ਪੰਜਾਬੀ ਜਾਗਰਣ ਟੀਮ, ਰਾਏਕੋਟ : ਚੌਕੀ ਲੋਹਟਬੱਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ।

ਐੱਸਐੱਚਓ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਏਐੱਸਆਈ ਗੁਰਸੇਵਕ ਸਿੰਘ ਨੇ ਮੁਖ਼ਬਰ ਦੀ ਸੂਚਨਾ ‘ਤੇ ਕਾਕਾ ਵਾਸੀ ਪਿੰਡ ਜੋਲੀਆ ਨੂੰ ਪਿੰਡ ਬ੍ਹਮਪੁਰ ਤੋਂ ਲੋਹਟਬੱਦੀ ਵਾਲੇ ਕੱਚੇ ਰਸਤੇ ‘ਤੇ ਮੋਟਰਸਾਈਕਲ ਤੇ ਆਉਂਦਿਆਂ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ, 105 ਪਾਬੰਦੀਸ਼ੁਦਾ ਗੋਲੀਆਂ, ਦੋ ਮੋਬਾਈਲਾਂ ਸਮੇਤ ਇੱਕ ਮੋਟਰ ਸਾਈਕਲ ਬਰਾਮਦ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।