ਸਟਾਫ ਰਿਪੋਰਟਰ, ਖੰਨਾ : ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਮੰਦਰ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਟ੍ਰੈਫਿਕ ਇੰਸਪੈਕਟਰ ਪਰਮਜੀਤ ਸਿੰਘ ਤੇ ਏਐੱਸਆਈ ਮਲਕੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਬਿਨਾਂ ਲਾਇਸੈਂਸ ਵ੍ਹੀਕਲ ਚਲਾਉਣ, ਬਿਨਾਂ ਲਾਇਸੈਂਸ ਵ੍ਹੀਕਲ ਚਲਾਉਣ ‘ਤੇ ਚਲਾਨ ਕੱਟਣ ਤੇ ਮਾਪਿਆਂ ਨੂੰ ਵੀ ਹਰਜ਼ਾਨਾ ਕਰਨ ਲਈ ਕਿਹਾ ਜੋ ਵਿਦੇਸ਼ ਜਾਣ ਦੀ ਪ੍ਰਕਿਰਿਆ ‘ਚ ਅੜਿੱਕਾ ਬਣੇਗਾ। ਉਨ੍ਹਾਂ 16 ਤੋਂ 18 ਸਾਲ ਤਕ ਦੇ ਵਿਦਿਆਰਥੀਆਂ ਨੂੰ ਲਰਨਿੰਗ ਲਾਇਸੈਂਸ ਬਣਾਉਣ ਲਈ ਪੇ੍ਰਿਤ ਕੀਤਾ। ਪਿੰ੍ਸੀਪਲ ਡਾ. ਮਨੋਜ ਕੁਮਾਰ ਨੇ ਪੁੱਜੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪੇ੍ਰਿਤ ਕੀਤਾ।