ਇੰਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਮਲਾਇਕਾ ਅਰੋੜਾ ਦੇ ਸਾਬਕਾ ਪਤੀ ਅਦਾਕਾਰ ਅਰਬਾਜ਼ ਖਾਨ ਅੱਜ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ। ਅਦਾਕਾਰ 56 ਸਾਲ ਦੀ ਉਮਰ ‘ਚ ਦੂਜਾ ਵਿਆਹ ਕਰਨ ਜਾ ਰਹੇ ਹਨ।

ਪਿਛਲੇ ਦੋ ਦਿਨ ਤੋਂ ਲਗਾਤਾਰ ਅਦਾਕਾਰ ਦੇ ਵਿਆਹ ਦੀਆਂ ਖ਼ਬਰਾਂ ਮੀਡੀਆ ‘ਚ ਚੱਲ ਰਹੀਆਂ ਸਨ। ਅਦਾਕਾਰ ਦਾ ਨਿਕਾਹ ਉਨ੍ਹਾਂ ਦੀ ਛੋਟੀ ਭੈਣ ਅਰਪਿਤਾ ਖਾਨ ਦੇ ਘਰ ਹੋ ਰਿਹਾ ਹੈ, ਜਿੱਥੇ ਪੂਰਾ ਪਰਿਵਾਰ ਸ਼ਾਮਲ ਹੋਇਆ ਹੈ।

ਅਰਬਾਜ਼ ਖਾਨ ਦਾ ਦੂਜਾ ਵਿਆਹ

ਅਦਾਕਾਰ ਅਰਬਾਜ਼ ਖਾਨ ਮੇਕਅਪ ਆਰਟਿਸਟ ਸ਼ੌਰ ਖਾਨ ਨਾਲ ਅੱਜ ਨਿਕਾਹ ਕਰਨ ਜਾ ਰਹੇ ਹਨ। ਦੋਵੇਂ ਪਿਛਲੇ ਕਾਫ਼ੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਅੱਜ ਪਤੀ-ਪਤਨੀ ਦੇ ਰਿਸ਼ਤੇ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਸ ਮੌਕੇ ਪੂਰਾ ਖਾਨ ਪਰਿਵਾਰ ਬੇਹੱਦ ਖ਼ੁਸ਼ ਹੈ।

ਸ਼ੌਰ ਖਾਨ ਦੀ ਤਸਵੀਰ ਆਈ ਸਾਹਮਣੇ

ਅਰਬਾਜ਼ ਖਾਨ ਦੀ ਹੋਣ ਵਾਲੀ ਲਾੜੀ ਵੀ ਅਰਪਿਤਾ ਖਾਨ ਦੇ ਘਰ ਪਹੁੰਚ ਚੁੱਕੀ ਹੈ। ਇਸ ਮੌਕੇ ਮੇਕਅਪ ਆਰਟਿਸਟ ਸ਼ੌਰ ਖਾਨ ਨੇ ਬੈਜ ਕਲਰ ਦਾ ਆਊਟਫਿਟ ਪਹਿਨਿਆ ਹੋਇਆ ਹੈ। ਇੰਨਾ ਹੀ ਨਹੀਂ, ਸ਼ੌਰ ਖਾਨ ਨੇ ਆਪਣੇ ਆਊਟਫਿਟ ਨਾਲ ਮੈਚਿੰਗ ਹਿਜਾਬ ਵੀ ਪਹਿਨਿਆ ਹੋਇਆ ਹੈ।

ਸਲਮਾਨ ਖਾਨ ਵੀ ਹੋਏ ਸ਼ਾਮਲ

ਇਸ ਮੌਕੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੀ ਆਪਣੇ ਭਰਾ ਦੇ ਵਿਆਹ ਸਮਾਰੋਹ ਸ਼ਾਮਲ ਹੋਏ।