Skip to content
Wednesday, November 4, 2026 4°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਅਮਰੀਕੀ ਚੋਣਾਂ ‘ਚ ਡੈਮੋਕ੍ਰੇਟਸ ਦਾ ਦਬਦਬਾ, ਭਾਰਤੀ ਮੂਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ; ਟਰੰਪ ਬੋਲੇ- “ਜੇ ਮੈਂ ਹੁੰਦਾ ਤਾਂ ਨਤੀਜੇ ਹੋਰ ਹੁੰਦੇ”

By Admin Published 2 min read
ਅਮਰੀਕੀ ਚੋਣਾਂ ‘ਚ ਡੈਮੋਕ੍ਰੇਟਸ ਦਾ ਦਬਦਬਾ, ਭਾਰਤੀ ਮੂਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ; ਟਰੰਪ ਬੋਲੇ- “ਜੇ ਮੈਂ ਹੁੰਦਾ ਤਾਂ ਨਤੀਜੇ ਹੋਰ ਹੁੰਦੇ”

ਵਾਸ਼ਿੰਗਟਨ: ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਅਹਿਮ ਸੀਟਾਂ 'ਤੇ ਕਬਜ਼ਾ ਕੀਤਾ ਹੈ, ਜਿਸ ਨਾਲ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇਨ੍ਹਾਂ ਚੋਣ ਨਤੀਜਿਆਂ ਦਰਮਿਆਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਨਤੀਜੇ ਸਵੀਕਾਰ ਕਰਦੇ ਹਨ। ਨਿਊਯਾਰਕ ਟਾਈਮਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ। ਹਾਲਾਂਕਿ, ਉਨ੍ਹਾਂ ਆਪਣੀ ਪਾਰਟੀ ਦੇ ਮਾੜੇ ਪ੍ਰਦਰਸ਼ਨ ਦਾ ਕਾਰਨ ਖੁਦ ਦਾ ਚੋਣ ਮੈਦਾਨ ਵਿੱਚ ਨਾ ਹੋਣਾ ਦੱਸਦਿਆਂ ਦਾਅਵਾ ਕੀਤਾ ਕਿ ਜੇਕਰ ਉਹ ਖੁਦ ਚੋਣ ਲੜ ਰਹੇ ਹੁੰਦੇ ਤਾਂ ਪਾਰਟੀ ਭਾਰੀ ਬਹੁਮਤ ਨਾਲ ਜਿੱਤਦੀ।

ਡੈਮੋਕ੍ਰੇਟਿਕ ਪਾਰਟੀ ਨੇ ਟੈਕਸਾਸ, ਨੌਰਥ ਕੈਰੋਲੀਨਾ, ਸਾਊਥ ਕੈਰੋਲੀਨਾ ਅਤੇ ਓਹਾਇਓ ਵਿੱਚ ਸੈਨੇਟ ਦੀਆਂ ਅਹਿਮ ਸੀਟਾਂ ਜਿੱਤੀਆਂ ਹਨ। ਇਸ ਚੋਣ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਵੀ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੁਹਾਸ ਸੁਬਰਾਮਣੀਅਮ ਵਰਜੀਨੀਆ ਤੋਂ ਮੁੜ ਪ੍ਰਤੀਨਿਧੀ ਸਭਾ ਦੇ ਮੈਂਬਰ ਚੁਣੇ ਗਏ ਹਨ। ਮੈਰੀਲੈਂਡ ਤੋਂ ਅਰੁਣਾ ਮਿਲਰ ਲੈਫਟੀਨੈਂਟ ਗਵਰਨਰ ਵਜੋਂ ਮੁੜ ਚੁਣੀ ਗਈ ਹੈ, ਜਦਕਿ ਪੀਆ ਡਾਂਡੀਆ ਨੇ ਫਲੋਰੀਡਾ ਤੋਂ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਇਲਾਵਾ ਰੋ ਖੰਨਾ, ਅਮੀ ਬੇਰਾ, ਪ੍ਰਮਿਲਾ ਜੈਪਾਲ ਅਤੇ ਅਮਿਸ਼ ਸ਼ਾਹ ਵੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ।

ਇਸ ਦੌਰਾਨ ਵੋਟਿੰਗ ਵਾਲੇ ਦਿਨ ਟਰੰਪ ਵੱਲੋਂ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ 4 ਅਰਬ ਡਾਲਰ ਦੀ ਸਹਾਇਤਾ ਅਗਲੇ ਸਾਲ ਤੋਂ ਬੰਦ ਕਰਨ ਦਾ ਅਚਾਨਕ ਕੀਤਾ ਗਿਆ ਐਲਾਨ ਵੀ ਭਾਰੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਨ੍ਹਾਂ ਚੋਣਾਂ ਦੇ ਨਤੀਜੇ ਹੀ ਤੈਅ ਕਰਨਗੇ ਕਿ ਸੰਸਦ ਦੇ ਦੋਵਾਂ ਸਦਨਾਂ 'ਤੇ ਕਿਸ ਧਿਰ ਦਾ ਦਬਦਬਾ ਕਾਇਮ ਰਹੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp