ਜਥੇਬੰਦੀਆਂ ਲਾਮਬੰਦ

ਨਵੀਂ ਦਿੱਲੀ: ਆਰਐਸਐਸ ਦੇ ਮੁਖੀ ਮੋਹਨ ਭਾਗਵਤ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਆਪਣੀ ਅਮਰੀਕਾ ਫੇਰੀ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਵਾਂ ਆਗੂਆਂ ਨੂੰ ਸੱਤ ਤੋਂ ਨੌਂ ਸਤੰਬਰ ਤਕ ਸ਼ਿਕਾਗੋ ਦੌਰੇ ਦੌਰਾਨ ਘੇਰਨ ਲਈ ਈਸਟ ਕੋਸਟ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।ਨਿਊਯਾਰਕ ਆਧਾਰਤ ਸਿੱਖ ਸੰਸਥਾ ਨੇ ਹੋਰ ਹਮਖ਼ਿਆਲੀ ਜਥੇਬੰਦੀਆਂ ਨੂੰ ਵੀ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਗਵਤ ਤੇ ਯੋਗੀ ਨੇ ਸ਼ਿਕਾਗੋ ਦੇ ਹੋਟਲ ਲੋਮਬਾਰਡ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਣੀ ਕਰਨੀ ਹੈ।ਸਿੱਖ ਕਮੇਟੀ ਨੇ ਘਿਰਾਓ ਦੇ ਸੱਦੇ ਦੇ ਪੋਸਟਰਾਂ ਦੇ ਨਾਲ-ਨਾਲ ਦੋਵਾਂ ਹਿੰਦੂ ਲੀਡਰਾਂ ਦੇ ਮਖੌਲੀਏ ਚਿੱਤਰ ਵੀ ਤਿਆਰ ਕੀਤੇ ਹਨ, ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਫਿਰ ਨਹੀਂ ਆਵਾਂਗੇ। ਜਥੇਬੰਦੀ ਦਾ ਇਲਜ਼ਾਮ ਹੈ ਕਿ ਦੋਵੇਂ ਲੀਡਰ ਸਿੱਖਾਂ ਦੇ ਓਹਲੇ ਆਪਣਾ ਹਿੰਦੂਤਵ ਦਾ ਪ੍ਰਚਾਰ ਕਰਨ ਲਈ ਆ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.