ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ 29 ਦਸੰਬਰ ਨੂੰ 50 ਸਾਲ ਦੀ ਹੋ ਗਈ ਹੈ। ਅਦਾਕਾਰਾ ਨੇ ਆਪਣੇ ਖ਼ਾਸ ਦਿਨ ਨੂੰ ਮਨਾਉਣ ਲਈ ਖ਼ਾਸ ਤਰੀਕਾ ਚੁਣਿਆ। ਉਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੇ ਪਤੀ ਅਦਾਕਾਰ ਅਕਸ਼ੈ ਕੁਮਾਰ ਅਤੇ ਬੱਚਿਆਂ ਨਾਲ ਸਮੁੰਦਰ ‘ਚ ਤੈਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਅਕਸ਼ੈ ਨੂੰ ਕਿੱਸ ਵੀ ਕੀਤੀ ਅਤੇ ਖ਼ਾਸ ਨੋਟ ਵੀ ਲਿਖਿਆ।

ਇਸ ਤਰ੍ਹਾਂ ਟਵਿੰਕਲ ਖੰਨਾ ਨੇ ਮਨਾਇਆ ਆਪਣਾ ਜਨਮਦਿਨ

ਟਵਿੰਕਲ ਖੰਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਅਦਾਕਾਰ ਅਕਸ਼ੈ ਕੁਮਾਰ, ਬੇਟੇ ਆਰਵ ਅਤੇ ਬੇਟੀ ਨਿਤਾਰਾ ਨਾਲ ਸਨੌਰਕਲਿੰਗ ਦਾ ਅਨੁਭਵ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਅਕਸ਼ੈ ਨੂੰ ਕਿੱਸ ਕਰਦੀ ਵੀ ਨਜ਼ਰ ਆਈ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਟਵਿੰਕਲ ਨੇ ਲਿਖਿਆ, ‘ਮੇਰੇ 50ਵੇਂ ਜਨਮਦਿਨ ‘ਤੇ ਜਦੋਂ ਮੈਂ ਆਪਣੇ ਅਤੇ ਆਪਣੇ ਪਰਿਵਾਰ ਦੇ ਆਲੇ-ਦੁਆਲੇ ਦੀ ਦੁਨੀਆ ਨੂੰ ਦੇਖਦੀ ਹਾਂ, ਤਾਂ ਮੇਰੀਆਂ ਅੱਖਾਂ ਅਤੇ ਦਿਲ ਅਜੇ ਵੀ ਹੈਰਾਨੀ ਨਾਲ ਭਰ ਜਾਂਦੇ ਹਨ।

ਪ੍ਰਸ਼ੰਸਕਾਂ ਨੇ ਵੀ ਦਿੱਤੀ ਵਧਾਈ

ਟਵਿੰਕਲ ਖੰਨਾ ਦੇ ਜਨਮਦਿਨ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘ਤੁਹਾਨੂੰ 50ਵਾਂ ਜਨਮਦਿਨ ਮੁਬਾਰਕ।’ ਇਕ ਹੋਰ ਨੇ ਲਿਖਿਆ, ‘ਸਭ ਤੋਂ ਪ੍ਰੇਰਣਾਦਾਇਕ ਅਤੇ ਖੂਬਸੂਰਤ ਔਰਤਾਂ ‘ਚੋਂ ਇਕ ਨੂੰ ਜਨਮਦਿਨ ਮੁਬਾਰਕ।’ ਇਨ੍ਹਾਂ ਤੋਂ ਇਲਾਵਾ ਕਈ ਹੋਰ ਯੂਜ਼ਰਜ਼ ਨੇ ਵੀ ਉਨ੍ਹਾਂ ਨੂੰ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਨਵੀਂ ਕਿਤਾਬ ਲਾਂਚ ਕੀਤੀ ਗਈ

ਕੁਝ ਸਮਾਂ ਪਹਿਲਾਂ ਟਵਿੰਕਲ ਖੰਨਾ ਨੇ ਆਪਣੀ ਚੌਥੀ ਕਿਤਾਬ ‘ਵੈਲਕਮ ਟੂ ਪੈਰਾਡਾਈਜ਼’ ਲਾਂਚ ਕੀਤੀ ਹੈ। ਇਸ ਤੋਂ ਪਹਿਲਾਂ ਉਸ ਦੀਆਂ ਤਿੰਨ ਕਿਤਾਬਾਂ ‘ਮਿਸਿਜ਼ ਫਨੀਬੋਨਸ’, ‘ਦਿ ਲੀਜੈਂਡ ਆਫ ਲਕਸ਼ਮੀ ਪ੍ਰਸਾਦ’, ‘ਪਜਾਮਾ ਆਰ ਫਾਰਗਿਵਿੰਗ’ ਵੀ ਲਾਂਚ ਹੋ ਚੁੱਕੀਆਂ ਹਨ।