ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ‘ਤੂਤਕ ਤੂਤਕ ਤੂਤਕ…ਤੂਤੀਆਂ’ ਅਤੇ ‘ਕਾਲੀ ਐਨਕ’ ਗੀਤਾਂ ਨਾਲ ਦੁਨੀਆ ਭਰ ‘ਚ ਪ੍ਰਸਿੱਧੀ ਹਾਸਲ ਕਰਨ ਵਾਲੇ ਗੋਲਡਨ ਸਟਾਰ ਗਾਇਕ ਹੁਣ ਆਪਣਾ ਨਵਾਂ ਗੀਤ ਸਰੋਤਿਆਂ ਲਈ ਪੇਸ਼ ਕਰ ਰਹੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਨੇ ਦੱਸਿਆ ਕਿ ‘ਕਾਲੀ ਐਨਕ’ ਤੋਂ ਮਿਲੀ ਪ੍ਰਸਿੱਧੀ ਤੋਂ ਬਾਅਦ ਉਨ੍ਹਾਂ ਨੇ ਇੱਕ ਵਾਰ ਫਿਰ ਆਪਣਾ ਗੀਤ ਮੋਬਾਈਲ ਪੇਸ਼ ਕੀਤਾ ਹੈ।
ਪੇਂਡੂ ਜੀਵਨ ‘ਤੇ ਆਧਾਰਿਤ ਲਿਆ ਰਹੇ ਹਨ ਪੰਜਾਬੀ ਫ਼ਿਲਮ
ਉਨ੍ਹਾਂ ਕਿਹਾ ਕਿ ਮਿਊਜ਼ਿਕ ਵੇਵਜ਼ ਦੇ ਇਸ ਗੀਤ ਨੂੰ ਸ਼ੁਰੂਆਤੀ ਦੌਰ ‘ਚ ਕਾਫੀ ਸਫਲਤਾ ਮਿਲੀ ਹੈ ਤੇ ਲੱਖਾਂ ਸਰੋਤਿਆਂ ਵੱਲੋਂ ਇਸ ਨੂੰ ਪਸੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ‘ਚ ਨੌਜਵਾਨਾਂ ‘ਚ ਮੋਬਾਈਲ ਫੋਨਾਂ ਦੇ ਵੱਧ ਰਹੇ ਕ੍ਰੇਜ਼ ਦੀ ਕਹਾਣੀ ਲਿਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਸਟੈਲਨਵੀਰ ਨੇ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਅੰਤ ਤਕ ਉਹ ਪੇਂਡੂ ਜੀਵਨ ‘ਤੇ ਕੇਂਦਰਿਤ ਪੰਜਾਬੀ ਫ਼ਿਲਮ ‘ਸਾਡੇ ਲੇਖ’ ਵੀ ਲੈ ਕੇ ਆ ਰਹੇ ਹਨ।
ਮਲਕੀਤ ਸਿੰਘ ਨੇ ਹੀ ਲਿਖੇ ਗਾਣੇ ਦੇ ਲਿਰਿਕਸ
ਇਸ ਮੌਕੇ ਮਿਊਜ਼ਿਕ ਵੇਵਜ਼ ਦੇ ਮੈਨੇਜਰ ਰਾਜੇਸ਼ ਕਲਹੋਤਰਾ ਨੇ ਕਿਹਾ ਕਿ ਇਸ ਗੀਤ ਦੀ ਪ੍ਰਸਿੱਧੀ ਨੇ ਉਨ੍ਹਾਂ ਦਾ ਮਨੋਬਲ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਕੋਲ ਕਲਮ ਤੇ ਆਵਾਜ਼ ਦੀ ਬੇਮਿਸਾਲ ਸਮਰੱਥਾ ਹੈ ਜੋ ਸਰੋਤਿਆਂ ਨੂੰ ਕੀਲ ਕੇ ਰੱਖਣ ਦੇ ਸਮਰੱਥ ਹੈ। ਮਲਕੀਤ ਸਿੰਘ ਨੂੰ ਵੀ ਵਧਾਈ ਦਿੱਤੀ।



