ਡਿਜੀਟਲ ਡੈਸਕ, ਰੋਹਤਕ : Sports Ministry dissolves Federation of India : ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਮਹਾਸੰਘ ਦੀ ਹਾਲ ਹੀ ਵਿੱਚ ਚੁਣੀ ਗਈ ਬਾਡੀ ਨੂੰ ਭੰਗ ਕਰ ਦਿੱਤਾ ਹੈ। ਡਬਲਿਊਐੱਫ਼ਆਈ ਦੀ ਇਸ ਚੋਣ ‘ਚ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਸਹਿਯੋਗੀ ਸੰਜੇ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ ਸੀ।

ਜਿਸ ਦਾ ਸਾਕਸ਼ੀ ਮਲਿਕ (Sakshi Malik) ਅਤੇ ਬਜਰੰਗ ਪੂਨੀਆ (Bajrang Punia) ਵਰਗੇ ਪਹਿਲਵਾਨਾਂ ਨੇ ਵਿਰੋਧ ਕੀਤਾ ਸੀ। ਵਿਰੋਧ ਤੋਂ ਬਾਅਦ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਮਲਿਕ ਦੀ ਹਮਾਇਤ ‘ਚ ਸ਼ਨਿੱਚਰਵਾਰ ਨੂੰ ਬਜਰੰਗ ਪੂਨੀਆ ਸਣੇ ਕੁਝ ਪਹਿਲਵਾਨਾਂ ਨੇ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦੀ ਗੱਲ ਆਖੀ ਸੀ।

ਖੇਡ ਮੰਤਰਾਲੇ ਨੇ ਨਵੇਂ ਕੁਸ਼ਤੀ ਸੰਘ ਨੂੰ ਰੱਦ ਕਰਦ ਆਖੀ ਇਹ ਵੱਡੀ ਗੱਲ

ਖੇਡ ਮੰਤਰਾਲੇ ਨੇ ਕੁਸ਼ਤੀ ਸੰਘ ਨੂੰ ਰੱਦ ਕਰਦੇ ਹੋਏ ਸੰਜੇ ਸਿੰਘ ਵੱਲੋਂ ਲਏ ਗਏ ਸਾਰੇ ਫ਼ੈਸਲਿਆਂ ‘ਤੇ ਤੁਰੰਤ ਰੋਕ ਲਾ ਦਿੱਤੀ ਹੈ। ਖੇਡ ਮੰਤਰਾਲੇ ਨੇ ਕਿਹਾ ਕਿ ਅਗਲੇ ਆਦੇਸ਼ ਤੱਕ ਹਰ ਤਰ੍ਹਾਂ ਦੀ ਗਤੀਵਿਧੀ ‘ਤੇ ਰੋਕ ਰਹੇਗੀ। ਡਬਲਿਊਐੱਫਆਈ ਨੂੰ ਲੈ ਕੇ ਦਿੱਤੇ ਗਏ ਨਿਰਦੇਸ਼ ‘ਚ ਕਿਹਾ ਗਿਆ ਹੈ ਕਿ ਅਜਿਹਾ ਲੱਗਦਾ ਹੈ ਜਿਵੇਂ ਪੁਰਾਣੇ ਅਹੁਦੇਦਾਰ ਹੀ ਸਾਰੇ ਫ਼ੈਸਲੇ ਲੈ ਰਹੇ ਹਨ।

ਅਸੀਂ ਚਾਹਾਂਗੇ ਕਿ ਇਸ ਅਹੁਦੇ ‘ਤੇ ਕੋਈ ਮਹਿਲਾ ਆਵੇ: ਵਿਨੇਸ਼ ਫੌਗਾਟ

ਵਿਨੇਸ਼ ਫੌਗਾਟ ਨੇ ਖੇਡ ਮੰਤਰਾਲੇ ਦੇ ਫ਼ੈਸਲੇ ਤੋਂ ਬਾਅਦ ਕਿਹਾ ਕਿ ਉਮੀਦ ਦੀ ਇਕ ਕਿਰਨ ਜਾਗੀ ਹੈ। ਇਹ ਬਹੁਤ ਚੰਗੀ ਗੱਲ ਹੈ। ਅਸੀਂ ਚਾਹਾਂਗੇ ਕਿ ਇਸ ਅਹੁਦੇ ‘ਤੇ ਕੋਈ ਮਹਿਲਾ ਆਉਣੀ ਚਾਹੀਦੀ ਹੈ ਤਾਂਕਿ ਇਹ ਸੰਦੇਸ਼ ਜਾਵੇ ਕਿ ਔਰਤਾਂ ਅੱਗੇ ਵਧ ਰਹੀਆਂ ਹਨ।

ਔਰਤਾਂ ਨਾਲ ਸ਼ੋ਼ਸ਼ਣ ਹੋਣਾ ਕੋਈ ਸਿਆਸੀ ਨਹੀਂ ਹੈ। ਉਨ੍ਹਾਂ ਚੰਗੇ ਆਦਮੀ ਨੂੰ ਫੈਡਰੇਸ਼ਨ ‘ਚ ਲਿਆਓ। ਬਜੰਰਗ ਪੂਨੀਆ ਨੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਜੋ ਫ਼ੈਸਲਾ ਲਿਆ ਹੈ, ਉਹ ਇਕਦਮ ਸਹੀ ਹੈ।

ਮੈਂ ਅਜੇ ਤੱਕ ਲਿਖਤ ‘ਚ ਕੁਝ ਨਹੀਂ ਦੇਖਿਆ: ਸਾਕਸ਼ੀ ਮਲਿਕ

ਇਸ ਪੂਰੇ ਮਾਮਲੇ ‘ਚ ਪਹਿਲਵਾਨ ਸਾਕਸ਼ੀ ਮਲਿਕ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਅਜੇ ਤੱਕ ਲਿਖਤ ‘ਚ ਕੁਝ ਵੀ ਨਹੀਂ ਦੇਖਿਆ। ਮੈਨੂੰ ਨਹੀਂ ਪਤਾ ਕਿ ਸਿਰਫ਼ ਸੰਜੇ ਸਿੰਘ ਨੁੰ ਮੁਅੱਤਲ ਕੀਤਾ ਗਿਆ ਹੈ ਜਾਂ ਪੂਰੇ ਸੰਘ ਨੂੰ। ਸੰਸਥਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ… ਸਾਡੀ ਲੜਾਈ ਸਰਕਾਰ ਨਾਲ ਨਹੀਂ ਸੀ। ਸਾਡੀ ਲੜਾਈ ਮਹਿਲਾ ਪਹਿਲਵਾਨਾਂ ਲਈ ਹੈ। ਮੈਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ ਪਰ ਚਾਹੁੰਦੀ ਹਾਂ ਕਿ ਆਉਣ ਵਾਲੇ ਪਹਿਲਵਾਨਾਂ ਨੂੰ ਨਿਆਂ ਮਿਲੇ।