ਸਟੇਟ ਬਿਊਰੋ, ਚੰਡੀਗੜ੍ਹ : ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਸ਼ਾਮਲ ਹੋਣ ਦਾ ਬਿਆਨ ਦੇ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੁਰੀ ਤਰ੍ਹਾਂ ਘਿਰਦੇ ਨਜ਼ਰ ਆ ਰਹੇ ਹਨ। ਸਰੀ, ਜਿੱਥੇ ਨਿੱਝਰ ਦੀ ਹੱਤਿਆ ਹੋਈ ਸੀ ਉੱਥੋਂ ਦੇ ਗੁਰਦੁਆਰੇ ਤੋਂ ਖ਼ਾਲਿਸਤਾਨੀਆਂ ਦੇ ਹੋਰਡਿੰਗਜ਼ ਤੇ ਪੋਸਟਰ ਹਟਣ ਲੱਗੇ ਹਨ। ਉਧਰ ਵਿਰੋਧੀ ਪਾਰਟੀਆਂ ਵੀ ਟਰੂਡੋ ਨੂੰ ਘੇਰ ਰਹੀਆਂ ਹਨ। ਭਾਰਤ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਮਿਲਿੰਦ ਦੇਵੜਾ ਨੇ ਐਕਸ ’ਤੇ ਕੈਨੇਡੀਅਨ ਸੰਸਦ ’ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਐਂਡਰਿਊ ਸ਼ੀਯਰ ਵੱਲੋਂ ਘੇਰੇ ਜਾਣ ਵਾਲਾ ਇਕ ਵੀਡੀਓ ਸਾਂਝਾ ਕੀਤਾ ਹੈ। ਉਧਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਹੈ ਕਿ ਗਰਮਪੰਥੀ ਤੱਤਾਂ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਤੋਂ ਬਾਅਦ ਕੈਨੇਡਾ ’ਚ ਰਹਿਣ ਵਾਲੇ ਹਿੰਦੂ ਭੈਅਭੀਤ ਹਨ।
ਆਰੀਆ, ਜੋ ਪੀਐੱਮ ਜਸਟਿਨ ਟਰੂਡੋ ਦੀ ਪਾਰਟੀ ਦੇ ਨੇਤਾ ਹਨ, ਨੇ ਵਾਰ-ਵਾਰ ਹਿੰਦੂ ਕੈਨੇਡਿਆਈ ਲੋਕਾਂ ਲਈ ਖ਼ਤਰਿਆਂ ਦਾ ਮੁੱਦਾ ਉਠਾਇਆ ਤੇ ਭਾਈਚਾਰੇ ਨੂੰ ਸ਼ਾਂਤ ਤੇ ਚੌਕਸ ਰਹਿਣ ਦੀ ਅਪੀਲ ਕੀਤੀ। ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਕੈਨੇਡੀਅਨ ਹਿੰਦੂਆਂ ਨੂੰ ਕੈਨੇਡਾ ਛੱਡ ਦੇਣ ਦੀ ਧਮਕੀ ਤੋਂ ਬਾਅਦ ਆਰੀਆ ਨੇ ਕਿਹਾ, ‘ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿਤੇ ਦੰਗੇ ਨਾ ਹੋ ਜਾਣ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਅੰਦੋਲਨ ਦਾ ਇਤਿਹਾਸ ਹਿੰਸਾ ਤੇ ਹੱਤਿਆਵਾਂ ਨਾਲ ਭਰਿਆ ਹੈ। ਖ਼ਾਲਿਸਤਾਨੀ ਅੰਦੋਲਨ ਨੇ ਹਜ਼ਾਰਾਂ ਹਿੰਦੂਆਂ ਤੇ ਸਿੱਖਾਂ ਨੂੰ ਮਾਰ ਦਿੱਤਾ ਹੈ। ਕੈਨੇਡਾ ’ਚ ਭਾਵੇਂ ਹੀ ਬਹੁਤ ਛੋਟਾ ਜਿਹਾ ਵਰਗ ਹੈ ਜੋ ਕੱਟੜਵਾਦੀ ਹੈ ਤੇ ਖ਼ਾਲਿਸਤਾਨ ਸਮੱਰਥਕ ਹੈ ਪਰ ਕੈਨੇਡੀਅਨ ਹਿੰਦੂ ਡਰਿਆ ਹੋਇਆ ਹੈ।’
ਉਧਰ ਮਿਲਿੰਦ ਦੇਵੜਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ’ਚ ਵਿਰੋਧੀ ਨੇਤਾ ਐਂਡਰਿਊ ਸ਼ੀਯਰ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਜੋ ਦੋਸ਼ ਲਾਏ ਹਨ, ਅਜਿਹਾ ਅੱਜ ਤੱਕ ਕਦੇ ਵੀ ਨਹੀਂ ਹੋਇਆ। ਉਹ ਕਹਿ ਰਹੇ ਹਨ ਕਿ ਭਾਰਤ ਤੇ ਕੈਨੇਡਾ ਵਿਚਾਲੇ ਹਮੇਸ਼ਾ ਚੰਗੇ ਰਿਸ਼ਤੇ ਰਹੇ ਹਨ ਪਰ ਟਰੂਡੋ ਨੇ ਇਨ੍ਹਾਂ ਰਿਸ਼ਤਿਆਂ ’ਚ ਤਰੇੜ ਪਾਈ ਹੈ। ਉਨ੍ਹੰ ਕਿਹਾ ਕਿ ਭਾਰਤ ਇਕ ਵੱਡਾ ਲੋਕਤੰਤਰੀ ਦੇਸ਼ ਹੈ। ਕੈਨੇਡਾ ਦਾ ਭਾਰਤ ਨਾਲ ਅੱਜ ਤੱਕ ਕਦੇ ਵੀ ਕੋਈ ਝਗੜਾ ਨਹੀਂ ਰਿਹਾ।
ਉਧਰ ਅੱਤਵਾਦੀ ਹਰਦੀਪ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਸੀਆਂ ਦੇ ਸ਼ਾਮਲ ਹੋਣ ਦੇ ਮਾਮਲੇ ’ਚ ਕੋਈ ਵੀ ਜਾਣਕਾਰੀ ਜਾਂ ਸਬੂਤ ਦੇਣ ’ਚ ਅਸਫਲ ਰਹਿਣ ਕਾਰਨ ਕੈਨੇਡਾ ’ਚ ਵੀ ਟਰੂਡੋ ਨੂੰ ਹੁਣ ਕਿਨਾਰੇ ਕੀਤਾ ਜਾਣ ਲੱਗਾ ਹੈ। ਇਹੀ ਕਾਰਨ ਹੈ ਕਿ ਸਰੀ ਦੇ ਗੁਰਦੁਆਰੇ ’ਚੋਂ ਖ਼ਾਲਿਸਤਾਨ ਸਮੱਰਥਕਾਂ ਦੇ ਹੋਰਡਿੰਗਜ਼ ਤੇ ਪੋਸਟਰ ਹਟਾ ਦਿੱਤੇ ਗਏ ਹਨ। ਕਿਉਂਕਿ ਕੈਨੇਡਾ ’ਤੇ ਅੱਤਵਾਦੀਆਂ ਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਦਾ ਵੀ ਦੋਸ਼ ਲੱਗ ਰਿਹਾ ਹੈ। ਉਧਰ ਜੇ ਹੁਣ ਕੈਨੇਡਾ ਸਰਕਾਰ ਖ਼ਾਲਿਸਤਾਨੀਆਂ ’ਤੇ ਕਾਰਵਾਈ ਨਹੀਂ ਕਰਦੀ ਤਾਂ ਉਸ ’ਤੇ ਇਹ ਦੋਸ਼ ਸਥਾਪਤ ਹੋ ਜਾਵੇਗਾ ਕਿ ਕੈਨੇਡਾ ਅੱਤਵਾਦੀਆਂ ਤੇ ਗੈਂਗਟਸਰਾਂ ਲਈ ਇਕ ਸੁਰੱੱਖਿਅਤ ਟਿਕਾਣਾ ਹੈ।
ਬਿ੍ਰਟਿਸ਼ ਕੋਲੰਬੀਆਂ ਦੇ ਪ੍ਰੀਮੀਅਰ ਡੇਵਿਡ ਏਬੀ (ਉਹ ਸੂਬਾ ਜਿਸ ’ਚ ਸਰੀ ਸ਼ਹਿਰ ਪੈਂਦਾ ਹੈ ਅਤੇ ਜਿੱਥੇ ਨਿੱਝਰ ਦੀ ਹੱਤਿਆ ਹੋਈ ਸੀ) ਨੇ ਕਿਹਾ ਸੀ ਕਿ ਉਨ੍ਹਾਂ ਕੋਲ ਨਿੱਝਰ ਦੀ ਹੱਤਿਆ ਬਾਰੇ ਇੱਕੋ ਇਕ ਜਾਣਕਾਰੀ ‘ਇੰਟਰਨੈੱਟ ਸਰੋਤ’ ਤੋਂ ਹੀ ਹੈ। ਹਾਲ ਹੀ ’ਚ ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਸੀਐੱਸਆਈਐੱਸ (ਕੈਨੇਡਾ ਦੀ ਖ਼ੁਫ਼ੀਆ ਸੇਵਾ) ਤੋਂ ਉਨ੍ਹਾਂ ਨੂੰ ਜੋ ਇਕਲੌਤੀ ਬ੍ਰੀਫਿੰਗ ਪ੍ਰਾਪਤ ਹੋਈ ਸੀ ਉਹ ਓਪਨ ਸੋਰਸ ਬ੍ਰੀਫਿੰਗ ਸੀ ਜੋ ਕਿ ਇੰਟਰਨੈੱਟ ’ਤੇ ਆਮ ਲੋਕਾਂ ਲਈ ਉਪਲਬਧ ਸੀ।
—————————————–



