Skip to content
Wednesday, October 28, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਬਰੈਂਪਟਨ ‘ਚ ਪੰਜਾਬੀ ਦੇ ਚਹੇਤੇ ਪੈਟ੍ਰਿਕ ਬ੍ਰਾਊਨ ਦੀ ਹੈਟ੍ਰਿਕ

By Admin Published 2 min read
ਬਰੈਂਪਟਨ ‘ਚ ਪੰਜਾਬੀ ਦੇ ਚਹੇਤੇ ਪੈਟ੍ਰਿਕ ਬ੍ਰਾਊਨ ਦੀ ਹੈਟ੍ਰਿਕ

ਬਰੈਂਪਟਨ:-ਪੰਜਾਬੀਆਂ ਦੀ ਬਹੁ ਗਿਣਤੀ ਵਾਲੇ ਸ਼ਹਿਰ ਬਰੈਂਪਟਨ ਵਿੱਚ ਪੈਟ੍ਰਿਕ ਬ੍ਰਾਊਨ ਨੇ ਲਗਾਤਾਰ ਤੀਜੀ ਵਾਰ ਮੇਅਰ

ਦੀ ਚੋਣ ਜਿੱਤ ਕੇ ਆਪਣੀ ਸਿਆਸੀ ਪਕੜ ਮਜ਼ਬੂਤ ਕੀਤੀ ਹੈ, ਜਦਕਿ ਮਿਸੀਸਾਗਾ ਵਿੱਚ ਐਲਵਿਨ ਟੈਡਜੋ ਨੇ ਮੌਜੂਦਾ

ਮੇਅਰ ਕੈਰੋਲਿਨ ਪੈਰਿਸ਼ ਅਤੇ ਸਾਬਕਾ ਮੇਅਰ ਬੌਨੀ ਕ੍ਰੌਂਬੀ ਨੂੰ ਪਛਾੜ ਕੇ ਜਿੱਤ ਦਰਜ ਕੀਤੀ। ਇਸੇ ਦੌਰਾਨ ਟੋਰਾਂਟੋ

ਵਿੱਚ ਓਲੀਵੀਆ ਚਾਓ ਮੁੜ ਮੇਅਰ ਚੁਣੇ ਗਏ ਹਨ ਅਤੇ ਕੈਲੇਡਨ ਵਿੱਚ ਕ੍ਰਿਸਟੀਨਾ ਅਰਲੀ ਦੀ ਜਿੱਤ ਨੇ ਨਵੀਂ

ਅਗਵਾਈ ਦਾ ਰਾਹ ਖੋਲ੍ਹਿਆ ਹੈ।ਬਰੈਂਪਟਨ ਵਿੱਚ ਕ, ਪੈਟ੍ਰਿਕ ਬ੍ਰਾਊਨ ਨੂੰ 65,893 ਕਰੀਬ ਵੋਟਾਂ ਮਿਲੀਆਂ, ਜੋ ਕੁੱਲ

ਵੋਟਾਂ ਦਾ 54.9 ਫ਼ੀਸਦੀ ਹਨ। ਉਨ੍ਹਾਂ ਨੇ 11 ਹੋਰ ਉਮੀਦਵਾਰਾਂ ਨੂੰ ਹਰਾ ਕੇ ਮੁੜ ਮੇਅਰ ਦੀ ਕੁਰਸੀ ਹਾਸਲ ਕੀਤੀ। ਉਨ੍ਹਾਂ

ਦੇ ਨੇੜਲੇ ਵਿਰੋਧੀ ਵੈਸਲੀ ਜੈਕਸਨ ਨੂੰ 23,236 ਵੋਟਾਂ ਮਿਲੀਆਂ ਅਤੇ ਉਹ 19.36 ਫ਼ੀਸਦੀ ਵੋਟਾਂ ਨਾਲ ਦੂਜੇ ਸਥਾਨ 'ਤੇ

ਰਹੇ।ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਬ੍ਰਾਊਨ ਪਹਿਲੀ ਵਾਰ 2018 ਵਿੱਚ ਬਰੈਂਪਟਨ

ਦੇ ਮੇਅਰ ਬਣੇ ਸਨ। ਇਸ ਵਾਰ ਉਨ੍ਹਾਂ ਨੇ 'ਬਿੱਗ ਬਰੈਂਪਟਨ ਬਿਲਡ' ਯੋਜਨਾ ਤਹਿਤ ਵਿਕਾਸ ਕਾਰਜਾਂ ਨੂੰ ਤੇਜ਼ ਕਰਨ

ਦਾ ਵਾਅਦਾ ਕੀਤਾ। ਇਸ ਵਿੱਚ ਦੂਜੇ ਹਸਪਤਾਲ ਦੀ ਉਸਾਰੀ ਅਤੇ ਡਾਊਨਟਾਊਨ ਬਰੈਂਪਟਨ ਤੱਕ ਹਲਕੀ ਰੇਲ ਪ੍ਰਣਾਲੀ

ਦਾ ਵਿਸਤਾਰ ਵਰਗੇ ਵੱਡੇ ਪ੍ਰਾਜੈਕਟ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ

ਕਰਨ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਜ਼ਰੂਰੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp