ਨਵੀਂ ਦਿੱਲੀ, ਜੇਐੱਨਐੱਨ : ਅਜੋਕੇ ਸਮੇਂ ‘ਚ ਸੋਸ਼ਲ ਮੀਡੀਆ ਹਰ ਵਿਅਕਤੀ ਲਈ ਮਹੱਤਵਪੂਰਨ ਹੋ ਗਿਆ ਹੈ। ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਸਿਤਾਰੇ, ਉਹ ਇਨ੍ਹੀਂ ਦਿਨੀਂ ਇੰਟਰਨੈੱਟ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਨ। ਹਾਲਾਂਕਿ ਸੋਸ਼ਲ ਮੀਡੀਆ ਦੇ ਓਨੇ ਹੀ ਨੁਕਸਾਨ ਹਨ, ਜਿੰਨੇ ਫ਼ਾਇਦੇ ਹਨ। ਸੋਸ਼ਲ ਮੀਡੀਆ ‘ਤੇ ਵੀ ਕਈ ਵਾਰ ਵੱਡੇ ਸਿਤਾਰਿਆਂ ਦੇ ਨਾਂ ‘ਤੇ ਧੋਖਾਧੜੀ ਹੁੰਦੀ ਹੈ ਅਤੇ ਅਜਿਹਾ ਹੀ ਕੁਝ ‘ਗਦਰ 2’ ਦੀ ਅਦਾਕਾਰਾ ਅਮੀਸ਼ਾ ਪਟੇਲ ਨਾਲ ਹੋਇਆ ਹੈ।

ਹਾਲ ਹੀ ‘ਚ ‘ਗਦਰ 2’ ‘ਚ ਸਕੀਨਾ ਦੇ ਰੂਪ ‘ਚ ਵੱਡੇ ਪਰਦੇ ‘ਤੇ ਵਾਪਸੀ ਕਰਨ ਵਾਲੀ ਅਮੀਸ਼ਾ ਪਟੇਲ ਦੇ ਨਾਂ ‘ਤੇ ਇਕ ਈਵੈਂਟ ਕੰਪਨੀ ਨੇ ਲੋਕਾਂ ਨਾਲ ਧੋਖਾ ਕੀਤਾ। ਅਮੀਸ਼ਾ ਪਟੇਲ ਨੇ ਖੁਦ ਦੱਸਿਆ ਪ੍ਰਸ਼ੰਸਕ ਉਨ੍ਹਾਂ ਦੀ ਇਸ ਧੋਖਾਧੜੀ ‘ਚ ਨਾ ਫਸ ਜਾਣ।

ਸਮਾਗਮ ਦੇ ਪੋਸਟਰ ‘ਤੇ ਲਗਾਈ ਅਮੀਸ਼ਾ ਪਟੇਲ ਦੀ ਫੋਟੋ

ਦਰਅਸਲ, ਬਰਵਾਨੀ (ਮੱਧ ਪ੍ਰਦੇਸ਼) ਵਿਚ ਇਕ ਸੈਲੀਬ੍ਰਿਟੀ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ। ਇਸ ਦਾ ਇਕ ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਜਿਸ ਵਿਚ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦਾ ਨਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਕੀਤਾ ਗਿਆ ਹੈ।

ਇੰਨਾ ਹੀ ਨਹੀਂ ਇਵੈਂਟ ਦੇ ਪੋਸਟਰ ‘ਤੇ ਉਨ੍ਹਾਂ ਦੀ ਫੋਟੋ ਵੀ ਲਗਾਈ ਗਈ ਹੈ। ਹੁਣ ਅਮੀਸ਼ਾ ਪਟੇਲ ਨੇ ਇਸ ਇਵੈਂਟ ‘ਚ ਆਪਣੀ ਮੌਜੂਦਗੀ ਦੀਆਂ ਖਬਰਾਂ ਨੂੰ ਗਲਤ ਕਰਾਰ ਦਿੱਤਾ ਹੈ। ‘ਗਦਰ 2’ ਦੀ ਅਦਾਕਾਰਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਟਵੀਟ ਕੀਤਾ ਅਤੇ ਲਿਖਿਆ ਕਿ ਇਹ ਪੂਰੀ ਤਰ੍ਹਾਂ ਨਾਲ ਫੇਕ ਖਬਰ ਹੈ। ਇਹ ਏਜੰਟ ਗਲਤ ਖਬਰਾਂ ਫੈਲਾ ਰਿਹਾ ਹੈ। ਮੈਂ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੀ। ਇਸ ਝੂਠੇ ਪੋਸਟਰ ‘ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੋ। ਇਹ ਖਬਰ ਗਲਤ ਅਤੇ ਫਰਜ਼ੀ ਹੈ।

ਅਮੀਸ਼ਾ ਪਟੇਲ ਨੇ ‘ਗਦਰ 2’ ਨਾਲ ਦਿੱਤੀ ਆਪਣੇ ਕਰੀਅਰ ਦੀ ਸਭ ਤੋਂ ਹਿੱਟ ਫਿਲਮ

ਜ਼ਿਕਰਯੋਗ ਹੈ ਕਿ ‘ਗਦਰ 2’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਇਆਂ 53 ਦਿਨ ਬੀਤ ਚੁੱਕੇ ਹਨ ਪਰ ਇਹ ਫਿਲਮ ਅਜੇ ਵੀ ‘ਜਵਾਨ’ ਅਤੇ ‘ਫੁਕਰੇ-3’ ਵਿਚਾਲੇ ਫਸੀ ਹੋਈ ਹੈ। ਇਸ ਫਿਲਮ ‘ਚ ਸੰਨੀ ਦਿਓਲ ਨਾਲ ਅਮੀਸ਼ਾ ਪਟੇਲ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ 22 ਸਾਲ ਬਾਅਦ ਵੱਡੇ ਪਰਦੇ ‘ਤੇ ਦੇਖਿਆ।