ਪੀਟੀਆਈ, ਜੈਪੁਰ: ਰਾਜਸਥਾਨ ਦੇ ਡੂੰਗਰਪੁਰ ਜ਼ਿਲੇ ‘ਚ ਐਤਵਾਰ ਨੂੰ ਇਕ ਟਰੱਕ ਤੇ ਕਰੂਜ਼ਰ ਜੀਪ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਅੱਠ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਬਿਛੀਵਾੜਾ ਥਾਣੇ ਦੇ ਇੰਚਾਰਜ ਮਦਨਲਾਲ ਨੇ ਦੱਸਿਆ ਕਿ ਇਹ ਹਾਦਸਾ ਰਤਨਪੁਰ ਸਰਹੱਦ ਨੇੜੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਸਾਰੇ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀਆਂ ਨੂੰ ਡੂੰਗਰਪੁਰ ਰੈਫਰ ਕਰ ਦਿੱਤਾ ਗਿਆ। ਥਾਣਾ ਇੰਚਾਰਜ ਮਦਨਲਾਲ ਨੇ ਦੱਸਿਆ ਕਿ ਜ਼ਿਲ੍ਹਾ ਕੁਲੈਕਟਰ ਲਕਸ਼ਮੀ ਨਰਾਇਣ ਮੰਤਰੀ ਅਤੇ ਪੁਲਸ ਸੁਪਰਡੈਂਟ ਕੁੰਦਨ ਕੰਵਰੀਆ ਸਮੇਤ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਨੋਟ: ਖਬਰ ਅਪਡੇਟ ਕੀਤੀ ਜਾ ਰਹੀ ਹੈ..



