ਆਨਲਾਈਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ’ਚ ਅਦਾਕਾਰਾ ਸਿਰਫ਼ ਆਪਣੀ ਐਕਟਿੰਗ ਦੀ ਵਜ੍ਹਾਂ ਤੋਂ ਨਹੀਂ, ਬਲਕਿ ਆਪਣੇ ਕਿਲਰ ਲੁੱਕ ਦੀ ਵਜ੍ਹਾਂ ਨਾਲ ਵੀ ਚਰਚਾ ’ਚ ਬਣੀ ਰਹਿੰਦੀ ਹੈ। ਇਸ ਤਰ੍ਹਾਂ ਬੀ-ਟਾਊਨ ਦੀ ਬਿਹਤਰੀਨ ਅਦਾਕਾਰਾਂ ਵਿਚੋਂ ਇਕ ਜਾਨ੍ਹਵੀ ਕਪੂਰ ਵੀ ਆਪਣੇ ਕਾਤਿਲਾਨਾ ਲੁੱਕ ਕਾਰਨ ਅਕਸਰ ਸੁਰਖੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਫੈਨਜ਼ ਨੂੰ ਵੀ ਕਾਫ਼ੀ ਪਸੰਦ ਆ ਰਹੀਆਂ ਹਨ।
ਜਾਨ੍ਹਵੀ ਕਪੂਰ ਨੇ ਸ਼ੇਅਰ ਕੀਤੀ ਕਿਲਰ ਲੁੱਕ
ਜਾਨ੍ਹਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉੱਥੇ ਹੀ ਅਦਾਕਾਰਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਨੂੰ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ ਤੇ ਕਈ ਵਾਰ ਗਲੈਮਰਸ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਹੁਣ ਇਕ ਵਾਰ ਫਿਰ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ‘ਚੋਂ ਕੁਝ ਫੋਟੋਆਂ ਧਮਾਕੇਦਾਰ ਹਨ ਤਾਂ ਕੁਝ ‘ਚ ਅਭਿਨੇਤਰੀ ਦਾ ਹੌਟ ਤੇ ਬੋਲਡ ਲੁੱਕ ਦੇਖਿਆ ਜਾ ਸਕਦਾ ਹੈ।



