ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ ਹਾਲ ਵਿੱਚ ਸਭਾ ਦੇ ਪ੍ਰਧਾਨ ਸ: ਪ੍ਰਿਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਪੰਜਾਬ ਤੋਂ ਕੈਨੇਡਾ ਆਏ, ‘ਪੰਜਾਬੀ ਲੇਖਕ ਸਭਾ,ਚੰਡੀਗੜ’ ਦੇ ਜਨਰਲ ਸਕੱਤਰ ਸ: ਭੁਪਿੰਦਰ ਸਿੰਘ ਮਲਕ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਲੇਖਿਕਾ ਡਾ: ਦਵਿੰਦਰ ਪਾਲ ਕੌਰ ਦੀ ਪਲੇਠੀ ਪੰਜਾਬੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼ ਕੀਤੀ ਗਈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੇਖਿਕਾ ਦੀਆਂ ਅੰਗਰੇਜ਼ੀ ਭਾਸ਼ਾ ਵਿੱਚ ਵੀ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
                 ਸਭਾ ਦੇ ਜਨਰਲ ਸਕੱਤਰ ਸ: ਪਲਵਿੰਦਰ ਸਿੰਘ ਰੰਧਾਵਾ ਨੇ ਹਰ ਵਾਰ ਦੀ ਤਰਾਂ ਮੰਚ ਸੰਚਾਲਨ ਦੀ ਜ਼ੁੰਮੇਵਾਰੀ ਸੰਭਾਲ਼ਦਿਆਂ ਹਾਜ਼ਰ ਲੇਖਕਾਂ/ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਅਗਸਤ ਮਹੀਨੇ ਵਿੱਚ ਜਨਮ ਦਿਨ ਵਾਲੀਆਂ ਸ਼ਖਸ਼ੀਅਤਾਂ ਨੂੰ ਸਭਾ ਵੱਲੋਂ ਜਨਮ ਦਿਨ ਦੀ ਵਧਾਈ ਦਿੱਤੀ। ਬੀਤੇ ਮਹੀਨੇ ਹੋਈ ਮੀਟਿੰਗ ਦੀ ਕਾਰਵਾਈ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਉਪਰੰਤ ਪ੍ਰਧਾਨ ਸ: ਪ੍ਰਿਤਪਾਲ ਸਿੰਘ ਗਿੱਲ,ਡਾ: ਦਵਿੰਦਰ ਪਾਲ ਕੌਰ (ਲੇਖਿਕਾ),ਮੁੱਖ ਮਹਿਮਾਨ ਸ: ਭੁਪਿੰਦਰ ਸਿੰਘ ਮਲਕ ਅਤੇ ਸ: ਹਰਚਰਨ ਸਿੰਘ ਸੰਧੂ (ਪੀ.ਸੀ.ਐਸ.) ਨੂੰ, ਤਾੜੀਆਂ ਦੀ ਗੂੰਜ ਵਿੱਚ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਿਤ ਹੋਣ ਲਈ ਸੱਦਾ ਦਿੱਤਾ। ਕਵੀ ਦਰਬਾਰ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਠਾੜੂ ਦੀ ਤਰੰਨਮ ਵਿੱਚ ਕਹੀ ਕਵਿਤਾ ਨਾਲ ਹੋਈ। ਫਿਰ ਪਵਨ ਧਾਮੀਆ ਨੇ ਕਵਿਤਾ,ਜਸਵੀਰ ਸਿੰਘ ਭਲੂਰੀਆ ਨੇ ਕਵਿਤਾ,ਵੀਤ ਬਾਦਸ਼ਾਹਪੁਰੀ ਨੇ ਤਰੰਨਮ ਵਿੱਚ ਗੀਤ,ਅਮਰੀਕ ਪਲਾਹੀ ਨੇ ਖੁੱਲੀ ਕਵਿਤਾ,ਨਰਿੰਦਰ ਬਾਹੀਆ ਨੇ ਗ਼ਜ਼ਲ,ਸੁੱਖ ਗੋਹਲਵੜ ਨੇ ਕਵਿਤਾ,ਚਮਕੌਰ ਸਿੰਘ ਸੇਖੋਂ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਵਾਹ ਵਾਹ ਕਰਵਾਈ। ਹਰਿੰਦਰ ਕੌਰ ਸੈਣੀ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਪੇਸ਼ ਕੀਤਾ,ਸੁਮੇਰ ਸਿੰਘ(ਡਾ: ਦਵਿੰਦਰ ਪਾਲ ਕੌਰ ਦੇ ਬੇਟੇ)ਨੇ ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਦਾਦ ਬਟੋਰੀ। ਗੁਰਦੀਪ ਸਿੰਘ ਭੁੱਲਰ ਨੇ ਵੀ ਡਾ: ਦਵਿੰਦਰ ਪਾਲ ਕੌਰ ਦਾ ਗੀਤ ਤਰੰਨਮ ਵਿੱਚ ਪੇਸ਼ ਕੀਤਾ, ਦਰਸ਼ਨ ਸਿੰਘ ਸੰਘਾ ਨੇ ਹਾਸ-ਵਿਅੰਗ ਬੋਲੀਆਂ ਪੇਸ਼ ਕੀਤੀਆਂ,ਹਰਚੰਦ ਸਿੰਘ ਗਿੱਲ ਨੇ ਤਰੰਨਮ ਵਿੱਚ ਗੀਤ,ਉੱਘੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਵਾਹ ਵਾਹ ਖੱਟੀ, ਹਰਚਰਨ ਸਿੰਘ ਸੰਧੂ ਨੇ ਗ਼ਜ਼ਲ ਪੇਸ਼ ਕੀਤੀ,ਮਨਪ੍ਰੀਤ ਨੇ ਗ਼ਜ਼ਲ,ਅਦੀਸ਼ਪ੍ਰੀਤ ਨੇ ਕਵਿਤਾ,ਡਾ: ਬਲਦੇਵ ਸਿੰਘ ਖਹਿਰਾ ਨੇ ਖੂਬਸੂਰਤ ਮਿੰਨੀ ਕਹਾਣੀ ਪੇਸ਼ ਕੀਤੀ। ਨਿਰਮਲ ਗਿੱਲ, ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ,ਡਾ: ਗੁਰਮਿੰਦਰ ਕੌਰ ਸਿੱਧੂ, ਇੰਦਰਜੀਤ ਸਿੰਘ ਧਾਮੀ, ਪ੍ਰਸਿੱਧ ਨਾਵਲਕਾਰ ਹਰਕੀਰਤ ਕੌਰ ਚਾਹਲ ਅਤੇ ਭੁਪਿੰਦਰ ਸਿੰਘ ਮੱਲ੍ਹੀ ਨੇ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਉੱਪਰ ਬਹੁਤ ਹੀ ਭਾਵਪੂਰਕ ਪਰ ਸੰਖੇਪ ਪਰਚੇ ਪੜੇ ਅਤੇ ਲੇਖਿਕਾ ਦੀ ਸ਼ਾਇਰੀ ਦੀ ਖੂਬ ਪ੍ਰਸੰਸਾ ਕੀਤੀ। ਪ੍ਰੋ: ਕਸ਼ਮੀਰਾ ਸਿੰਘ ਗਿੱਲ ਨੇ ‘’ਸਵੈ-ਪ੍ਰਸੰਸਾ’’ ਵਿਸ਼ੇ ਉੱਪਰ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ੳਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੇ ਆਪਣੇ ਅੰਤਰਰਾਸ਼ਟਰੀ ਮੈਗਜ਼ੀਨ ‘ਖੇਡ ਸੰਸਾਰ’ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਡਾ: ਰਣਜੀਤ ਸਿੰਘ ਪੰਨੂੰ ਨੇ ਮੁੱਖ ਮਹਿਮਾਨ ਸ: ਭੁਪਿੰਦਰ ਸਿੰਘ ਮਲਕ ਦੀ ਸ਼ਖਸ਼ੀਅਤ ਬਾਰੇ ਹਾਜ਼ਰ ਸਰੋਤਿਆਂ ਨਾਲ ਜਾਣ-ਪਛਾਣ ਕਰਾਈ। ਡਾ: ਦਵਿੰਦਰ ਪਾਲ ਕੌਰ ਨੇ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ਵਿੱਚੋਂ ਚੋਣਵੀਆਂ ਨਜ਼ਮਾਂ ਤੇ ਆਪਣੇ ਸਿਰਜਣਾਤਮਿਕ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ, ਹਾਜ਼ਰ ਸਰੋਤਿਆਂ,ਲੇਖਕਾਂ,ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸ: ਭੁਪਿੰਦਰ ਸਿੰਘ ਮਲਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਨੁਮਾਇੰਦਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਉੱਘੇ ਫਿਲਮੀ ਅਦਾਕਾਰ ਹਰਜੀਤ ਸਿੰਘ ਕੈਂਥ ਅਤੇ ਪੰਜਾਬ ਦੀ ਸੁਪਰ ਹਿੱਟ ਗਾਇਕ ਜੋੜੀ ਦਿਲਰਾਜ ਸਿੰਘ ਅਤੇ ਮਿਸ ਨੀਲਮ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਸ਼ਾਮਲ ਹੋਏ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਇਨ੍ਹਾਂ ਤੋਂ ਇਲਾਵਾ ਸੁਰਜੀਤ ਬਾਠ,ਸੁਰਜੀਤ ਸਿੰਘ ਮਾਧੋਪੁਰੀ ਦੀ ਸ਼ਰੀਕ-ਏ-ਹਯਾਤ ਸੁਖਜੀਤ ਕੌਰ,ਭਾਣਜਾ ਐਸ. ਪੀ. ਸਿੰਘ,ਸੰਜੀਦਾ ਸ਼ਾਇਰ ਕਵਿੰਦਰ ਚਾਂਦ,ਦਵਿੰਦਰ ਕੌਰ ਜੌਹਲ,ਮਨਜੀਤ ਸਿੰਘ ਮੱਲ੍ਹਾ, ਗੁਰਮੀਤ ਕਾਲਕਟ,ਇੰਦਰਪਾਲ ਸੰਧੂ, ਮਾ: ਅਮਰੀਕ ਸਿੰਘ ਲੇਹਲ ਅਤੇ ਚਰਨ ਸਿੰਘ ਨੇ ਵਿਸ਼ੇਸ਼ ਤੌਰ ਸ਼ਾਮਲ ਹੋ ਕੇ ਮੀਟਿੰਗ ਦੀ ਸ਼ੋਭਾ ਵਧਾਈ। ਅੰਤ ਵਿੱਚ ਸਭਾ ਦੇ ਪ੍ਰਧਾਨ ਸ: ਪ੍ਰਿਤਪਾਲ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ: ਦਵਿੰਦਰ ਪਾਲ ਕੌਰ,ਮੁੱਖ ਮਹਿਮਾਨ ਸ: ਭੁਪਿੰਦਰ ਸਿੰਘ ਮਲਕ,ਵਿਸ਼ੇਸ਼ ਮਹਿਮਾਨ ਹਰਜੀਤ ਸਿੰਘ ਕੈਂਥ, ਦਿਲਰਾਜ, ਮਿਸ ਨੀਲਮ, ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਲੇਖਕਾਂ ਦਾ ਸਭਾ ਵੱਲੋਂ ਧੰਨਵਾਦ ਕੀਤਾ। ਉਪਰੰਤ ਸਭਾ ਦੇ ਨੁਮਾਇੰਦਿਆਂ ਅਤੇ ਹਾਜ਼ਰ ਲੇਖਕਾਂ ਵੱਲੋਂ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਲੋਕ ਅਰਪਣ ਕੀਤੀ ਗਈ। ਸਭਾ ਵੱਲੋਂ ਮੁੱਖ ਮਹਿਮਾਨ ਸ: ਭੁਪਿੰਦਰ ਸਿੰਘ ਮਲਕ, ਡਾ: ਦਵਿੰਦਰ ਪਾਲ ਕੌਰ, ਗਾਇਕ ਜੋੜੀ ਦਿਲਰਾਜ ਤੇ ਮਿਸ ਨੀਲਮ ਨੂੰ ਸਭਾ ਵੱਲੋਂ ਯਾਦਗਾਰੀ ‘’ਸਨਮਾਨ ਚਿੰਨ੍ਹ” ਦੇ ਕੇ ਸਨਮਾਨਿਤ ਕੀਤਾ ਗਿਆ। ਸ: ਪਲਵਿੰਦਰ ਸਿੰਘ ਰੰਧਾਵਾ ਵੱਲੋਂ ਮੰਚ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.