ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਸਥਾਨਕ ਸੁਧਾਰ ਦੇ ਸੈਂਕੜੇ ਸ਼ਿਆਮ ਭਗਤਾਂ ਵੱਲੋਂ ਖਾਟੂ ਧਾਮ ਲਈ ਪੈਦਲ ਨਿਸ਼ਾਨ ਯਾਤਰਾ ਕੱਢੀ ਗਈ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਏ ਸ਼ਰਧਾਲੂਆਂ ਦੇ ਹੱਥਾਂ ‘ਚ ਫੜੇ ਨਿਸ਼ਾਨ ਤੇ ਜੈ ਸ਼੍ਰੀ ਸ਼ਿਆਮ ਦੇ ਜੈਕਾਰਿਆਂ ਨਾਲ ਹਾਜ਼ਰੀ ਲਗਵਾ ਰਹੇ ਸਨ। ਇਹ ਸ਼ੋਭਾ ਯਾਤਰਾ ਲਕਸ਼ਮੀ ਨਰਾਇਣ ਮੰਦਰ ਨਵੀਂ ਆਬਾਦੀ ਅਕਾਲਗੜ੍ਹ ਤੋਂ ਸਮੁੱਚੀ ਰਾਧੇ ਸ਼ਿਆਮ ਭਗਤ ਮੰਡਲੀ ਨੇ ਨਿਸ਼ਾਨ ਦੀ ਪੂਜਾ ਕਰ ਕੇ ਯਾਤਰਾ ਚੱਲ ਕੇ ਸੁਧਾਰ ਬਾਜ਼ਾਰ ‘ਚੋਂ ਹੁੰਦੀ ਹੋਈ ਸ਼ਿਵ ਮੰਦਰ ਸੁਧਾਰ ਵਿਖੇ ਸਮਾਪਤ ਹੋਈ।

ਇਸ ਸਮੇਂ ਹਾਜ਼ਰ ਸ਼ਿਆਮ ਭਗਤਾਂ ਵੱਲੋਂ ਖਾਟੂ ਸ਼ਿਆਮ ਪ੍ਰਭੂ ਦੇ ਗੁਣਗਾਨ ਕਰਦਿਆਂ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਇਆ। ਰਾਧੇ ਸ਼ਿਆਮ ਭਗਤ ਮੰਡਲੀ ਵੱਲੋਂ ਸ਼ੋਭਾ ਯਾਤਰਾ ‘ਚ ਸ਼ਾਮਲ ਹੋਏ ਸਮਾਜ ਸੇਵੀ ਟੀਪੀ ਸਿੰਘ ਨੂੰ ਰਾਧੇ ਸ਼ਿਆਮ ਭਗਤ ਮੰਡਲੀ ਵੱਲੋਂ ਸਨਮਾਨਿਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਪ੍ਰਧਾਨ ਸੋਮ ਪ੍ਰਕਾਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਜੈਨ, ਸਕੱਤਰ ਰਮੇਸ਼ ਜੈਨ, ਮੀਤ ਪ੍ਰਧਾਨ ਪੇ੍ਮ ਕੁਮਾਰ ਮਿੱਤਲ, ਸੀਨੀਅਰ ਜੁਆਇੰਟ ਸਕੱਤਰ ਬਾਲ ਕ੍ਰਿਸ਼ਨ ਗਰਗ, ਜੁਆਇੰਟ ਸਕੱਤਰ ਮਨੋਜ ਗੋਇਲ, ਖਜਾਨਚੀ ਕਮਲ ਕੌੜਾ, ਜਗਦੀਸ਼ ਗਰਗ, ਰਾਜ ਕੁਮਾਰ ਮਿੱਤਲ ਬਿੱਟੂ ਸ਼ਰਮਾ, ਮਨੋਜ ਗੋਇਲ, ਵਿੱਕੀ ਜਿੰਦਲ, ਸੰਨੀ ਗੋਇਲ, ਨਿਤਿਸ਼ ਕੌਂਟੀ, ਨਿਤਿਨ ਜੈਨ ਆਦਿ ਹਾਜ਼ਰ ਸਨ।