ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Vagina ਇਕ ਸੈਲਫ ਕਲੀਨਿੰਗ ਆਰਗਨ ਹੈ ਮਤਲਬ ਖ਼ੁਦ ਦਾ ਖ਼ਿਆਲ ਖ਼ੁਦ ਰੱਖਦਾ ਹੈ ਪਰ Vaginal Health ’ਚ Vagina ਦਾ ਪੀਐੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਸ ਦੀ ਰੇਂਜ਼ ਆਮਤੌਰ ’ਤੇ 3.8 ਤੋਂ 4.2 ਵਿਚਾਲੇ ਹੋਣੀ ਚਾਹੀਦੀ ਹੈ। Vagina ਦਾ ਐਸਿਡ ਨੇਚਰ ਬੈਕਟੀਰੀਆ ਤੇ ਫੰਗਸ ਨੂੰ ਵਧਾਉਣ ਤੋਂ ਰੋਕਦਾ ਹੈ, ਜਿਸ ਨਾਲ ਇਨਫੈਕਸ਼ਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਹਾਡੀ ਜੀਵਨਸ਼ੈਲੀ, ਹਾਈਜੀਨ ਦੇ ਤਰੀਕੇ, ਖਾਣਾ-ਪੀਣਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਾਣੋਂ ਅਜਿਹੇ ਕਿਹੜੇ ਫੂਡਜ਼ ਹਨ, ਜਿਸ ਨਾਲ ਆਪਣੀ Vagina ਨੂੰ ਹੈਲਥੀ ਰੱਖ ਸਕਦੇ ਹਾਂ ।

ਕਰੈਨਬੇਰੀ ਜੂਸ

ਐਂਟੀ-ਆਕਸੀਡੈਂਟ ਨਾਲ ਭਰਪੂਰ ਇਹ ਫਲ ਇਨਫੈਕਸ਼ਨ ਨਾਲ ਲੜਨ ’ਚ ਫ਼ਾਇਦੇਮੰਦ ਹੁੰਦਾ ਹੈ। ਐਂਟੀ-ਆਕਸੀਡੈਂਟ ਤੇ ਐਸਿਡ ਕੰਪੋਨੇਂਟ ਕਾਰਨ ਇਹ ਬੈਕਟੀਰੀਆ ਨਾਲ ਲੜਨ ’ਚ ਮਦਦ ਕਰਦਾ ਹੈ। ਜੋ ਯੂਰੀਨਰੀ ਟੈਕਟ ਇਨਫੈਕਸ਼ਨ ਤੋਂ ਬਚਣ ’ਚ ਬਹੁਤ ਸਹਾਇਕ ਹੁੰਦਾ ਹੈ। ਹਾਲਾਂਕਿ ਸਵੀਟਨਰ ਯੁਕਤ ਜੂਸ ਦਾ ਸੇਵਨ ਕਰਨ ਤੋਂ ਬਚੋ।

ਸ਼ਕਰਕੰਦੀ

ਆਪਣੇ ਮਿੱਠੇ ਸਵਾਦ ਤੋਂ ਇਲਾਵਾ ਇਹ ਬੀਟਾ ਕੈਰੋਟੀਨ ਤੇ ਵਿਟਾਮਿਨ-ਏ ਤੋਂ ਯੁਕਤ ਹੋਣ ਕਾਰਨ Vagina ਦੀ ਮਿਊਕਸ ਲੇਅਰ ਨੂੰ ਤੰਦਰੁਸਤ ਰੱਖਦਾ ਹੈ, ਜੋ ਬੈਕਟੀਰੀਅਲ ਵੈਜੀਨੋਸਿਸ ਤੋਂ ਬਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਪ੍ਰੋਬਾਇਓਟਿਕ

ਪ੍ਰੋਬਾਇਓਟਿਕ ਨਾਲ ਭਰਪੂਰ ਖਾਣੇ ਜਿਵੇਂ ਦਹੀਂ ’ਚ ਲੈਕਟੋਬੈਸੀਲਸ ਬੈਕਟੀਰੀਆ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਹ ਸਿਰਫ਼ Vagina ਲਈ ਹੀ ਨਹੀਂ ਗਟ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਪ੍ਰੋਬਾਇਓਟਿਕ ਯੁਕਤ ਖਾਣਾ Vaginal ਇਨਫੈਕਸ਼ਨ ਦੀ ਸੰਭਾਵਨਾ ਘੱਟ ਕਰਦਾ ਹੈ ਤੇ ਨਾਲ ਹੀ Vaginal ਸਮੇਲ ਤੇ ਡਿਸਚਾਰਜ ਨੂੰ ਵੀ ਮੈਂਟੇਨ ਕਰਨ ’ਚ ਮਦਦ ਕਰਦਾ ਹੈ ਕਿਉਂਕਿ ਇਸ ’ਚ ਲੈਕਟੋਬੈਸੀਲਸ ਬੈਕਟੀਰੀਆ ਪਾਇਆ ਜਾਂਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ

ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਆਦਿ ’ਚ ਐਂਟੀ-ਆਕਸੀਡੈਂਟ, ਵਿਟਾਮਿਨ-ਈ, ਮੈਗਨੀਸ਼ੀਅਮ ਤੇ ਕੈਲਸ਼ੀਅਮ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਜੋ ਬਿਹਤਰ ਬਲੱਡ ਸਰਕੂਲੇਸ਼ਨ ’ਚ ਮਦਦ ਕਰਦੇ ਹਨ। ਇਸ ਨਾਲ ਇਹ Vagina ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਡਰਾਈਨੇਸ ਤੋਂ ਬਚਾਉਂਦਾ ਹੈ।

ਓਮੇਗਾ-3 ਫੈਟੀ ਐਸਿਡ

ਓਮੇਗਾ-3 ਫੈਟੀ ਐਸਿਡ ਸੈਲਮਨ, ਆਂਡੇ, ਅਖ਼ਰੋਟ, ਫਲੈਕਸ ਸੀਡ ’ਚ ਪਾਇਆ ਜਾਂਦਾ ਹੈ। ਇਹ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਹੈ ਤੇ ਪੀਰੀਅਡਜ਼ ’ਚ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਅਨਾਰ, ਅਨਾਨਾਸ, ਸਟ੍ਰੌਬੇਰੀ, ਸੇਬ ’ਚ ਵੀ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ Vagina ਲਈ ਫ਼ਾਇਦੇਮੰਦ ਹੁੰਦੇ ਹਨ।

ਖ਼ੁਰਾਕ ਤੋਂ ਇਲਾਵਾ ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ

ਟਾਈਟ ਅੰਡਰਗਾਰਮੇਂਟਸ ਨਾ ਪਾਉ ਇਸ ਨਾਲ ਫੰਗਲ ਇਨਫੈਕਸ਼ਨ ਦੀ ਸੰਭਾਵਨਾ ਹੁੰਦੀ ਹੈ।

ਸਾਬਣ, ਸ਼ੈਪੂ ਆਦਿ Vagina ’ਤੇ ਨਾ ਲਗਾਓ, ਇਸ ਨਾਲ ਪੀਐੱਚ ਲੈਵਲ ਡਿਸਟਰਬ ਹੋ ਸਕਦਾ ਹੈ।

ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।

Disclaimer:ਲੇਖ ਵਿੱਚ ਦਰਸਾਈ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਅਤੇ ਇਸ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।