ਆਨਲਾਈਨ ਡੈਸਕ, ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਆਮਿਰ ਖਾਨ ਦੀ ਧੀ ਆਇਰਾ ਖਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ‘ਦੰਗਲ’ ਫਿਲਮ ਦੇ ਐਕਟਰ ਆਮਿਰ ਨੇ ਆਇਰਾ ਦੇ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਉਦੋਂ ਤੋਂ ਹੀ ਆਇਰਾ ਤੇ ਉਸ ਦੀ ਮੰਗੇਤਰ ਨੂਪੁਰ ਸ਼ਿਖਰੇ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।

ਇਸ ਵਿਚ ਆਇਰਾ ਤੇ ਨੁਪੂਰ ਦੀ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਸਾਹਮਣੇ ਆਈਆ ਹਨ ਜੋ ਉਨ੍ਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਦੌਰਾਨ ਕੀਤੀ ਹੈ।

ਆਇਰਾ ਖਾਨ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਹੋਈ ਸ਼ੁਰੂਆਤ

ਲੰਬੇ ਸਮੇਂ ਤੋਂ ਆਇਰਾ ਖਾਨ ਤੇ ਨੂਪੁਰ ਸ਼ਿਖਰੇ ਇਕ ਦੂਸਰੇ ਦੇ ਨਾਲ ਹਨ। ਕਾਫੀ ਸਮੇਂ ਤਕ ਇਨ੍ਹਾਂ ਦੋਵਾਂ ਨੇ ਇਕ ਦੂਸਰੇ ਨੂੰ ਡੇਟ ਕੀਤਾ ਤੇ ਬੀਤੇ ਸਾਲ ਨਵੰਬਰ ’ਚ ਆਇਰਾ ਤੇ ਨੂਪੁਰ ਨੇ ਮੰਗਣੀ ਕਰ ਲਈ। ਅਜਿਹੇ ’ਚ ਹੁਣ ਹਰ ਕੋਈ ਇਨ੍ਹਾਂ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਵਿੱਤ ਆਇਰਾ ਨੇ ਆਪਣਏ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ ’ਤੇ ਕੁਝ ਨਵੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ।

ਇਹ ਫੋਟੋ ਆਇਰਾ ਤੇ ਉਨ੍ਹਾਂ ਦੇ ਮੰਗੇਤਰ ਨੁੂਪੁਰ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਦੌਰਾਨ ਕੀਤੀਆਂ ਹਨ, ਜਿਨ੍ਹਾਂ ’ਚ ਇਹ ਦੋਵੇਂ ਇਕ ਦੂਜੇ ਨਾਲ ਦਿਖਾਈ ਦੇ ਰਹੇ ਹਨ। ਤਸਵੀਰਾਂ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਇਰਾ ਨੇ ਮਰਾਠੀ ਟ੍ਰੈਡਿਸ਼ਨਲ ਲੁਕ ਅਪਣਾਇਆ ਹੈ ਜਦ ਕਿ ਨੂਪੁਰ ਪੀਲੇ ਰੰਗ ਦੇ ਕੁੜਤੇ ’ਚ ਨਜ਼ਰ ਆ ਰਹੇ ਹਨ।

ਇਨ੍ਹਾਂ ਤਸਵੀਰਾਂ ‘ਚ ਆਇਰਾ ਆਪਣੇ ਹੋਣ ਵਾਲੇ ਪਤੀ ਨਾਲ ਕੋਜੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸਥਿਤੀ ਇਹ ਹੈ ਕਿ ਆਇਰਾ ਖਾਨ ਤੇ ਨੂਪੁਰ ਸ਼ਿਖਰੇ ਦੀਆਂ ਇਹ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਆਇਰਾ ਖਾਨ ਦੇ ਇਸ ਪ੍ਰੀ-ਵੈਡਿੰਗ ਸੈਰੇਮਨੀ ‘ਚ ਦੋਵੇਂ ਪਰਿਵਾਰ ਇਕੱਠੇ ਮੌਜੂਦ ਸਨ।

ਜਾਣੋ ਕਦੋਂ ਹੋਵੇਗਾ ਆਇਰਾ ਦਾ ਵਿਆਹ

ਹਾਲ ਹੀ ‘ਚ ਇਕ ਮੀਡੀਆ ਇੰਟਰਵਿਊ ਦੌਰਾਨ ਆਮਿਰ ਖਾਨ ਨੇ ਬੇਟੀ ਆਇਰਾ ਖਾਨ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਸੀ। ਆਮਿਰ ਦੇ ਅਨੁਸਾਰ ਆਇਰਾ ਤੇ ਉਨ੍ਹਾਂ ਦੀ ਮੰਗੇਤਰ ਨੂਪੁਰ ਸ਼ਿਖਰੇ ਅਗਲੇ ਸਾਲ ਜਨਵਰੀ ਦੀ ਸ਼ੁਰੂਆਤ ‘ਚ ਵਿਆਹ ਕਰਨਗੇ।

ਇਸ ਜੋੜੇ ਦੇ ਵਿਆਹ ਸਮਾਗਮ 8 ਤੋਂ 9 ਜਨਵਰੀ ਤੱਕ ਜਾਰੀ ਰਹਿਣਗੇ, ਜੋ ਉਦੈਪੁਰ ਵਿੱਚ ਆਯੋਜਿਤ ਕੀਤੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਆਇਰਾ ਅਤੇ ਨੂਪੁਰ ਕੋਰਟ ਮੈਰਿਜ ਕਰਨਗੇ।