Bigg Boss 17 Contestants Confirm Names: ਨਵੀਂ ਦਿੱਲੀ, ਜੇਐੱਨਐੱਨ : ਬਿੱਗ ਬੌਸ ਓਟੀਟੀ 2 ਤੋਂ ਬਾਅਦ ਹੁਣ ਮੇਕਰਜ਼ ਨੇ ਸਲਮਾਨ ਖਾਨ ਦੇ ਸ਼ੋਅ ਦੇ ਅਗਲੇ ਸੀਜ਼ਨ ਦਾ ਐਲਾਨ ਕਰ ਕੇ ਪ੍ਰਸ਼ੰਸਕਾਂ ਦੀ ਬੇਚੈਨੀ ਨੂੰ ਦੁੱਗਣਾ ਕਰ ਦਿੱਤਾ ਹੈ। ਸਲਮਾਨ ਖਾਨ ਦੇ ਇਸ ਸ਼ੋਅ ਦੇ ਸ਼ਾਨਦਾਰ ਪ੍ਰੋਮੋਜ਼ ਤੋਂ ਬਾਅਦ ਹੁਣ ਕਲਰਜ਼ ਦੇ ਵਿਵਾਦਤ ਸ਼ੋਅ ਦੀ ਆਨ ਏਅਰ ਡੇਟ ਤੋਂ ਪਰਦਾ ਉਠ ਗਿਆ ਹੈ।

ਇਸ ਸੀਜ਼ਨ ‘ਚ ਦਰਸ਼ਕਾਂ ਨੂੰ ਕਾਫੀ ਮਸਾਲਾ ਦੇਖਣ ਨੂੰ ਮਿਲਣ ਵਾਲਾ ਹੈ। ਬਿੱਗ ਬੌਸ ਸੀਜ਼ਨ 17 ਲਈ ਹੁਣ ਤੱਕ ਅੰਕਿਤਾ ਲੋਖੰਡੇ, ਈਸ਼ਾ ਮਾਲਵੀਆ ਤੇ ਸਨਾਇਆ ਇਰਾਨੀ ਸਮੇਤ ਕਈ ਲੋਕਾਂ ਦੇ ਨਾਂ ਪ੍ਰਤੀਭਾਗੀ ਵਜੋਂ ਸਾਹਮਣੇ ਆ ਚੁੱਕੇ ਹਨ। ਹੁਣ ਜੇਕਰ ਹਾਲੀਆ ਰਿਪੋਰਟਾਂ ਦੀ ਮੰਨੀਏ ਤਾਂ ਬਿੱਗ ਬੌਸ ਸੀਜ਼ਨ 17 ਵਿਚ ਕੁੱਲ 7 ਨਾਵਾਂ ਦੀ ਪੁਸ਼ਟੀ ਹੋ ​​ਚੁੱਕੀ ਹੈ।

ਅੰਕਿਤਾ ਲੋਖੰਡੇ ਸਮੇਤ ਇਹ ਛੇ ਮੁਕਾਬਲੇਬਾਜ਼ ਆਉਣਗੇ ਨਜ਼ਰ

ਹੁਣ ਤਕ ਬਿੱਗ ਬੌਸ ਸੀਜ਼ਨ 17 ਲਈ ਕਈ ਕੰਟੈਸਟੈਂਟਸ ਦੀ ਆਰਜ਼ੀ ਸੂਚੀ ਸਾਹਮਣੇ ਆ ਚੁੱਕੀ ਹੈ। ਹੁਣ ਵੀ ਇਸ ਵਿਵਾਦਤ ਸ਼ੋਅ ਦੇ ਮੇਕਰਜ਼ ਆਪਣੇ ਸ਼ੋਅ ਲਈ ਇਕ ਤੋਂ ਵੱਧ ਕੇ ਇਕ ਕੰਟੈਸਟੈਂਟ ਤਕ ਪਹੁੰਚ ਕਰ ਰਹੇ ਹਨ। ਹੁਣ ਦਿ ਸਿਆਸਤ ਡੇਲੀ ਦੀ ਰਿਪੋਰਟ ਅਨੁਸਾਰ, ਪ੍ਰੋਡਕਸ਼ਨ ਦੇ ਨਜ਼ਦੀਕੀ ਸੂਤਰਾਂ ਨੇ ਸ਼ੋਅ ਲਈ ਛੇ ਮਸ਼ਹੂਰ ਹਸਤੀਆਂ ਦੇ ਨਾਵਾਂ ਦੀ ਪੁਸ਼ਟੀ ਕੀਤੀ ਹੈ।

ਇਨ੍ਹਾਂ ਨਾਵਾਂ ਦੀ ਲਿਸਟ ‘ਚ ਪਹਿਲਾ ਨਾਂ ਅੰਕਿਤਾ ਲੋਖੰਡੇ ਦਾ ਹੈ ਜੋ ਰਿਪੋਰਟਸ ਦੀ ਮੰਨੀਏ ਤਾਂ ਆਪਣੇ ਪਤੀ ਵਿੱਕੀ ਜੈਨ ਨਾਲ ਜੋੜੀ ਦੇ ਰੂਪ ‘ਚ ਐਂਟਰੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸ਼ੋਅ ‘ਚ ਈਸ਼ਾ ਮਾਲਵੀਆ, ਅਭਿਸ਼ੇਕ ਕੁਮਾਰ, ਈਸ਼ਾ ਸਿੰਘ, ਯੂਟਿਊਬਰ ਹਰਸ਼ ਬੇਨੀਵਾਲ, ਬਬੀਕਾ ਧੁਰਵੇ ਅਤੇ ਸਮਰਥ ਜੁਰੇਲ ਦੇ ਨਾਂ ਸ਼ਾਮਲ ਹੋਣ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਸਿਤਾਰਿਆਂ ਨੇ ਹੁਣ ਤਕ ਆਪਣੇ ਨਾਂ ‘ਤੇ ਚੁੱਪ ਬਣਾਈ ਰੱਖੀ ਹੈ।

ਬਿੱਗ ਬੌਸ 17 ਦੇ ਛੇ ਕਨਫਰਮ ਕੰਟੈਸਟੈਂਟ

ਅੰਕਿਤਾ ਲੋਖੰਡੇ

ਈਸ਼ਾ ਮਾਲਵੀਆ

ਈਸ਼ਾ ਸਿੰਘ

ਹਰਸ਼ ਬੈਨੀਵਾਲ

ਬਬੀਕਾ ਧੁਰਵੇ

ਸਮਰਥ ਜੁਰੇਲ

ਅਭਿਸ਼ੇਕ ਕੁਮਾਰ

ਇਸ ਵਾਰ ਬਿੱਗ ਬੌਸ ‘ਚ ਦਰਸ਼ਕਾਂ ਲਈ ਕੀ ਹੋਵੇਗਾ ਖਾਸ ?

ਹਰ ਸਾਲ ਬਿੱਗ ਬੌਸ ਅਤੇ ਸਲਮਾਨ ਖਾਨ ਆਪਣੇ ਦਰਸ਼ਕਾਂ ਲਈ ਕੁਝ ਖਾਸ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਪਿਛਲੇ 16 ਸੀਜ਼ਨਾਂ ਵਾਂਗ ਇਸ ਵਾਰ ਵੀ ਮੇਕਰਸ ਬਿਲਕੁਲ ਵੱਖਰੇ ਥੀਮ ਨਾਲ ਨਜ਼ਰ ਆ ਰਹੇ ਹਨ। ਇਸ ਵਾਰ ਦਬੰਗ ਖਾਨ ਦੇ ਸ਼ੋਅ ਦੀ ਥੀਮ ਕਪਲ ਵਰਸਿਜ਼ ਸਿੰਗਲ ਹੋਵੇਗੀ। ਸ਼ੋਅ ‘ਚ ਕੰਟੈਸਟੈਂਟਸ ਨੂੰ ਨਾ ਸਿਰਫ ਆਪਣੇ ਦਿਲ ਦੇ ਨਾਲ-ਨਾਲ ਦਿਮਾਗ ਦੀ ਵਰਤੋਂ ਕਰਨੀ ਪਵੇਗੀ, ਸਗੋਂ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਤਾਕਤ ਵੀ ਦਿਖਾਉਣੀ ਪਵੇਗੀ।

ਸਲਮਾਨ ਖਾਨ ਨੇ ਆਪਣੇ ਨਵੇਂ ਪ੍ਰੋਮੋ ‘ਚ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਕਦੇ ਕੰਟੈਸਟੈਂਟ ਅੱਗ ਨਾਲ ਖੇਡਣਗੇ, ਅਤੇ ਕਦੇ ਬਿੱਗ ਬੌਸ ‘ਚ ਖੁੱਲ੍ਹ ਕੇ ਆਪਣੇ ਪਸੰਦੀਦਾ ਦਾ ਸਮਰਥਨ ਕਰਦੇ ਨਜ਼ਰ ਆਉਣਗੇ। ਬਿੱਗ ਬੌਸ ਦੀ ਖੇਡ ਕਿਵੇਂ ਹੋਵੇਗੀ, ਇਹ ਤਾਂ ਸ਼ੋਅ ਦੇ ਆਨ ਏਅਰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਸਲਮਾਨ ਖਾਨ ਦਾ ਇਹ ਸ਼ੋਅ 15 ਅਕਤੂਬਰ ਤੋਂ ਟੀਵੀ ‘ਤੇ ਪ੍ਰਸਾਰਿਤ ਹੋਵੇਗਾ।