Israel-palestine conflict : ਇਜ਼ਰਾਈਲ ਤੇ ਫਲਸਤੀਨ ਵਿਚਕਾਰ ਸ਼ਨਿਚਰਵਾਰ ਤੋਂ ਜੰਗ ਜਾਰੀ ਹੈ। ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਇਜ਼ਰਾਈਲ ‘ਚ ਫਸ ਗਈ ਹੈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਚਿੰਤਤ ਸਨ ਤੇ ਉਸ ਦੇ ਸਹੀ-ਸਲਾਮਤ ਦੇਸ਼ ਪਰਤਣ ਦੀ ਦੁਆ ਕਰ ਰਹੇ ਸਨ। ਪਰ ਹੁਣ ਅਦਾਕਾਰਾ ਬਾਰੇ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ।
ਇਜ਼ਰਾਈਲ ਵਿੱਚ ਫਸੀ ਹੋਈ ਨੁਸਰਤ ਭਰੂਚਾ ਨਾਲ ਸੰਪਰਕ ਕੀਤਾ ਗਿਆ ਹੈ। ਅਦਾਕਾਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹ ਇਜ਼ਰਾਈਲ ਤੋਂ ਬਾਹਰ ਨਿਕਲਣ ਲਈ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਉਹ ਦੁਬਈ ਰਸਤੇ ਜਲਦ ਭਾਰਤ ਪਹੁੰਚੇਗੀ।
ਕਿਵੇਂ ਇਜ਼ਰਾਈਲ ‘ਚ ਫਸੀ ਨੁਸਰਤ
ਦੱਸ ਦੇਈਏ ਕਿ ਨੁਸਰਤ ਭਰੂਚਾ ਹਾਈਫ਼ਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਹਿੱਸਾ ਬਣਨ ਇਜ਼ਰਾਈਲ ਗਈ ਸੀ। ਇਸੇ ਦੌਰਾਨ ਉੱਥੇ ਜੰਗ ਸ਼ੁਰੂ ਹੋ ਗਈ ਤੇ ਨੁਸਰਤ ਉੱਥੇ ਹੀ ਫਸ ਗਈ। ਅਦਾਕਾਰਾ ਦੀ ਟੀਮ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ।



