ਏਜੰਸੀ, ਕੋਲਕਾਤਾ : SA vs AUS 2nd Semmifinal : ਵਿਸ਼ਵ ਕੱਪ 2023 ਦਾ ਦੂਜਾ ਸੈਮੀਫਾਈਨਲ ਮੈਚ ਈਡਨ ਗਾਰਡਨ ‘ਚ ਖੇਡਿਆ ਗਿਆ। ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ ਮੈਚ ਰੋਮਾਂਚਕ ਰਿਹਾ। ਜਿਸ ਵਿੱਚ ਅਫਰੀਕੀ ਟੀਮ ਚੋਕਰ ਸਾਬਤ ਹੋਈ। ਸੈਮੀਫਾਈਨਲ ‘ਚ ਤਿੰਨ ਵਿਕਟਾਂ ਨਾਲ ਹਾਰ ਗਈ। ਆਸਟਰੇਲੀਆ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਇਸ ਦਾ ਸਾਹਮਣਾ ਐਤਵਾਰ (19 ਨਵੰਬਰ) ਨੂੰ ਭਾਰਤ ਨਾਲ ਹੋਵੇਗਾ, ਜੋ ਸਾਰੇ ਮੈਚ ਜਿੱਤ ਕੇ ਫਾਈਨਲ ‘ਚ ਪਹੁੰਚ ਚੁੱਕੀ ਹੈ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ।

ਆਸਟਰੇਲੀਆ ਦੀ ਟੀਮ ਅੱਠਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ। ਉਥੇ ਹੀ ਟੀਮ ਇੰਡੀਆ ਦਾ ਚੌਥਾ ਖਿਤਾਬੀ ਮੁਕਾਬਲਾ ਹੋਵੇਗਾ। ਇਸ ਮੈਚ ‘ਚ ਦੱਖਣੀ ਅਫਰੀਕਾ ਨੇ ਕੰਗਾਰੂਆਂ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਆਸਟ੍ਰੇਲੀਆ ਨੇ 47.2 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 215 ਦੌੜਾਂ ਬਣਾ ਕੇ ਮੈਚ ਜਿੱਤ ਲਿਆ।