Ad-Time-For-Vacation.png

ਜੀਕੇ ਨੇ ਅਪਣੇ ਵਿਰੁਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚੁਕਵਾਉਣ ਦੇ ਦਿਤੇ ਨਿਰਦੇਸ਼

ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਮਰੀਕਾ ਵਿਚ ਹੋਈ ਕੁੱਟਮਾਰ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫ਼ੀ ਗਰਮਾਇਆ ਰਿਹਾ। ਇਸੇ ਦੌਰਾਨ ਹੁਣ ਉਨ੍ਹਾਂ ਦੀ ਇਕ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਬੰਦੀ ਸਿੱਖਾਂ ਦੀ ਰਿਹਾਈ ਲਈ ਲੜਾਈ ਲੜਨ ਦੀ ਗੱਲ ਕਰਨ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਨੂੰ ਅੰਦਰ ਕਰਵਾਉਣ ਲਈ ਯਤਨ ਕਰਨ ਦੀ ਗੱਲ ਆਖ ਰਹੇ ਸਨ।
ਇਸੇ ਦੌਰਾਨ ਕਥਿਤ ਤੌਰ ‘ਤੇ ਉਨ੍ਹਾਂ ਦੇ ਪੀਏ ਵਿਚਾਲੇ ਟੋਕ ਕੇ ਉਨ੍ਹਾਂ ਨੂੰ ਆਖਦਾ ਹੈ ਕਿ ਉਸ ਨੂੰ ਕਿਸੇ ਪੁਲਿਸ ਵਾਲੇ ਦਾ ਫ਼ੋਨ ਆਇਆ ਹੈ ਕਿ ਕੋਈ ਮਨਜਿੰਦਰ ਸਿੰਘ ਨਾਂਅ ਦਾ ਵਿਅਕਤੀ 150 ਬੰਦੇ ਲੈ ਕੇ ਰੋਸ ਪ੍ਰਦਰਸ਼ਨ ਕਰਨ ਲਈ ਆ ਰਿਹਾ ਹੈ, ਕਰਨ ਦੇਈਏ? ਇਸ ‘ਤੇ ਜੀਕੇ ਨੇ ਕਿਹਾ ਕਿ ‘ਚੁਕਾ ਦਿਓ।’ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਸ ਦਈਏ ਕਿ ਇਕ ਪਾਸੇ ਤਾਂ ਮਨਜੀਤ ਸਿੰਘ ਜੀਕੇ ਅਪਣੇ ਆਪ ਨੂੰ ਸਿੱਖਾਂ ਦਾ ਹਿਤੈਸ਼ੀ ਦਸਦੇ ਹਨ ਪਰ ਦੂਜੇ ਪਾਸੇ ਅਪਣੇ ਵਿਰੁਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਲੋਕਾਂ ਨੂੰ ਪੁਲਿਸ ਕੋਲੋਂ ਚੁਕਵਾਉਣ ਦੇ ਨਿਰਦੇਸ਼ ਦਿੰਦੇ ਹਨ।
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਉਨ੍ਹਾਂ ਦੇ ਵਿਰੁਧ ਕਾਫ਼ੀ ਕੁਮੈਂਟਸ ਆ ਰਹੇ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਹੁਣ ਜੀਕੇ ਨੂੰ ਪੁੱਛੋ ਕਿ ਵਿਦੇਸ਼ੀ ਸਿੱਖ ਤਾਂ ਤੇਰਾ ਵਿਰੋਧ ਕਰਦੇ ਸੀ ਕਿਉਂਕਿ ਤੇਰੇ ਅਨੁਸਾਰ ਉਹ ਖ਼ਾਲਿਸਤਾਨੀ ਸਨ ਪਰ ਹੁਣ ਤੇਰੀ ਦਿੱਲੀ ਦੇ ਸਿੱਖ ਤੇਰਾ ਕਿਉਂ ਵਿਰੋਧ ਕਰ ਰਹੇ ਨੇ? ਦਸ ਦਈਏ ਕਿ ਪਿਛਲੇ ਦਿਨੀਂ ਜਦੋਂ ਮਨਜੀਤ ਸਿੰਘ ਜੀਕੇ ਅਮਰੀਕਾ ਦੇ ਦੌਰੇ ‘ਤੇ ਗਏ ਹੋਏ ਸਨ ਤਾਂ ਉਥੇ ਕਈ ਥਾਵਾਂ ‘ਤੇ ਮਨਜੀਤ ਸਿੰਘ ਜੀਕੇ ਦਾ ਕਾਫ਼ੀ ਵਿਰੋਧ ਹੋਇਆ। ਨਿਊਯਾਰਕ, ਕੈਲੇਫੋਰਨੀਆ ਵਿਚ ਉਨ੍ਹਾਂ ‘ਤੇ ਹਮਲਾ ਕੀਤਾ ਗਿਆ।
ਇਸ ਤੋਂ ਬਾਅਦ ਫਿਰ ਯੂਬਾ ਸਿਟੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਜਦੋਂ ਮਨਜੀਤ ਸਿੰਘ ਜੀਕੇ ਮੱਥਾ ਟੇਕਣ ਲਈ ਗਿਆ ਤਾਂ ਉਥੇ ਗਰਮ ਦਲੀਆਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ, ਜਿਸ ਕਾਰਨ ਉਥੇ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ। ਗਰਮ ਦਲੀਆਂ ਵਲੋਂ ਉਥੇ ਮਨਜੀਤ ਸਿੰਘ ਜੀਕੇ ਦੀ ਸੜਕ ‘ਤੇ ਸੁੱਟ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਜੀਕੇ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਿਰੋਧਤਾ ਹੋ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.