ਅਭਿਸ਼ੇਕ ਤ੍ਰਿਪਾਠੀ, ਮੁੰਬਈ : ਲਗਾਤਾਰ ਨੌਂ ਮੁਕਾਬਲੇ ਜਿੱਤ ਕੇ ਸੈਮੀਫਾਈਨਲ ’ਚ ਪੁੱਜੀ ਭਾਰਤੀ ਟੀਮ ਦਾ ਸਾਹਮਣਾ ਹੁਣ ਨਿਊਜ਼ੀਲੈਂਡ ਨਾਲ ਹੋਵੇਗਾ। ਚਾਹੇ ਗਰੁੱਪ ਗੇੜ ਵਿਚ ਭਾਰਤ ਨੇ ਕੀਵੀ ਟੀਮ ਨੂੰ ਮਾਤ ਦਿੱਤੀ ਹੋਵੇ ਪਰ ਨਾਕਆਊਟ ਵਿਚ ਪਿਛਲਾ ਪ੍ਰਦਰਸ਼ਨ ਮਾਅਨੇ ਨਹੀਂ ਰੱਖਦਾ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਬੁੱਧਵਾਰ ਨੂੰ ਜੋ ਟੀਮ ਬਿਹਤਰ ਖੇਡੇਗੀ, ਉਹੀ ਫਾਈਨਲ ਵਿਚ ਥਾਂ ਬਣਾਏਗੀ।

ਅਤੀਤ ’ਚ ਆਈਸੀਸੀ ਟੂਰਨਾਮੈਂਟ ਵਿਚ ਕੀਵੀ ਟੀਮ ਨੇ ਭਾਰਤ ਨੂੰ ਕਈ ਜ਼ਖ਼ਮ ਦਿੱਤੇ ਹਨ। ਮਾਨਚੈਸਟਰ ਵਿਖੇ 2019 ਵਿਸ਼ਵ ਕੱਪ ’ਚ ਇਸੇ ਟੀਮ ਹੱਥੋਂ ਭਾਰਤ ਨੂੰ ਹਾਰ ਮਿਲੀ ਸੀ ਤੇ 2021 ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਕੇਨ ਵਿਲੀਅਮਸਨ ਦੀ ਇਸੇ ਟੀਮ ਨੇ ਭਾਰਤ ਨੂੰ ਹਰਾਇਆ ਸੀ। ਵਾਨਖੇੜੇ ਦੇ ਇਸੇ ਮੈਦਾਨ ’ਤੇ ਭਾਰਤ ਨੇ 2011 ਵਿਚ ਸ੍ਰੀਲੰਕਾ ਨੂੰ ਹਰਾ ਕੇ ਦੂਜਾ ਵਿਸ਼ਵ ਕੱਪ ਖ਼ਿਤਾਬ ਜਿੱਤਿਆ ਸੀ ਤੇ ਹੁਣ ਰੋਹਿਤ ਦੀ ਫ਼ੌਜ ਸੈਮੀਫਾਈਨਲ ’ਚ ਕੀਵੀ ਟੀਮ ਨੂੰ ਹਰਾ ਕੇ ਤੀਜੇ ਖ਼ਿਤਾਬ ਵੱਲ ਇਕ ਹੋਰ ਕਦਮ ਵਧਾਉਣ ਉਤਰੇਗੀ।

———-

ਭਾਰਤ

ਤਾਕਤ :

-1983, 2011 ਦਾ ਚੈਂਪੀਅਨ ਭਾਰਤ ਇਸ ਵਾਰ ਵੀ ਟਰਾਫੀ ਦਾ ਮੁੱਖ ਦਾਅਵੇਦਾਰ

-ਰੋਹਿਤ, ਵਿਰਾਟ ਕੋਹਲੀ ਸਮੇਤ ਸਾਰੇ ਬੱਲੇਬਾਜ਼ ਚੰਗੀ ਲੈਅ ’ਚ

-ਬੁਮਰਾਹ, ਸ਼ਮੀ, ਸਿਰਾਜ ਨਾਲ ਕੁਲਦੀਪ, ਜਡੇਜਾ ਗੇਂਦ ਨਾਲ ਕਰ ਰਹੇ ਨੇ ਕਮਾਲ

ਕਮਜ਼ੋਰੀ :

-ਤੇਜ਼ ਸ਼ੁਰੂਆਤ ਨੂੰ ਰੋਹਿਤ ਵੱਡੀ ਪਾਰੀ ’ਚ ਨਹੀਂ ਬਦਲ ਪਾ ਰਹੇ ਹਨ।

-ਮੱਧਕ੍ਰਮ ਤੇ ਹੇਠਲੇ ਨੰਬਰ ਦੇ ਬੱਲੇਬਾਜ਼ਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ

-ਹਾਰਦਿਕ ਪਾਂਡਿਆ ਦੀ ਗ਼ੈਰਮੌਜੂਦਗੀ ’ਚ ਛੇਵੇਂ ਗੇਂਦਬਾਜ਼ ਦੀ ਘਾਟ ਰੜਕ ਸਕਦੀ ਹੈ।

ਮੌਕਾ :

-ਪਿਛਲੇ ਤਿੰਨ ਵਿਸ਼ਵ ਕੱਪ ਵਾਂਗ ਭਾਰਤ ਆਪਣੀ ਮੇਜ਼ਬਾਨੀ ’ਚ ਜਿੱਤ ਸਕਦਾ ਹੈ ਟਰਾਫੀ

ਖ਼ਤਰਾ :

-ਨਾਕਆਊਟ ਗੇੜ ’ਚ ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ।

ਨਿਊਜ਼ੀਲੈਂਡ :

ਤਾਕਤ :

-ਬੱਲੇਬਾਜ਼ੀ ’ਚ ਰਚਿਨ ਰਵਿੰਦਰ ਤੇ ਡੇਰਿਲ ਮਿਸ਼ੇਲ ਦਾ ਦਮਦਾਰ ਪ੍ਰਦਰਸ਼ਨ

-ਸੈਂਟਨਰ ਤੇ ਬੋਲਟ ਗੇਂਦਬਾਜ਼ੀ ’ਚ ਟੀਮ ਦੀ ਸਭ ਤੋਂ ਵੱਡੀ ਤਾਕਤ ਹਨ

-ਟਿਮ ਸਾਊਥੀ ਦੇ ਫਿੱਟ ਹੋ ਕੇ ਵਾਪਸੀ ਕਰਨ ਨਾਲ ਟੀਮ ਨੂੰ ਮਿਲੇਗੀ ਮਜ਼ਬੂਤੀ

ਕਮਜ਼ੋਰੀ

-ਜ਼ਖ਼ਮੀ ਖਿਡਾਰੀਆਂ ਨਾਲ ਟੀਮ ਦਾ ਸੰਤੁਲਨ ਵਿਗੜਿਆ ਹੈ

-ਰਚਿਨ, ਕਾਨਵੇ ਤੇ ਡੇਰਿਲ ਤੋਂ ਇਲਾਵਾ ਬੱਲੇਬਾਜ਼ੀ ਚਿੰਤਾ ਦਾ ਵਿਸ਼ਾ

-ਦੋ ਟੀਮਾਂ ਖ਼ਿਲਾਫ਼ 350 ਤੋਂ ਵੱਧ ਦੌੜਾਂ ਦਿੱਤੀਆਂ ਹਨ ਕੀਵੀ ਗੇਂਦਬਾਜ਼ਾਂ ਨੇ

ਮੌਕਾ :

-ਪਿਛਲੇ ਦੋ ਵਿਸ਼ਵ ਕੱਪ ’ਚ ਉੱਪ ਜੇਤੂ ਰਹੀ ਟੀਮ ਪਹਿਲੀ ਵਾਰ ਟਰਾਫੀ ਜਿੱਤਣਾ ਚਾਹੇਗੀ

ਖ਼ਤਰਾ :

-ਵਿਸ਼ਵ ਕੱਪ ’ਚ ਹੁਣ ਤੱਕ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਹੈ।