ਹਾਂਗਝੂ (ਪੀਟੀਆਈ) : ਲੰਬੇ ਸਮੇਂ ਤੋਂ ਕਮਰ ਦੀ ਸੱਟ ਤੋਂ ਪਰੇਸ਼ਾਨ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਏਸ਼ਿਆਈ ਖੇਡਾਂ ’ਚ ਇਸ ਸੱਟ ਬਾਰੇ ਸੋਚਣਾ ਵੀ ਨਹੀਂ ਚਾਹੁੰਦਾ। ਚੋਪੜਾ ਨੇ 2018 ਵਿਚ ਜਕਾਰਤਾ ਵਿਚ ਜੈਵਲਿਨ ਥਰੋਅ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਿਆ ਸੀ। ਇਸ ਸੱਟ ਦੇ ਬਾਵਜੂਦ ਉਸਨੇ ਇਸ ਸੀਜ਼ਨ ਵਿਚ ਅਗਸਤ ਵਿਚ ਬੁਡਾਪੇਸਟ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਅਤੇ ਸਤੰਬਰ ਵਿਚ ਡਾਇਮੰਡ ਲੀਗ ਵਿਚ ਦੂਜੇ ਸਥਾਨ ’ਤੇ ਰਿਹਾ। ਨੀਰਜ ਨੇ ਕਿਹਾ ਕਿ ਮੈਂ ਸਵਿਟਜ਼ਰਲੈਂਡ ’ਚ ਅਭਿਆਸ ਅਤੇ ਆਰਾਮ ਕਰਨ ਤੋਂ ਬਾਅਦ ਇੱਥੇ ਆਇਆ ਹਾਂ। ਉਮੀਦ ਹੈ ਕਿ ਮੈਂ 100 ਫੀਸਦੀ ਦੇਣ ਅਤੇ ਮੈਡਲ ਜਿੱਤਣ ਦੇ ਯੋਗ ਹੋਵਾਂਗਾ। ਸੱਟ ਅਜੇ ਵੀ ਹੈ। ਪਿਛਲੇ ਸਾਲ ਵੀ ਸਮੱਸਿਆਵਾਂ ਸਨ, ਪਰ ਮੈਂ ਬਿਹਤਰ ਮਹਿਸੂਸ ਕਰ ਰਿਹਾ ਸੀ। ਮੈਨੂੰ ਧਿਆਨ ਰੱਖਣਾ ਹੋਵੇਗਾ ਕਿਉਂਕਿ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਤਰ੍ਹਾਂ ਦੀਆਂ ਗੱਲਾਂ ਸਿਖਰਲੇ ਪੱਧਰ ’ਤੇ ਖੇਡਣ ਵਾਲੇ ਐਥਲੀਟਾਂ ਨਾਲ ਹੁੰਦੀਆਂ ਰਹਿੰਦੀਆਂ ਹਨ। ਉਸ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਵੀ ਮੈਂ ਇਸ ਬਾਰੇ ਸੋਚਣ ਦੀ ਬਜਾਏ ਆਪਣੇ ਥਰੋਅ ’ਤੇ ਧਿਆਨ ਦਿੱਤਾ। ਮੈਂ ਇਸ ਸਮੇਂ ਆਪਣੇ ਦਿਮਾਗ ਵਿਚ ਸੱਟ ਦਾ ਖਿਆਲ ਵੀ ਨਹੀਂ ਲਿਆਉਣਾ ਚਾਹੁੰਦਾ।
Asian Games 2023: ਮੈਂ ਦਿਮਾਗ ’ਚੋਂ ਸੱਟ ਦਾ ਖਿਆਲ ਵੀ ਕੱਢ ਦੇਣਾ ਚਾਹੁੰਦਾ ਹਾਂ : ਨੀਰਜ ਚੋਪੜਾ



