ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦਾ ਗੋਰਖਪੁਰ ਵਿੱਚ ਵਿਆਹ ਹੋ ਗਿਆ ਹੈ। ਆਸਟ੍ਰੇਲੀਆ ਦੇ ਖ਼ਿਲਾਫ਼ ਤੀਜੇ ਟੀ-20 ਤੋਂ ਛੁੱਟੀ ਲੈਣ ਤੋਂ ਬਾਅਦ ਉਸਨੇ ਦਿਵਿਆ ਸਿੰਘ ਨਾਲ ਵਿਆਹ ਕੀਤਾ ਤੇ ਉਸਨੂੰ ਆਪਣਾ ਹਮਸਫ਼ਰ ਬਣਾਇਆ।

ਮੁਕੇਸ਼ ਕੁਮਾਰ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਟਵੀਟ ਕਰਕੇ ਮੁਕੇਸ਼ ਨੂੰ ਨਵਾਂ ਸਫ਼ਰ ਸ਼ੁਰੂ ਕਰਨ ‘ਤੇ ਵਧਾਈ ਦੇ ਰਹੇ ਹਨ। ਬੀਸੀਸੀਆਈ ਨੇ ਵਿਆਹ ਕਾਰਨ ਮੁਕੇਸ਼ ਨੂੰ IND ਬਨਾਮ AUS T20 ਸੀਰੀਜ਼ ਵਿਚਾਲੇ ਛੁੱਟੀ ਦੇ ਦਿੱਤੀ ਸੀ।

ਉਹ ਚੌਥੇ ਟੀ-20 ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਵੇਗਾ। ਹਾਲ ਹੀ ‘ਚ ਦਿੱਲੀ ਕੈਪੀਟਲਸ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁਕੇਸ਼ ਕੁਮਾਰ ਦੇ ਵਿਆਹ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।

Mukesh Kumar ਨੇ ਕਰਾਇਆ Divya Singh ਨਾਲ ਵਿਆਹ

ਦਰਅਸਲ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਗੋਰਖਪੁਰ ਦੇ ਇੱਕ ਰਿਜ਼ੋਰਟ ਵਿੱਚ ਦਿਵਿਆ ਸਿੰਘ ਨਾਲ ਵਿਆਹ ਕੀਤਾ ਸੀ। ਮੁਕੇਸ਼-ਦਿਵਿਆ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਮੁਕੇਸ਼ ਦੀ ਪਤਨੀ ਦਿਵਿਆ ਸਿੰਘ ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਮੁਕੇਸ਼-ਦਿਵਿਆ ਦੀ ਮੰਗਣੀ ਇਸੇ ਸਾਲ ਫਰਵਰੀ ਮਹੀਨੇ ਹੋਈ ਸੀ। ਹਾਲ ਹੀ ‘ਚ ਦਿੱਲੀ ਕੈਪੀਟਲਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁਕੇਸ਼ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਪਿਛਲੇ ਸਾਲ ਹੀ ਦਿੱਲੀ ਕੈਪੀਟਲਸ ਨੇ ਉਸ ਨੂੰ ਆਈਪੀਐਲ ਨਿਲਾਮੀ ਵਿੱਚ 5 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਮੁਕੇਸ਼ ਨੂੰ ਅੰਤਰਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ।