Skip to content
Thursday, November 5, 2026 8°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਤੇਲ ਸੰਕਟ ਵਿਚਾਲੇ ਭਾਰਤ ਲਈ ਵੱਡੀ ਰਾਹਤ: ਈਰਾਨ ਨੇ ਖੋਲ੍ਹੇ ਹੋਰਮੁਜ਼ ਦੇ ਰਸਤੇ, ਜਹਾਜ਼ਾਂ ਨੂੰ ਮਿਲੇਗੀ ਸੁਰੱਖਿਅਤ ਆਵਾਜਾਈ ਦੀ ਮਨਜ਼ੂਰੀ

By Admin Published 2 min read
ਤੇਲ ਸੰਕਟ ਵਿਚਾਲੇ ਭਾਰਤ ਲਈ ਵੱਡੀ ਰਾਹਤ: ਈਰਾਨ ਨੇ ਖੋਲ੍ਹੇ ਹੋਰਮੁਜ਼ ਦੇ ਰਸਤੇ, ਜਹਾਜ਼ਾਂ ਨੂੰ ਮਿਲੇਗੀ ਸੁਰੱਖਿਅਤ ਆਵਾਜਾਈ ਦੀ ਮਨਜ਼ੂਰੀ

ਤਹਿਰਾਨ: ਪੱਛਮੀ ਏਸ਼ੀਆ ਵਿੱਚ ਲਗਾਤਾਰ ਵੱਧ ਰਹੇ ਫ਼ੌਜੀ ਤਣਾਅ ਦਰਮਿਆਨ ਈਰਾਨ ਨੇ ਭਾਰਤ ਲਈ ਇੱਕ ਬਹੁਤ ਹੀ ਅਹਿਮ ਫੈਸਲਾ ਲਿਆ ਹੈ। ਈਰਾਨੀ ਸੰਸਦ ਦੀ ਕੌਮੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੇ ਉਪ-ਪ੍ਰਧਾਨ ਅਮੀਰ ਹਯਾਤ ਮੋਕੱਦਮ ਨੇ ਐਲਾਨ ਕੀਤਾ ਹੈ ਕਿ ਭਾਰਤ, ਚੀਨ, ਇਰਾਕ ਅਤੇ ਕਤਰ ਦੇ ਸਮੁੰਦਰੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ (Strait of Hormuz) ਤੋਂ ਲੰਘਣ 'ਤੇ ਲੱਗੀਆਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਚਾਰ ਦੇਸ਼ਾਂ ਦੇ ਜਹਾਜ਼ ਇਸ ਅਹਿਮ ਸਮੁੰਦਰੀ ਰਸਤੇ ਰਾਹੀਂ ਬਿਨਾਂ ਕਿਸੇ ਰੋਕ-ਟੋਕ ਦੇ ਆਵਾਜਾਈ ਕਰ ਸਕਦੇ ਹਨ ਅਤੇ ਅਮਰੀਕੀ ਜਲ ਸੈਨਾ ਵੀ ਉਨ੍ਹਾਂ ਨੂੰ ਨਹੀਂ ਰੋਕ ਰਹੀ। ਈਰਾਨ ਦੇ ਇਸ ਕਦਮ ਨੂੰ ਭਾਰਤ ਲਈ ਕੂਟਨੀਤਕ ਅਤੇ ਆਰਥਿਕ ਪੱਖੋਂ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।

ਅਮੀਰ ਹਯਾਤ ਮੋਕੱਦਮ ਮੁਤਾਬਕ, ਭਾਰਤ ਨੂੰ ਇਹ ਛੋਟ ਦੇਣ ਪਿੱਛੇ ਈਰਾਨ ਦੀ ਆਪਣੀ ਇੱਕ ਵੱਡੀ ਜ਼ਰੂਰਤ ਵੀ ਛੁਪੀ ਹੋਈ ਹੈ। ਦਰਅਸਲ, ਤੇਹਰਾਨ ਭਾਰਤ ਤੋਂ ਜ਼ਰੂਰੀ ਦਵਾਈਆਂ ਦੀ ਦਰਾਮਦ ਕਰਨਾ ਚਾਹੁੰਦਾ ਹੈ, ਜਿਸ ਕਾਰਨ ਭਾਰਤੀ ਜਹਾਜ਼ਾਂ ਨੂੰ ਰਾਹ ਦੇਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਜਾਰੀ ਰੱਖਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਚੀਨੀ ਜਹਾਜ਼ਾਂ ਨੂੰ ਛੋਟ ਦੇਣ ਪਿੱਛੇ ਬੀਜਿੰਗ ਦਾ ਸਿਆਸੀ ਅਤੇ ਆਰਥਿਕ ਸਮਰਥਨ ਹਾਸਲ ਕਰਨ ਦੀ ਰਣਨੀਤੀ ਮੰਨੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹੋਰਮੁਜ਼ ਜਲਡਮਰੂ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਊਰਜਾ ਮਾਰਗਾਂ ਵਿੱਚੋਂ ਇੱਕ ਹੈ। ਇਹ ਈਰਾਨ ਅਤੇ ਓਮਾਨ ਵਿਚਕਾਰ ਸਥਿਤ ਇੱਕ ਤੰਗ ਸਮੁੰਦਰੀ ਰਸਤਾ ਹੈ, ਜਿਸ ਰਾਹੀਂ ਖਾੜੀ ਦੇਸ਼ਾਂ ਦਾ ਕੱਚਾ ਤੇਲ ਅਤੇ ਕੁਦਰਤੀ ਗੈਸ ਵਿਸ਼ਵ ਬਾਜ਼ਾਰਾਂ ਤੱਕ ਪਹੁੰਚਦੀ ਹੈ। ਭਾਰਤ ਆਪਣੀ ਜ਼ਰੂਰਤ ਦਾ ਲਗਭਗ 90 ਫੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ, ਜਿਸ ਦਾ 30 ਫੀਸਦੀ ਹਿੱਸਾ ਇਸੇ ਰਸਤੇ ਰਾਹੀਂ ਆਉਂਦਾ ਹੈ। ਅਜਿਹੇ ਵਿੱਚ ਈਰਾਨ ਵੱਲੋਂ ਦਿੱਤੀ ਗਈ ਇਹ ਛੋਟ ਭਾਰਤ ਦੀ ਊਰਜਾ ਸਪਲਾਈ ਨੂੰ ਸੁਚਾਰੂ ਰੱਖਣ ਵਿੱਚ ਵੱਡੀ ਮਦਦਗਾਰ ਸਾਬਤ ਹੋਵੇਗੀ। ਇਸ ਫੈਸਲੇ ਰਾਹੀਂ ਈਰਾਨ ਨੇ ਦੁਨੀਆ ਨੂੰ ਇਹ ਸੁਨੇਹਾ ਵੀ ਦਿੱਤਾ ਹੈ ਕਿ ਉਹ ਮੌਜੂਦਾ ਸੰਕਟ ਦੌਰਾਨ ਵੀ ਆਪਣੇ ਹਿੱਤਾਂ ਵਾਲੇ ਦੇਸ਼ਾਂ ਨਾਲ ਵਪਾਰਕ ਅਤੇ ਰਣਨੀਤਕ ਸਬੰਧ ਬਰਕਰਾਰ ਰੱਖਣ ਦਾ ਇੱਛੁਕ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp