ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-49 ਸਥਿਤ ਮੰਡੀ ਗਰਾਊਂਡ ਦੇ ਕੋਲ ਵਿਦਿਆਰਥੀ ਸੰਘ ਚੋਣ ਪ੍ਰਚਾਰ ਦੇ ਵਿਵਾਦ ਵਿਚ ਐੱਨਐੱਸਯੂਆਈ ਦੇ ਵਿਦਿਆਰਥੀ ਆਗੂਆਂ ਤੇ ਵਰਕਰਾਂ ‘ਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਐੱਸਡੀਸੀਯੂ ਦੇ 5ਵੀਂ ਸਮਰੱਥਕ ਨੂੰ ਗਿ੍ਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 22 ਸਾਲਾ ਗੁਰਦੀਪ ਸਿੰਘ ਸੈਣੀ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਸੈਕਟਰ-49 ਥਾਣੇ ਦੀ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 323, 341, 506, 147, 148, 149 ਤਹਿਤ ਕੇਸ ਦਰਜ ਕੀਤਾ ਸੀ। ਸਾਰੇ ਮੁਲਜ਼ਮ ਐੱਸਡੀ ਕਾਲਜ-32 ਦੇ ਵਿਦਿਆਰਥੀ ਹਨ। ਐੱਸਡੀਸੀਯੂ ਦੇ ਦੋਸ਼ੀ ਵਿਦਿਆਰਥੀ ਨੇਤਾਵਾਂ ਨੇ ਐੱਨਐੱਸਯੂਆਈ ਦੇ ਸਹਿਜ, ਦੀਪਾਂਸ਼ੂ, ਸਿਧਾਂਤ, ਸ਼ੁਭਮ, ਅਭਿਸ਼ੇਕ, ਉਦੈ ਰਾਣਾ ਅਤੇ ਜੈ ਭਗਵਾਨ ‘ਤੇ ਹਮਲਾ ਕੀਤਾ ਸੀ। ਘਟਨਾ ਵਿਚ ਸਹਿਜ, ਪ੍ਰਭ ਰਾਣਾ, ਹੇਮੰਤ ਅਤੇ ਮਨਜੋਤ ਜ਼ਖ਼ਮੀ ਹੋ ਗਏ ਸੀ।
ਐੱਨਐੱਸਯੂਆਈ ਸਮਰੱਥਕਾਂ ‘ਤੇ ਹਮਲਾ ਕਰਨ ਦੇ ਦੋਸ਼ ‘ਚ ਐੱਸਡੀਸੀਯੂ ਦਾ 5ਵਾਂ ਸਮਰੱਥਕ ਗਿ੍ਫਤਾਰ



