ਪੱਤਰ ਪੇ੍ਰਰਕ, ਖੰਨਾ : ਪਾਇਲ ਪੁਲਿਸ ਵੱਲੋਂ 100 ਗ੍ਰਾਮ ਚਰਸ ਬਰਾਮਦ ਕਰ ਕੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੋਹਨ ਸਿੰਘ ਪੁਲਿਸ ਟੀਮ ਸਮੇਤ ਥਾਣਾ ਪਾਇਲ ਤੋਂ ਗਸ਼ਤ ਦੌਰਾਨ ਬੀਜਾ ਵੱਲ ਜਾ ਰਹੇ ਸੀ ਤਾਂ ਟੀ-ਪੁਆਇੰਟ ਬਰਮਾਲੀਪੁਰ ਰੋਡ ਪਾਇਲ ਵੱਲੋਂ ਇਕ ਨੌਜਵਾਨ ਆਉਂਦਾ ਵਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਪਖਾਨੇ ਬਹਾਨੇ ਬੈਠ ਗਿਆ, ਜਿਸ ਨੇ ਆਪਣੀ ਜੇਬ ‘ਚੋ ਇੱਕ ਲਿਫਾਫੀ ਕੱਢ ਕੇ ਖੇਤਾਂ ‘ਚ ਸੁੱਟ ਦਿੱਤੀ, ਜਿਸ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਮ ਸਤਵਿੰਦਰ ਸਿੰਘ ਦੱਸਿਆ। ਪੁਲਿਸ ਨੇ ਲਿਫਾਫੀ ਦੀ ਜਾਂਚ ਕੀਤੀ, ਜਿਸ ‘ਚੋਂ 100 ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।