ਬਿਜ਼ਨਸ ਡੈਸਕ, ਨਵੀਂ ਦਿੱਲੀ : ਭਾਰਤ ਦੀ ਜੁਰਾਬਾਂ ਦੀ ਮਾਰਕੀਟ ‘ਚ ਬਲੇਂਜ਼ੀਆ ਦਾ ਨਾਂ ਕਾਫ਼ੀ ਮਸ਼ਹੂਰ ਹੈ। ਅੱਜ Balenzia ਨੇ ਮੁੰਬਈ ਏਅਰਪੋਰਟ ‘ਤੇ ਆਪਣਾ 18ਵਾਂ ਸਟੋਰ ਖੋਲ੍ਹਿਆ ਹੈ। ਇਹ ਸਟੋਰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) ਦੇ ਇੰਟਰਨੈਸ਼ਨਲ ਡਿਪਾਰਚਰ ਟਰਮੀਨਲ 2 ‘ਤੇ ਖੋਲ੍ਹਿਆ ਗਿਆ ਹੈ। ਇਹ ਸਟੋਰ ਬਲਨੇਜ਼ੀਆ ਦੀ ਪ੍ਰਸਿੱਧੀ ਨੂੰ ਦਰਸਾਉਂਦਾ ਹੈ। ਹਵਾਈ ਅੱਡੇ ‘ਤੇ ਬਲਨੇਜ਼ੀਆ ਦੁਆਰਾ ਖੋਲ੍ਹਿਆ ਗਿਆ ਇਹ ਪਹਿਲਾ ਸਟੋਰ ਹੈ।

ਬਲੇਂਜ਼ੀਆ ‘ਚ ਰਣਨੀਤੀ ਦੀ ਮੁਖੀ ਸ਼ਰੂਤੀ ਗੁਪਤਾ ਨੇ ਕਿਹਾ- ਬਲੇਂਜ਼ੀਆ ਨੇ ਇਸ ਮੀਲ ਪੱਥਰ ਬਾਰੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਇਹ ਬਹੁਤ ਉਤਸ਼ਾਹ ਤੇ ਮਾਣ ਵਾਲੀ ਗੱਲ ਹੈ ਕਿ ਅਸੀਂ CSMIA ਦੇ ਅੰਤਰਰਾਸ਼ਟਰੀ ਰਵਾਨਗੀ ‘ਚ ਆਪਣੇ ਨਵੇਂ ਸਟੋਰ ਦਾ ਉਦਘਾਟਨ ਕਰ ਰਹੇ ਹਾਂ। ਬਲੇਂਜ਼ੀਆ ਲਗਾਤਾਰ ਵਿਕਸਤ ਹੋ ਰਿਹਾ ਹੈ। ਇਸਦਾ ਉਦੇਸ਼ ਪ੍ਰਮੁੱਖ ਅੰਤਰਰਾਸ਼ਟਰੀ ਜੰਕਸ਼ਨ CSMIA ‘ਚ ਆਪਣੇ ਆਪ ਨੂੰ ਸਥਾਪਿਤ ਕਰਨਾ ਹੈ। ਇਸ ਸਟੋਰ ਦੇ ਖੁੱਲ੍ਹਣ ਨਾਲ ਸਾਨੂੰ ਆਪਣੇ ਦਰਸ਼ਕਾਂ ਤਕ ਪਹੁੰਚ ਵਧਾਉਣ ‘ਚ ਮਹੱਤਵਪੂਰਨ ਤੌਰ ‘ਤੇ ਸਮਰੱਥ ਬਣਾਇਆ ਹੈ। ਹੁਣ ਭਾਰਤੀ ਅਤੇ ਅੰਤਰਰਾਸ਼ਟਰੀ ਗਾਹਕ ਆਸਾਨੀ ਨਾਲ ਬਲੇਂਜ਼ੀਆ ਦੇ ਪ੍ਰੋਡਕਟ ਖਰੀਦ ਸਕਦੇ ਹਨ।

ਉਹ ਅੱਗੇ ਕਹਿੰਦੀ ਹੈ ਕਿ ਇਸ ਸਟੋਰ ਦਾ ਉਦਘਾਟਨ ਹੁਣ ਦੁਨੀਆ ਭਰ ਦੇ ਯਾਤਰੀਆਂ ਲਈ ਸ਼ੈਲੀ, ਆਰਾਮ ਤੇ ਗੁਣਵੱਤਾ ਦੇ ਸਾਡੇ ਵਿਲੱਖਣ ਮਿਸ਼ਰਣ ਨੂੰ ਲਿਆਉਣ ਲਈ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੋਵੇਗਾ। ਅਸੀਂ ਆਪਣੇ ਨਵੀਨਤਾਕਾਰੀ ਡਿਜ਼ਾਈਨ ਤੇ ਉੱਤਮ ਗੁਣਵੱਤਾ ਵਾਲੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਹਾਂ ਜੋ ਸਾਡੇ ਬ੍ਰਾਂਡ ਦੀ ਨੀਂਹ ਰਹੇ ਹਨ।

CSMIA ਵਿਖੇ ਬਲੇਂਜ਼ੀਆ ਦਾ ਨਵਾਂ ਸਟੋਰ ਘਰੇਲੂ ਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਵਧੀਆ ਹੋਵੇਗਾ। ਇਸਦੇ ਆਕਰਸ਼ਕ ਡਿਜ਼ਾਈਨ ਤੇ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਦੇ ਨਾਲ ਸਟੋਰ ਦਾ ਉਦੇਸ਼ ਅੱਜ ਦੇ ਸਮਝਦਾਰ ਗਾਹਕਾਂ ਦੀਆਂ ਵਿਭਿੰਨ ਤਰਜੀਹਾਂ ਨੂੰ ਪੂਰਾ ਕਰਨਾ ਹੈ। ਸਟੋਰ ‘ਚ ਕਲਾਸਿਕ ਸਟੈਪਲਸ ਤੋਂ ਲੈ ਕੇ ਸਮਕਾਲੀ ਡਿਜ਼ਾਈਨ ਤਕ ਦੀਆਂ ਜੁਰਾਬਾਂ ਹਨ। ਰੇਂਜ ਫੈਸ਼ਨ ਰੁਝਾਨਾਂ ਤੋਂ ਅੱਗੇ ਰਹਿਣ ਲਈ ਬਲੇਂਜ਼ੀਆ ਦੇ ਸਮਰਪਣ ਨੂੰ ਦਰਸਾਉਂਦੀ ਹੈ।

ਬ੍ਰਾਂਡ ਦੀ ਦੂਰਅੰਦੇਸ਼ੀ ਰਣਨੀਤੀ ‘ਤੇ ਜ਼ੋਰ ਦਿੰਦਿਆਂ ਸ਼ਰੂਤੀ ਗੁਪਤਾ ਨੇ ਕਿਹਾ-

ਬਲੇਂਜ਼ੀਆ ਵਿਸਥਾਰ ਤੇ ਨਵੀਨਤਾ ਦੇ ਇਕ ਗਤੀਸ਼ੀਲ ਮਾਰਗ ‘ਤੇ ਹੈ। ਇਸ ਵਿੱਤੀ ਸਾਲ ਦੇ ਅੰਤ ਤਕ ਹੋਰ ਸਟੋਰ ਖੋਲ੍ਹਣ ਦਾ ਟੀਚਾ ਹੈ। ਬਾਜ਼ਾਰ ‘ਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰਨ ਤੇ ਬਲੇਂਜ਼ੀਆ ਨੂੰ ਸਾਡੇ ਗਾਹਕਾਂ ਦੇ ਨੇੜੇ ਲਿਆਉਣਾ ਹੈ। ਸਾਡਾ ਟੀਚਾ ਬਲੇਂਜ਼ੀਆ ਨੂੰ ਇੱਕ ਘਰੇਲੂ ਨਾਂ ਬਣਾਉਣਾ ਹੈ, ਜੋ ਜੁਰਾਬਾਂ ‘ਚ ਗੁਣਵੱਤਾ ਤੇ ਸ਼ੈਲੀ ਦਾ ਸਮਾਨਾਰਥੀ ਬਮ ਜਾਵੇ। ਅਸੀਂ ਇਸ ਯਾਤਰਾ ‘ਤੇ ਜਾਣ ਤੇ ਦੁਨੀਆ ਭਰ ਦੇ ਹੋਰ ਲੋਕਾਂ ਤਕ ਸਾਡੇ ਵਿਸ਼ੇਸ਼ ਸੰਗ੍ਰਹਿ ਨੂੰ ਲਿਆਉਣ ਲਈ ਬਹੁਤ ਖੁਸ਼ ਹਾਂ।

ਬਲੇਂਜ਼ੀਆ ਬਾਰੇ

ਬਲੇਂਜ਼ੀਆ ਭਾਰਤ ਦਾ ਸਭ ਤੋਂ ਪਸੰਦੀਦਾ ਜੁਰਾਬਾਂ ਦਾ ਬ੍ਰਾਂਡ ਹੈ। ਇਹ ਉੱਚ ਗੁਣਵੱਤਾ ਤੇ ਸਟਾਈਲਿਸ਼ ਜੁਰਾਬਾਂ ਦੀ ਇਕ ਸ਼੍ਰੇਣੀ ਦੀ ਪੇਸ਼ਕਸ਼ ਕਰਦਾ ਹੈ। ਬ੍ਰਾਂਡ ਦਾ ਉਦੇਸ਼ ਆਪਣੇ ਗਾਹਕਾਂ ਨੂੰ ਡਿਜ਼ਾਈਨ, ਸ਼ੈਲੀ ਤੇ ਰੰਗ ਦੇ ਨਾਲ ਭੀੜ ਤੋਂ ਵੱਖ ਹੋਣ ‘ਚ ਮਦਦ ਕਰਨਾ ਹੈ। ਬਲੇਂਜ਼ੀਆ ਸਾਰੀਆਂ ਕਿਸਮਾਂ ਦੀਆਂ ਜੁਰਾਬਾਂ ਦੀ ਇਕ ਸੀਰੀਜ਼ ਜਾਰੀ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਬਲੇਂਜ਼ੀਆ ਨੂੰ ਬੈਸਟ ਲਾਈਫਸਟਾਈਲ ਪ੍ਰੋਡਕਟ ਫੈਸ਼ਨ ਐਕਸੈਸਰੀਜ਼ ਆਫ ਦਿ ਈਅਰ 2023 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।