ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇ ਤੁਸੀਂ ਖ਼ੁਦ ਨੂੰ ਇਕ ਕਨਫਿਡੈਂਟ, ਸਮਾਰਟ ਪਰਸਨੈਲਿਟੀ ਬਣਾਉਣਾ ਚਾਹੁੰਦੇ ਹੋ, ਤਾਂ YouTube ’ਤੇ ਮੋਟਿਵੇਸ਼ਨਲ ਵੀਡੀਓਜ਼ ਦੇਖਣ ਨਾਲ ਦੋ-ਚਾਰ ਕਿਤਾਬਾਂ ਪੜ੍ਹ ਲੈਣ ਨਾਲ ਕੋਈ ਗੱਲ ਨਹੀਂ ਬਣਨ ਵਾਲੀ। ਕੁਝ ਹੋਰ ਵੀ ਚੀਜ਼ਾਂ ਹਨ ਜਿਸ ‘ਤੇ ਤੁਹਾਨੂੰ ਫੋਕਸ ਕਰਨ ਦੀ ਜ਼ਰੂਰਤ ਹੁੰਦੀ ਹੈ। ਅੱਜ-ਕਲ੍ਹ ਲੋਕਾਂ ਦਾ ਜ਼ਿਆਦਾਤਰ ਸਮਾਂ ਫੋਨ ਜਾਂ ਟੀਵੀ ’ਚ ਗੁਜ਼ਰ ਰਿਹਾ ਹੈ। ਉਹ ਕੁਝ ਨਵਾਂ ਕਰਨ ਤੇ ਸਿੱਖਣ ਨੂੰ ਲੈ ਕੇ ਉਤਸ਼ਾਹਿਤ ਨਹੀਂ ਰਹਿੰਦੇ। ਫੋਨ ’ਚ ਵੜੇ ਰਹਿਣ ਦੀ ਵਜ੍ਹਾ ਨਾਲ physical and mental health ’ਤੇ ਵੀ ਫ਼ਰਕ ਪੈਂਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਤਰੀਕੇ ਦੱਸਣ ਵਾਲੇ ਹਨ, ਜਿਸ ਦੀ ਮਦਦ ਨਾਲ ਤੁਸੀਂ ਨਾ ਸਿਰਫ਼ ਖ਼ੁਦ ਨੂੰ ਦੂਸਰਿਆ ਤੋਂ ਅਲੱਗ ਤੇ ਸਮਾਰਟ ਬਣਾ ਸਕਦੇ ਹਨ ਬਲਕਿ ਦਿਮਾਗੀ ਤੰਦਰੁਸਤ ਤੇ ਖੁਸ਼ ਵੀ ਰਹਿ ਸਕਦੇ ਹਨ।
ਦਰਅਸਲ ਇੱਥੇ ਅਸੀਂ ਕੁਝ ਅਜਿਹੀਆ Activities ਬਾਰੇ ਜਾਣਨ ਵਾਲੇ ਹਾਂ, ਜਿਨ੍ਹਾਂ ਨੂੰ ਤੁਸੀਂ ਦਫ਼ਤਰ, ਕਾਲਜ ਤੋਂ ਬਾਅਦ ਮਿਲਣ ਵਾਲੇ ਸਮੇਂ ’ਤੇ ਸਿੱਖ ਸਕਦੇ ਹੋ ਜਾਂ ਕਰ ਸਕਦੇ ਹੋ। ਇਨ੍ਹਾਂ ’ਚੋਂ ਜ਼ਿਆਦਾਤਰ Activities ਅਜਿਹੀਆ ਹਨ ਜੋ ਹਰ ਕਿਸੇ ਨੂੰ ਨਹੀਂ ਆਉਂਦੀਆਂ। ਅਜਿਹੇ ’ਚ ਤੁਸੀਂ ਇਨ੍ਹਾਂ ਨੂੰ ਸਿੱਖ ਕੇ ਬਣ ਸਕਦੇ ਹਨ ਦੂਸਰਿਆਂ ਤੋਂ ਅਲੱਗ।
Physical Activity ਕਰਨਾ ਜਾਂ ਸਿੱਖਣਾ
ਆਪਣੇ ਦਿਨ ਦੀ ਸ਼ੁਰੂਆਤ ਯੋਗ ਜਾਂ ਕਸਰਤ ਤੋਂ ਕਰੋ ਤੇ ਇਸ ਨੂੰ ਰੋਜ਼ਾਨਾ ਕਰੋ। Physical Activity ਕੋਈ ਵੀ ਹੋਵੇ ਉਹ ਤੁਹਾਨੂੰ ਤੰਦਰੁਸਤ ਰੱਖਣ ਨਾਲ confident ਵੀ ਬਣਾਉਂਦੀ ਹੈ। ਦੂਸਰਿਆਂ ਤੋਂ ਅਲੱਗ ਨਜ਼ਰ ਆਉਣ ਲਈ ਤੁਸੀਂ ਕੁਝ ਅਲੱਗ ਤਰ੍ਹਾਂ ਦੀ Activity ਸਿੱਖ ਸਕਦੇ ਹੋ, ਜਿਵੇਂ ਕਿੱਕ ਬਾਕਸਿੰਗ, ਕਰਾਟੇ ਜਾਂ ਫਿਰ ਕੈਲਿਸਥੇਨਿਕਸ। ਇਨ੍ਹਾਂ ਗਤੀਵਿਧੀਆਂ ਨੂੰ ਕਰਨ ਨਾਲ ਸਰੀਰ ਨਾਲ ਦਿਮਾਗ ਵੀ ਦੁਰਸਤ ਰਹਿੰਦਾ ਹੈ।
ਨਵੀਂ ਭਾਸ਼ਾ ਸਿੱਖਣਾ
ਥੋੜ੍ਹਾ ਔਖਾ ਹੋ ਸਕਦਾ ਹੈ ਪਰ ਯਕੀਨ ਮੰਨੋ ਇਸ ਨਾਲ ਤੁਹਾਨੂੰ ਦੁੱਗਣਾ ਫ਼ਾਇਦਾ ਮਿਲੇਗਾ। ਇਕ ਤਾਂ ਤੁਸੀਂ ਨਵੀਂ ਭਾਸ਼ਾ ਸਿੱਖਦੇ ਹੋ ਤੇ ਦੂਸਰਾ ਤੁਸੀਂ ਭੀੜ ਤੋਂ ਅਲੱਗ ਨਜ਼ਰ ਆਉਂਦੇ ਹੋ। ਇਸ ਨਾਲ ਤੁਹਾਨੂੰ ਕਰੀਅਰ ਗ੍ਰੋਥ ’ਚ ਵੀ ਮਦਦ ਮਿਲ ਸਕਦੀ ਹੈ।
ਮਿਊਜ਼ਿਕ ਜਾਂ ਡਾਂਸ ਸਿੱਖਣਾ
ਤੁਸੀਂ ਦੇਖਿਆ ਹੈ ਜਿਮ ਜਿੰਨੀ ਭੀੜ ਤੁਹਾਨੂੰ ਕਦੀ ਵੀ ਮਿਊਜ਼ਿਕ ਜਾਂ ਡਾਂਸ ਕਲਾਸ ’ਚ ਨਹੀਂ ਮਿਲਦੀ, ਅਜਿਹਾ ਕਿਉਂ? ਕਿਉਂਕਿ ਮਿਊਜ਼ਿਕ ਇਸਟਰੂਮੈਂਟ ਸਿੱਖਣਾ ਜਾਂ ਕੋਈ ਖ਼ਾਸ ਡਾਂਸ ਫਾਰਮ ਸਿੱਖਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਤਾਂ ਜੇ ਤੁਸੀਂ ਦੂਸਰਿਆਂ ਤੋਂ ਅਲੱਗ ਤੇ ਸਮਾਰਟ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਇਸ ਨੂੰ ਜ਼ਰੂਰ ਅਜ਼ਮਾਓ। ਸਭ ਤੋਂ ਚੰਗੀ ਗੱਲ ਦੱਸ ਦੇਈਏ ਕਿ ਇਹ ਅਜਿਹੀਆਂ Activities ਹਨ ਜਿਸ ਨਾਲ ਦਿਮਾਗ ਵੀ ਤੰਦਰੁਸਤ ਰਹਿੰਦਾ ਹੈ।
ਸਫ਼ਰ ਕਰਨਾ
ਸਫ਼ਰ ਕਰਨਾ ਬੇਸ਼ੱਕ ਇਕ ਸ਼ੌਕ ਹੈ ਪਰ ਇਸ ਨਾਲ ਵੀ ਦਿਮਾਗ ਹੈਲਦੀ ਤੇ ਹੈਪੀ ਰਹਿੰਦਾ ਹੈ। ਘੁੰਮਣ-ਫਿਰਨ ਦੌਰਾਨ ਤੁਸੀਂ ਕਈ ਲੋਕਾਂ ਨੂੰ ਮਿਲਦੇ ਹੋ, ਕਦੀ ਜਾਣੀ-ਪਛਾਣੀ ਤੇ ਕਦੀ ਅਣਦੇਖੀ ਜਗ੍ਹਾ ਨੂੰ ਐਕਸਪਲੋਰ ਕਰਦੇ ਹੋ। ਇਸ ਦੌਰਾਨ ਮਿਲਣ ਵਾਲੀ ਜਾਣਕਾਰੀ ਬੇਸ਼ੱਕ ਤੁਹਾਨੂੰ ਕਨਫਿਡੈਂਟ ਤੇ ਇਕ ਅਲੱਗ ਪਛਾਣ ਦਿਵਾਉਂਦੀ ਹੈ।


