ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਜਿੱਤ ਕੇ ਦੁਨੀਆ ਦੀ ਨੰਬਰ 1 ਵਨਡੇ ਟੀਮ ਬਣ ਗਈ ਹੈ। ਵਨਡੇ ‘ਚ ਇਸ ਨੰਬਰ ਨਾਲ ਹੀ ਟੀਮ ਇੰਡੀਆ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਦੀ ਮੇਜ਼ਬਾਨੀ ’ਚ ਇਹ 50 ਓਵਰਾਂ ਦਾ ਮੈਗਾ ਈਵੈਂਟ ਖੇਡਿਆ ਜਾਵੇਗਾ। ਜਿਸ ’ਚ ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਖੇਡਿਆ ਜਾਵੇਗਾ। ਪਹਿਲੇ ਮੈਚ ’ਚ ਭਾਰਤ ਦਾ ਸਾਹਮਣਾ ਚੇਨਈ ’ਚ ਆਸਟਰੇਲੀਆ ਨਾਲ ਹੋਵੇਗਾ।
ਹਰ ਕੋਈ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ 12 ਸਾਲ ਬਾਅਦ ਵਿਸ਼ਵ ਕੱਪ ਜਿੱਤਣ ਦੀ ਉਮੀਦ ਕਰ ਰਿਹਾ ਹੈ। ਇਸ ਟੂਰਨਾਮੈਂਟ ਤੋਂ ਪਹਿਲਾਂ ਫਾਈਨਲ ਲਿਸਟ ਟੀਮ ਤੋਂ ਲੈ ਕੇ ਬੈੱਸਟ ਖਿਡਾਰੀ ਨੂੰ ਲੈ ਕੇ ਦਿੱਗਜਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ।
ਇਸ ਕੜੀ ’ਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਵਿਸ਼ਵ ਕੱਪ ਲਈ 3 ਭਾਰਤੀ ਖਿਡਾਰੀਆਂ ਨੂੰ ਗੇਮ ਚੇਂਜਰ ਵਜੋਂ ਚੁਣਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਯੁਵਰਾਜ ਸਿੰਘ ਨੇ ਭਾਰਤ ਲਈ ਗੇਮ ਚੇਂਜਰ ਖਿਡਾਰੀ ਵਜੋਂ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪੰਡਯਾ ਜਾਂ ਸ਼ੁਭਮਨ ਗਿੱਲ ਨੂੰ ਨਹੀਂ ਚੁਣਿਆ ਹੈ।
ਯੁਵਰਾਜ ਸਿੰਘ ਨੇ ਭਾਰਤ ਲਈ ਆਪਣੇ ਪਸੰਦੀਦਾ 3 ਗੇਮ ਚੇਂਜਰ ਖਿਡਾਰੀਆਂ ਦੀ ਕੀਤੀ ਚੋਣ
ਦਰਅਸਲ ਯੁਵਰਾਜ ਸਿੰਘ ਨੇ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਰਵਿੰਦਰ ਜਡੇਜਾ ਨੂੰ ਵਿਸ਼ਵ ਕੱਪ 2023 ’ਚ ਭਾਰਤ ਲਈ ਗੇਮ ਚੇਂਜਰ ਖਿਡਾਰੀ ਦੱਸਿਆ ਹੈ। ਉਨ੍ਹਾਂ ਨੇ ਇੱਕ ਇਵੈਂਟ ’ਚ ਹਰਸ਼ਾ ਭੋਗਲੇ ਤੇ ਗੌਤਮ ਗੰਭੀਰ ਨਾਲ ਗੱਲਬਾਤ ਕਰਦੇ ਹੋਏ ਕਿਹਾ, ਮੇਰੇ ਲਈ ਤਿੰਨ ਗੇਮ ਚੇਂਜਰ, ਨਿਸ਼ਚਿਤ ਰੂਪ ਨਾਲ ਬੁਮਰਾਹ, ਜਡੇਜਾ ਅਤੇ ਤੀਜਾ ਮੁਹੰਮਦ ਸਿਰਾਜ ਹੋਣਗੇ।.jpg)
ਇਸ ਨਾਲ ਹੀ ਜਦੋਂ ਗੌਤਮ ਗੰਭੀਰ ਨੂੰ ਤਿੰਨ ਗੇਮ ਚੇਂਜਰ ਚੁਣਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਯੁਵਰਾਜ ਸਿੰਘ ਦੀ ਪਸੰਦ ‘ਚੋਂ ਦੋ ਖਿਡਾਰੀਆਂ ਨੂੰ ਚੁਣਿਆ। ਉਸ ਨੇ ਰਵਿੰਦਰ ਜਡੇਜਾ ਨੂੰ ਨਹੀਂ ਚੁਣਿਆ। ਉਨ੍ਹਾਂ ਨੇ ਆਪਣੀ ਜਗ੍ਹਾ ਰੋਹਿਤ ਸ਼ਰਮਾ ਨੂੰ ਚੁਣਿਆ ਹੈ। ਗੰਭੀਰ ਨੇ ਕਿਹਾ ਕਿ ਰੋਹਿਤ ਸ਼ਰਮਾ ਇਸ ਲਈ ਕਿਉਂਕਿ ਤੁਹਾਨੂੰ ਅਜਿਹੀਆਂ ਵਿਕਟਾਂ ਮਿਲਣ ਵਾਲੀਆਂ ਹਨ ਜਿੱਥੇ ਤੁਹਾਨੂੰ ਬਹੁਤ ਵਧੀਆ ਬੱਲੇਬਾਜ਼ੀ ਵਿਕਟਾਂ ਮਿਲਣਗੀਆਂ ਤੇ ਰੋਹਿਤ ਜਿਸ ਤਰ੍ਹਾਂ ਨਾਲ ਫਾਰਮ ‘ਚ ਹਨ, ਮੈਨੂੰ ਯਕੀਨ ਹੈ ਕਿ ਉਹ ਕਾਫ਼ੀ ਦੌੜਾਂ ਬਣਾਵੇਗਾ।
ਇਸ ਦੌਰਾਨ ਯੁਵਰਾਜ ਸਿੰਘ ਨੇ ਵੀ ਰੋਹਿਤ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਰੋਹਿਤ ਇਕ ਮਹਾਨ ਬੱਲੇਬਾਜ਼ ਹੈ। ਉਹ ਇੱਕ ਮੈਚ ਵਿਨਰ ਤੇ ਇੱਕ ਬਹੁਤ ਵਧੀਆ ਲੀਡਰ ਹੈ ਜੋ ਹਰ ਚੀਜ਼ ‘ਤੇ ਆਸਾਨੀ ਨਾਲ ਫ਼ੈਸਲੇ ਲੈਂਦਾ ਹੈ।



