ਮਨੋਰੰਜਨ ਡੈਸਕ, ਨਵੀਂ ਦਿੱਲੀ : ਸ਼ਾਹਰੁਖ ਖ਼ਾਨ ਸਾਲ 2023 ਦੀ ਤੀਜੀ ਬਲਾਕਬਸਟਰ ਫਿਲਮ ਦੇਣ ਲਈ ਤਿਆਰ ਹਨ। ਜਵਾਨ ਤੇ ਪਠਾਨ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਕੇ ਇਹ ਅਦਾਕਾਰ ਲੋਕਾਂ ਦਾ ਮਨੋਰੰਜਨ ਕਰ ਚੁੱਕਿਆ ਹੈ। ਉੱਥੇ ਹੀ ਉਹ ਹੁਣ ਆਪਣੀ ਤੀਜੀ ਫਿਲਮ ਡੰਕੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਦੌਰਾਨ ਸ਼ਾਹਰੁਖ ਦਾ ਇਕ ਵੀਡੀਓ ਸੁਰਖੀਆਂ ਵਿਚ ਹੈ। ਸ਼ਾਹਰੁਖ ਖਾਨ ਜਿੱਥੇ ਵੀ ਜਾਂਦੇ ਹਨ, ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਹੁਣ ਉਹ ਇਕ ਵਾਰ ਫਿਰ ਆਪਣੇ ਏਅਰਪੋਰਟ ਵੀਡੀਓ ਨੂੰ ਲੈ ਕੇ ਸੁਰਖੀਆਂ ਵਿਚ ਹਨ।

ਸੁਰੱਖਿਆ ਗਾਰਡਾਂ ਨੇ ਸ਼ਾਹਰੁਖ ਨੂੰ ਰੋਕਿਆ

ਸ਼ਾਹਰੁਖ ਖ਼ਾਨ ਦਾ ਹਾਲ ਹੀ ‘ਚ ਏਅਰਪੋਰਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਅਦਾਕਾਰ ਆਲ ਬਲੈਕ ਲੁਕ ‘ਚ ਨਜ਼ਰ ਆ ਰਿਹਾ ਹੈ। ਸ਼ਾਹਰੁਖ ਬਲੈਕ ਟਰਾਊਜ਼ਰ, ਬਲੈਕ ਸ਼ਰਟ, ਬਲੈਕ ਜੈਕੇਟ ਅਤੇ ਕਾਲਾ ਚਸ਼ਮਾ ਲਾ ਕੇ ਏਅਰਪੋਰਟ ਪਹੁੰਚੇ। ਜਿਵੇਂ ਹੀ ਅਦਾਕਾਰ ਫਲਾਈਟ ਫੜਨ ਲਈ ਅੱਗੇ ਵਧਿਆ ਤਾਂ ਬਾਹਰ ਖੜ੍ਹੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਰੋਕ ਲਿਆ।

ਸ਼ਾਹਰੁਖ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਸ਼ਾਹਰੁਖ ਖ਼ਾਨ ਨੇ ਸਟਾਰਡਮ ਦਾ ਰੌਅਬ ਨਾ ਦਿਖਾਉਂਦਿਆਂ ਚੁੱਪਚਾਪ ਸਾਰੀ ਫਾਰਮੈਲਟੀ ਪੂਰੀ ਕੀਤੀ। ਇਸ ਦੌਰਾਨ ਅਦਾਕਾਰ ਸੁਰੱਖਿਆ ਗਾਰਡਾਂ ਨਾਲ ਹੱਸਦੇ ਅਤੇ ਮਜ਼ਾਕ ਕਰਦੇ ਵੀ ਨਜ਼ਰ ਆਏ। ਹੁਣ ਏਅਰਪੋਰਟ ਤੋਂ ਸ਼ਾਹਰੁਖ ਖਾਨ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਸੁਰੱਖਿਆ ਗਾਰਡ ਅਤੇ ਸ਼ਾਹਰੁਖ ਖਾਨ ਦੀ ਉਨ੍ਹਾਂ ਦੇ ਕੰਮ ‘ਚ ਇਮਾਨਦਾਰੀ ਦੀ ਤਾਰੀਫ ਕਰ ਰਹੇ ਹਨ।

ਕਿੰਗ ਖ਼ਾਨ ਦੀਆਂ ਆਉਣ ਵਾਲੀਆਂ ਫਿਲਮਾਂ

ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਡੰਕੀ’ ਨਾਲ ਆਉਣ ਵਾਲੇ ਹਨ। ਫਿਲਮ ‘ਚ ਉਨ੍ਹਾਂ ਨਾਲ ਵਿੱਕੀ ਕੌਸ਼ਲ ਅਤੇ ਤਾਪਸੀ ਪੰਨੂ ਵੀ ਅਹਿਮ ਭੂਮਿਕਾਵਾਂ ‘ਚ ਹਨ। ਡੰਕੀ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਕਰ ਰਹੇ ਹਨ, ਜੋ 3 ਇਡੀਅਟਸ ਅਤੇ ਮੁੰਨਾਭਾਈ ਐੱਮਬੀਬੀਐੱਸ ਵਰਗੀਆਂ ਬਲਾਕਬਸਟਰ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ।