ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਮੌਨਸੂਨ ਦੇ ਮੌਸਮ ’ਚ ਹੀ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਸਮ ’ਚ ਅਕਸਰ ਮੱਛਰਾਂ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ। ਅਜਿਹੇ ’ਚ ਲੋਕ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਡੇਂਗੂ ਇਨ੍ਹਾਂ ਬਿਮਾਰੀਆਂ ’ਚ ਇੱਕ ਹੈ, ਜਿਸ ਦੇ ਮਾਮਲੇ ਇਨ੍ਹੀਂ ਦਿਨੀ ਦੇਸ਼ ਦੇ ਕਈ ਹਿੱਸਿਆਂ ਤੋਂ ਸਾਹਮਣੇ ਆ ਰਹੇ ਹਨ। ਇਹ ਇਕ ਗੰਭੀਰ ਬਿਮਾਰੀ ਹੈ, ਜੋ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।
ਅਜਿਹੇ ’ਚ ਜ਼ਰੂਰੀ ਹੈ ਕਿ ਇਸ ਦੇ ਬਚਾਅ ਲਈ ਠੋਸ ਕਦਮ ਉਠਾਏ ਜਾਣ। ਜੇ ਕੋਈ ਇਸ ਬਿਮਾਰੀ ਦੀ ਲਪੇਟ ’ਚ ਹੈ ਤਾਂ ਸਹੀ ਖਾਣ-ਪੀਣ ਨਾਲ ਜਲਦੀ ਰਿਕਵਰ ਕਰੋ। ਅੱਜ ਇਸ ਆਰਟੀਕਲ ’ਚ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਆਈਟਮਜ਼ ਬਾਰੇ ਦੱਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਡੇਂਗੂ ਤੋਂ ਜਲਦੀ ਰਿਕਵਰ ਹੋ ਸਕਦੇ ਹੋ।
ਦਹੀਂ
ਦਹੀਂ ਕਈ ਤਰੀਕਿਆਂ ਨਾਲ ਸਾਡੀ ਸਿਹਤ ਲਈ ਗੁਣਕਾਰੀ ਹੈ। ਡੇਂਗੂ ਦੀ ਸਮੱਸਿਆ ਤੋਂ ਨਿੱਪਟਣ ’ਚ ਇਹ ਕਾਫ਼ੀ ਕਾਰਗਰ ਹੈ। ਇਸ ’ਚ ਮੌਜੂਦ ਇਮਿਊਨਿਟੀ ਵਧਾਉਣ ਵਾਲੇ ਗੁਣ ਡੇਂਗੂ ਦੇ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਹੋਣ ’ਚ ਮਦਦ ਕਰਦੇ ਹਨ।
ਹਰਬਲ ਚਾਹ
ਆਪਣੇ ਕਈ ਗੁਣਾਂ ਦੀ ਵਜ੍ਹਾ ਨਾਲ ਹਰਬਲ ਚਾਹ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਡੇਂਗੂ ਬੁਖ਼ਾਰ ’ਚ ਵੀ ਇਹ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਹ ਚੰਗੀ ਨੀਂਦ ਨੂੰ ਪ੍ਰੋਤਸ਼ਾਹਿਤ ਕਰਦੀ ਹੈ, ਜਿਸ ਨਾਲ ਜਲਦੀ ਠੀਕ ਹੋਣ ’ਚ ਮਦਦ ਮਿਲਦੀ ਹੈ।
ਨਾਰੀਅਲ ਪਾਣੀ
ਮਿਨਰਲ ਤੇ ਸਾਲਟ ਨਾਲ ਭਰਪੂਰ ਨਾਰੀਅਲ ਪਾਣੀ ਡੇਂਗੂ ਤੋਂ ਜਲਦ ਰਿਕਵਰ ਹੋਣ ’ਚ ਕਾਫ਼ੀ ਸਹਾਇਕ ਹੁੰਦਾ ਹੈ। ਇਹ ਸਰੀਰ ਦੇ ਇਲੈਕਟ੍ਰੋਲਾਈਟ ਬੈਲੇਂਸ ਨੂੰ ਬਣਾਈ ਰੱਖਦਾ ਹੈ, ਜਿਸ ਨਾਲ ਤੁਸੀਂ ਡਿਹਾਈਡ੍ਰੇਸ਼ਨ ਦਾ ਸ਼ਿਕਾਰ ਨਹੀਂ ਹੁੰਦੇ।
ਨਾਸ਼ਪਤੀ
ਨਾਸ਼ਪਤੀ ’ਚ ਐਂਟੀਆਕਸੀਡੈਂਟ, ਫਾਈਬਰ, ਵਿਟਾਮਿਨ-ਏ ਤੇ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਆਪਣੇ ਗੁਣਾਂ ਦੀ ਮਦਦ ਨਾਲ ਇਹ ਪਾਚਨ ਨੂੰ ਬਿਹਤਰ ਬਣਾਉਂਦਾ ਹੈ ਤੇ ਇਮਿਊਨਿਟੀ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ।
ਬ੍ਰੋਕਲੀ
ਵਿਟਾਮਿਨ-ਕੇ ਨਾਲ ਭਰਪੂਰ ਬ੍ਰੋਕਲੀ ਵੀ ਡੇਂਗੂ ਤੋਂ ਜਲਦੀ ਰਿਕਵਰ ਕਰਨ ’ਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਉਣ ਨਾਲ ਤੁਹਾਡੇ ਬਲੱਡ ਪਲੇਟਲੇਟਸ ਨੂੰ ਵਧਾਉਣ ’ਚ ਮਦਦ ਮਿਲਦੀ ਹੈ।
ਪਪੀਤੇ ਦੇ ਪੱਤੇ
ਡੇਂਗੂ ਬੁਖ਼ਾਰ ’ਚ ਪਪੀਤੇ ਦੇ ਪੱਤੇ ਕਾਫ਼ੀ ਅਸਰਦਾਰ ਹੁੰਦੇ ਹਨ। ਡੇਂਗੂ ਹੋਣ ’ਤੇ ਅਕਸਰ ਸਰੀਰ ’ਚ ਪਲੇਟਲੇਟਸ ਘੱਟ ਹੋ ਜਾਂਦੇ ਹਨ। ਅਜਿਹੇ ’ਚ ਪਪੀਤੇ ਦੇ ਪੱਤੇ ਦੀ ਮਦਦ ਤੋਂ ਪਲੇਟਲੇਟਸ ਦੀ ਸੰਖਿਆ ’ਚ ਵਾਧਾ ਤੇ ਰੋਗ ਪ੍ਰਤੀਰੋਧਕ ਸਮੱਰਥਾ ’ਚ ਸੁਧਾਰ ਹੁੰਦਾ ਹੈ।
ਦਲੀਆ
ਜੇ ਤੁਸੀਂ ਡੇਂਗੂ ਨਾਲ ਪੀੜਤ ਹੋ ਤੇ ਜਲਦ ਹੀ ਇਸ ਨੂੰ ਰਿਕਵਰ ਕਰਨਾ ਚਾਹੁੰਦੇ ਹੋ, ਤਾਂ ਆਪਣੀ ਖ਼ੁਰਾਕ ’ਚ ਦਲੀਆ ਸ਼ਾਮਲ ਕਰ ਸਕਦੇ ਹੋ। ਇਹ ਪਚਾਉਣ ’ਚ ਆਸਾਨ ਹੁੰਦਾ ਹੈ ਤੇ ਇਹ ਖਾਣ ਨਾਲ ਤੁਹਾਨੂੰ ਹਲਕਾ ਮਹਿਸੂਸ ਹੁੰਦਾ ਹੈ।
ਅਨਾਰ
ਬਿਮਾਰੀਆਂ ਦੇ ਇਲਾਜ ਲਈ ਅਨਾਰ ’ਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਅਜਿਹੇ ’ਚ ਡੇਂਗੂ ਦੌਰਾਨ ਘੱਟ ਹੋਏ ਪਲੇਟਲੇਟਸ ਦੇ ਪੱਧਰ ਨੂੰ ਵਧਾਉਣ ਲਈ ਇਹ ਇਕ ਚੰਗਾ ਆਪਸ਼ਨ ਹੈ। ਇਸ ਨੂੰ ਆਪਣੀ ਖ਼ੁਰਾਕ ’ਚ ਸ਼ਾਮਲ ਕਰੋ, ਤੁਸੀਂ ਡੇਂਗੂ ਤੋਂ ਜਲਦੀ ਠੀਕ ਹੋ ਸਕਦੇ ਹੋ।
ਪਾਲਕ
ਆਇਰਨ ਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਪਾਲਕ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦਾ ਹੈ।



