Skip to content
Thursday, November 5, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਅਮਰੀਕਾ ਦੇ ਪਹਿਲੇ ਮੁਸਲਿਮ ਸੈਨੇਟਰ ਅਬਦੁਲ ਨੇ ਜਿੱਤ ਮਗਰੋਂ ਉਡਾਇਆ ਟਰੰਪ ਦਾ ਮਜ਼ਾਕ; ਕਹੀ ਅਜਿਹੀ ਗੱਲ ਕਿ ਤਿਲਮਿਲਾ ਉੱਠਣਗੇ ਸਾਬਕਾ ਰਾਸ਼ਟਰਪਤੀ

By Admin Published 2 min read
ਅਮਰੀਕਾ ਦੇ ਪਹਿਲੇ ਮੁਸਲਿਮ ਸੈਨੇਟਰ ਅਬਦੁਲ ਨੇ ਜਿੱਤ ਮਗਰੋਂ ਉਡਾਇਆ ਟਰੰਪ ਦਾ ਮਜ਼ਾਕ; ਕਹੀ ਅਜਿਹੀ ਗੱਲ ਕਿ ਤਿਲਮਿਲਾ ਉੱਠਣਗੇ ਸਾਬਕਾ ਰਾਸ਼ਟਰਪਤੀ

ਵਾਸ਼ਿੰਗਟਨ: ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਬਦੁਲ ਅਲ ਸਈਅਦ ਨੇ ਮਿਸ਼ੀਗਨ ਦੀ ਸੈਨੇਟ ਸੀਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਮਾਈਕ ਰੋਜਰਸ ਨੂੰ ਹਰਾਇਆ ਹੈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਉਹ ਅਮਰੀਕੀ ਸੈਨੇਟ ਲਈ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਅਮਰੀਕੀ ਬਣ ਗਏ ਹਨ। ਉਨ੍ਹਾਂ ਦੀ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਚੋਣ ਪ੍ਰਚਾਰ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਰਿਪਬਲਿਕਨ ਆਗੂਆਂ ਵੱਲੋਂ ਉਨ੍ਹਾਂ ਦੇ ਨਾਮ ਅਤੇ ਧਰਮ ਨੂੰ ਲੈ ਕੇ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਸੀ।

ਜਿੱਤਣ ਤੋਂ ਤੁਰੰਤ ਬਾਅਦ ਡੈਟ੍ਰਾਇਟ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ 42 ਸਾਲਾ ਅਬਦੁਲ ਨੇ ਟਰੰਪ ਅਤੇ ਜੇ.ਡੀ. ਵੈਂਸ 'ਤੇ ਜਮ ਕੇ ਤਨਜ਼ ਕੱਸੇ। ਉਨ੍ਹਾਂ ਮਾਣ ਨਾਲ ਕਿਹਾ, "ਮੇਰਾ ਨਾਮ ਅਬਦੁਲ ਰਹਿਮਾਨ ਮੁਹੰਮਦ ਅਲ ਸਈਅਦ ਹੈ। ਮਿਸ਼ੀਗਨ, ਅਸੀਂ ਇਹ ਕਰ ਦਿਖਾਇਆ ਹੈ।" ਉਨ੍ਹਾਂ ਟਰੰਪ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਟਰੰਪ ਨੂੰ ਉਨ੍ਹਾਂ ਦਾ ਨਾਮ ਲੈਣ ਵਿੱਚ ਦਿੱਕਤ ਆਉਂਦੀ ਸੀ, ਇਸ ਲਈ ਜਨਵਰੀ ਵਿੱਚ ਜਦੋਂ ਜੇ.ਡੀ. ਵੈਂਸ ਉਨ੍ਹਾਂ ਨੂੰ ਸੈਨੇਟਰ ਦੇ ਅਹੁਦੇ ਦੀ ਸਹੁੰ ਚੁਕਾਉਣਗੇ, ਤਾਂ ਟਰੰਪ ਉਨ੍ਹਾਂ ਨੂੰ ਸਿਰਫ਼ 'ਸੈਨੇਟਰ' ਕਹਿ ਕੇ ਬੁਲਾ ਸਕਦੇ ਹਨ।

ਆਪਣੇ ਭਾਸ਼ਣ ਦੌਰਾਨ ਅਬਦੁਲ ਨੇ ਮਹਿੰਗਾਈ ਦੇ ਮੁੱਦੇ 'ਤੇ ਵੀ ਚੋਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਮ ਜਾਂ ਧਰਮ ਕਾਰਨ ਦੇਸ਼ ਵਿੱਚ ਪੈਟਰੋਲ ਮਹਿੰਗਾ ਨਹੀਂ ਹੋਇਆ ਅਤੇ ਨਾ ਹੀ ਲੋਕਾਂ ਨੂੰ ਡਾਕਟਰੀ ਸਹੂਲਤਾਂ ਲੈਣ ਵਿੱਚ ਕੋਈ ਦਿੱਕਤ ਆਈ ਹੈ। ਉਨ੍ਹਾਂ ਅਮਰੀਕੀ ਵਿਦੇਸ਼ ਨੀਤੀ ਅਤੇ ਈਰਾਨ ਯੁੱਧ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਟੈਕਸ ਦਾ ਪੈਸਾ ਦੇਸ਼ ਦੇ ਸਕੂਲਾਂ, ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚੇ 'ਤੇ ਖਰਚ ਹੋਣਾ ਚਾਹੀਦਾ ਹੈ, ਨਾ ਕਿ ਦੂਜੇ ਦੇਸ਼ਾਂ ਦੇ ਬੱਚਿਆਂ 'ਤੇ ਬੰਬ ਸੁੱਟਣ ਲਈ। ਪੇਸ਼ੇ ਤੋਂ ਡਾਕਟਰ ਅਬਦੁਲ ਵੱਲੋਂ ਚੋਣਾਂ ਵਿੱਚ ਮਹਿੰਗਾਈ ਘਟਾਉਣ ਅਤੇ ਸਿਹਤ ਸਹੂਲਤਾਂ ਬਿਹਤਰ ਕਰਨ ਦੇ ਕੀਤੇ ਵਾਅਦਿਆਂ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp