ਆਨਲਾਈਨ ਡੈਸਕ, ਨਵੀਂ ਦਿੱਲੀ : ਇਨ੍ਹਾਂ ਦਿਨ੍ਹਾਂ ਫਲਿੱਪਕਾਰਟ ਤੇ ਐਮਾਜੌਨ ਵਰਗੇ ਕਈ ਆਨਲਾਈਨ ਸ਼ਾਪਿੰਗ ਪਲੇਟਫਾਰਮ ਆਪਣੇ ਫੈਸਟਿਵ ਸੀਜ਼ਨ ਦੀ ਸੇਲ ਨੂੰ ਲੈ ਕੇ ਆਉਣ ਵਾਲੇ ਹਨ। ਇਹ ਸੇਲ ਜਿੱਥੇ ਚੀਜ਼ਾਂ ’ਤੇ ਡਿਸਕਾਊਂਟ ਦਾ ਲਾਭ ਮਿਲੇਗਾ ਉੱਥੇ ਹੀ ਦੂਸਰੇ ਪਾਸੇ ਕਈ ਕ੍ਰੈਡਿਟ ਕਾਰਡ ’ਤੇ ਜ਼ਿਆਦਾ ਲਾਭ ਦੀ ਸਹੂਲਤ ਮਿਲੇਗੀ। ਕਈ ਕ੍ਰੈਡਿਟ ਕਾਰਡ ’ਤੇ ਗਾਹਕਾਂ ਨੂੰ ਸ਼ਾਨਦਾਰ ਕੈਸ਼ਬੈਕ ਦਾ ਲਾਭ ਮਿਲ ਰਿਹਾ ਹੈ ਤਾਂ ਕਈ ਵਾਰ Buy Now Pay Later ਦੀ ਵੀ ਸਹੂਲਤ ਮਿਲ ਰਹੀ ਹੈ। Buy Now Pay Later ਦਾ ਆਸਾਨ ਭਾਸ਼ਾ ’ਚ ਮਤਬਲ ਹੁੰਦਾ ਹੈ ਕਿ ਹੁਣ ਖ਼ਰੀਦੋ ਤੇ ਬਾਅਦ ’ਚ ਭੁਗਤਾਨ ਕਰੋ।
ਇਨ੍ਹਾਂ ਦੋ ਆਪਸ਼ਨ ਦੇ ਵਿੱਚ ਕਈ ਲੋਕ ਕਾਫ਼ੀ ਕਨਫਿਊਜ਼ ਹੋ ਰਹੇ ਹਨ। ਕਈ ਲੋਕ ਸੋਚ ਰਹੇ ਹਨ ਕਿ ਜੇ ਇਹ Buy Now Pay Later ਦਾ ਲਾਭ ਲੈਂਦੇ ਹਨ ਤਾਂ ਉਨ੍ਹਾਂ ਦੇ ਕ੍ਰੈਡਿਟ ਕਾਰਡ ਦੀ ਲਿਮਿਟ ਬਲਾਕ ਨਹੀਂ ਹੋਵੇਗੀ। ਅਜਿਹੇ ’ਚ ਹੁਣ ਇਹ ਸਵਾਲ ਉੱਠਦਾ ਹੈ ਕਿ ਇਸ ਫੈਸਟਿਵ ਸੀਜ਼ਨ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨਾ ਠੀਕ ਰਹੇਗਾ ਜਾਂ ਫਿਰ Buy Now Pay Later?.jpg)
Buy Now Pay Later ਜਾਂ ਫਿਰ ਕ੍ਰੈਡਿਟ ਕਾਰਡ
ਜੇ ਤੁਸੀਂ ਕ੍ਰੈਡਿਟ ਕਾਰਡ ਜਾਂ ਫਿਰ Buy Now Pay Later ਨਾਲ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਦੋਵਾਂ ਦੀ ਪੇਮੈਂਟ ਲਈ ਕੁਝ ਸਮੇਂ ਮਿਲੇਗਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਇਨ੍ਹਾਂ ਦੋਵਾਂ ਨਾਲ ਸ਼ਾਪਿੰਗ ਕਰਨ ’ਤੇ ਤੁਹਾਨੂੰ ਤੁਰੰਤ ਭੁਗਤਾਨ ਨਹੀਂ ਕਰਨਾ ਹੁੰਦਾ ਹੈ। ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨ ਲਈ ਤੁਹਾਡੇ ਕੋਲ ਇਕ ਲਿਮਿਟ ਹੁੰਦੀ ਹੈ। ਅਜਿਹੇ ’ਚ ਤੁਸੀਂ ਲਿਮਿਟ ਤੋਂ ਜ਼ਿਆਦਾ ਸ਼ਾਪਿੰਗ ਨਹੀਂ ਕਰ ਸਕਦੇ। ਉੱਥੇ Buy Now Pay Later ’ਚ ਕੋਈ ਵੀ ਲਿਮਿਟ ਨਹੀਂ ਹੁੰਦੀ ਹੈ।
Buy Now Pay Later ਤੇ ਕ੍ਰੈਡਿਟ ਕਾਰਡ ਦੀਆਂ ਵਿਸ਼ੇਸ਼ਤਾ
ਜੇਕਰ ਤੁਸੀਂ ਕ੍ਰੈਡਿਟ ਕਾਰਡ ਦੁਆਰਾ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਰਿਵਾਰਡ ਪੁਆਇੰਟਜ਼ ਨਾਲ ਖਰੀਦ-ਦਾਰੀ ਛੋਟ ਮਿਲੇਗੀ। ਇਸ ਤੋਂ ਇਲਾਵਾ ਤੁਹਾਨੂੰ ਕੈਸ਼ਬੈਕ ਦਾ ਲਾਭ ਵੀ ਮਿਲੇਗਾ। ਹਾਲਾਂਕਿ ਜੇਕਰ ਤੁਸੀਂ Buy Now Pay Later ਆਪਸ਼ਨ ਚੁਣਦੇ ਹੋ ਤਾਂ ਤੁਹਾਨੂੰ ਰਿਵਾਰਡ ਪੁਆਇੰਟ ਤੇ ਕੈਸ਼ਬੈਕ ਦਾ ਲਾਭ ਨਹੀਂ ਮਿਲੇਗਾ। Buy Now Pay Later ’ਚ ਤੁਹਾਨੂੰ ਭੁਗਤਾਨ ਕਰਨ ਲਈ 30-50 ਦਿਨ ਮਿਲਦੇ ਹਨ।.jpg)
ਤੁਸੀਂ Buy Now Pay Later ਦਾ ਭੁਗਤਾਨ ਕਰਨ ਲਈ EMI ਦਾ ਆਪਸ਼ਨ ਵੀ ਚੁਣ ਸਕਦੇ ਹੋ। ਇਸਦੇ ਲਈ ਤੁਹਾਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਇਸ ਨਾਲ ਹੀ ਕਈ ਕ੍ਰੈਡਿਟ ਕਾਰਡਾਂ ’ਚ ਤੁਹਾਨੂੰ EMI ਆਪਸ਼ਨ ਚੁਣਨ ‘ਤੇ ਵੀ ਚਾਰਜ ਦੇਣਾ ਪੈਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤੁਹਾਨੂੰ ਕਿਹੜਾ ਵਿਕਲਪ ਚੁਣਨਾ ਚਾਹੀਦਾ ਹੈ?
ਕਿਹੜਾ ਆਪਸ਼ਨ ਹੈ ਵਧੀਆ
ਜੇਕਰ ਤੁਸੀਂ ਵੀ ਤਿਉਹਾਰੀ ਸੀਜ਼ਨ ‘ਚ ਖਰੀਦ-ਦਾਰੀ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਕ੍ਰੈਡਿਟ ਕਾਰਡਾਂ ‘ਤੇ ਵਾਧੂ ਲਾਭ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਹੈ ਤਾਂ ਤੁਸੀਂ Buy Now Pay Later ਦਾ ਆਪਸ਼ਨ ਚੁਣ ਸਕਦੇ ਹੋ।



