ਆਨਲਾਈਨ ਡੈਸਕ, ਨਵੀਂ ਦਿੱਲੀ : ‘ਬਿੱਗ ਬੌਸ 17′ ‘ਚ ਵੀਕੈਂਡ ਕਾ ਵਾਰ ਦੌਰਾਨ ਸਲਮਾਨ ਖਾਨ ਸਾਹਮਣੇ ਕੰਟੈਸਟੈਂਟ ਦੀਆਂ ਕੁਝ ਅਜਿਹੀਆਂ ਹਰਕਤਾਂ ਦਾ ਖ਼ੁਲਾਸਾ ਹੁੰਦਾ ਹੈ ਜਿਸ ਕਾਰਨ ਉਹ ਗੁੱਸੇ ‘ਚ ਆ ਜਾਂਦੇ ਹਨ। ਅਜਿਹਾ ਹੀ ਕੁਝ ਇਸ ਐਪੀਸੋਡ ‘ਚ ਵੀ ਦੇਖਣ ਨੂੰ ਮਿਲਿਆ। ਬਿੱਗ ਬੌਸ 17 ਦੀ ਸ਼ੁਰੂਆਤ ‘ਚ ਸਲਮਾਨ ਖਾਨ ਨੇ ਮੁਨਵਰ ਫਾਰੂਕੀ ਤੇ ਵਿੱਕੀ ਜੈਨ ਨੂੰ ਪੂਰੇ ਘਰ ਨੂੰ ਸਾੜਣ ਵਾਲਾ ਕਿਹਾ ਸੀ। ਇਸ ਲਿਸਟ ‘ਚ ਬਦਲਾਅ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਕਿਹੜੇ ਕੰਟੈਸਟੈਂਟ ਘਰ ਨੂੰ ਚਲਾ ਰਹੇ ਹਨ।

ਸਲਮਾਨ ਖਾਨ ਨੂੰ ਫੁੱਟਿਆ ਗੁੱਸਾ

‘ਬਿੱਗ ਬੌਸ 17’ ਦੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ ਪ੍ਰੋਮੋ ਦੀ ਸ਼ੁਰੂਆਤ ਸਲਮਾਨ ਖਾਨ ਨਾਲ ਹੁੰਦੀ ਹੈ ਜੋ ਅਭਿਸ਼ੇਕ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਮੇਰੇ ਸਾਹਮਣੇ ਈਸ਼ਾ ਨਾਲ ਗਲਤ ਵਿਵਹਾਰ ਕੀਤਾ ਤਾਂ ਮੈਂ ਤੁਹਾਨੂੰ ਨਹੀਂ ਛੱਡਾਂਗਾ। ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਅੰਕਿਤਾ ਤੇ ਮਨਾਰਾ ਦਾ ਰਿਸ਼ਤਾ ਸਾਫ਼ ਹੈ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਤਿੰਨਾਂ ਕੰਟੈਸਟੈਂਟ ਦੇ ਨਾਵਾਂ ਦਾ ਖ਼ੁਲਾਸਾ ਕੀਤਾ ਜਿਨ੍ਹਾਂ ਦੀ ਵਜ੍ਹਾ ਨਾਲ ਘਰ ਚਲ ਰਿਹਾ ਹੈ।

ਇਨ੍ਹਾਂ ਕੰਟੈਸਟੈਂਟ ਦੀ ਸਲਮਾਨ ਨੇ ਕੀਤੀ ਤਾਰੀਫ਼

ਸਲਮਾਨ ਨੇ ਕਿਹਾ ਕਿ ਮਨਾਰਾ ਚੋਪੜਾ, ਅੰਕਿਤਾ ਲੋਖੰਡੇ ਤੇ ਈਸ਼ਾ ਮਾਲਵੀਆ ਹੀ ਹੈ ਜੋ ਇਸ ਸਮੇਂ ਘਰ ਚਲਾ ਰਹੀਆਂ ਹਨ। ਬਾਕੀ ਹਰ ਕੋਈ ਅਣਜਾਣ ਤੇ ਗੁਆਚਿਆ ਹੋਇਆ ਹੈ। ਜਿੱਥੇ ਕੁਝ ਫੈਨਜ਼ ਸਲਮਾਨ ਦੇ ਇਸ ਬਿਆਨ ਨਾਲ ਸਹਿਮਤ ਸਨ ਉੱਥੇ ਕੁਝ ਨੇ ਅਸਹਿਮਤ ਵੀ ਕੀਤਾ। ਇਕ ਯੂਜ਼ਰ ਨੇ ਲਿਖਿਆ, ‘ਮੈਂ ਇਸ ਨਾਲ ਪੂਰੀ ਤਰ੍ਹਾਂ ਨਾਲ ਅਸਹਿਮਤ ਹਾਂ, ਮੈਨੂੰ ਨਹੀਂ ਲੱਗਦਾ ਕਿ ਅੰਕਿਤਾ, ਮਨਾਰਾ ਜਾਂ ਈਸ਼ਾ ਸ਼ੋਅ ਚਲਾ ਰਹੇ ਹਨ। ਮੈਨੂੰ ਲਗਦਾ ਹੈ ਕਿ ਇਹ ਮੁੱਖ ਤੌਰ ‘ਤੇ ਮੁਨਵਰ ਤੇ ਵਿੱਕੀ ਹਨ ਜੋ ਕੋਸ਼ਿਸ਼ ਕਰ ਰਹੇ ਹਨ। ਅੰਕਿਤਾ ਦੀ ਕਿਸੇ ਨਾਲ ਬਣਦੀ ਨਹੀਂ ਤੇ ਮਨਾਰਾ ਸਿਰਫ ਸ਼ਿਕਾਇਤ ਕਰਦੀ ਹੈ। ਜਦੋਂ ਕਿ ਇਕਲੌਤੀ ਸਮਝਦਾਰ ਈਸ਼ਾ ਹੈ।

ਇਕ ਨੇ ਟਿੱਪਣੀ ਕੀਤੀ, ‘ਮੈਨੂੰ ਅੰਕਿਤਾ ਲੋਖੰਡੇ ਬਾਰੇ ਯਕੀਨ ਹੈ ਕਿਉਂਕਿ ਬਾਹਰੀ ਫੈਨਜ਼ ਉਸ ਤੋਂ ਪ੍ਰੇਸ਼ਾਨ ਹਨ ਅੰਦਰਲੇ ਕੰਟੈਸਟੈਂਟ ਉਸ ਤੋਂ ਪ੍ਰੇਸ਼ਾਨ ਹਨ ਤੇ ਫਿਰ ਜ਼ਿਆਦਾਤਰ ਪ੍ਰੋਮੋ ਉਸ ਦੁਆਰਾ ਕੀਤੇ ਗਏ ਹਨ ਇਸ ਲਈ ਇਸ ਵਿਚ ਬਹਿਸ ਦਾ ਕੋਈ ਮਤਲਬ ਨਹੀਂ ਹੈ।’

ਬਿੱਗ ਬੌਸ 17 ’ਚ ਇੱਕ ਹੋਰ ਐਂਟਰੀ

ਇਸ ਵਿਵਾਦਤ ਰਿਐਲਿਟੀ ਸ਼ੋਅ ‘ਚ K-Pop Singer Aoora ਦੀ ਐਂਟਰੀ ਹੋਣ ਵਾਲੀ ਹੈ। ਸ਼ਨੀਵਾਰ ਦੇ ਐਪੀਸੋਡ ‘ਚ ਉਹ ਘਰ ‘ਚ ਐਂਟਰੀ ਕਰੇਗੀ ਤੇ ਕੰਟੈਸਟੈਂਟ ਨਾਲ ਮਿਲਣਗੇ। ਪਹਿਲੀ ਵਾਰ ਕੋਈ ਕੋਰੀਆਈ ਸਟਾਰ ਸ਼ੋਅ ‘ਚ ਐਂਟਰੀ ਕਰੇਗਾ। ਪ੍ਰੋਮੋ ‘ਚ ਦੇਖਿਆ ਜਾ ਸਕਦਾ ਹੈ ਕਿ ਮੁਕਾਬਲੇਬਾਜ਼ ਇਸ ਕੇ-ਪੌਪ ਗਾਇਕ ਦੇ ਪਿਆਰ ‘ਚ ਹਨ।