ਆਨਲਾਈਨ ਡੈਸਕ, ਨਵੀਂ ਦਿੱਲੀ : ਐਕਸ਼ਨ ਨਾਲ ਭਰਪੂਰ ਫਿਲਮ ਐਨੀਮਲ ਦਾ ਕ੍ਰੇਜ਼ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਫੈਨਜ਼ ‘ਚ ਅਜਿਹਾ ਕ੍ਰੇਜ਼ ਸੀ ਕਿ ਉਨ੍ਹਾਂ ਨੇ ਸਿਨੇਮਾਘਰਾਂ ‘ਚ ਪਟਾਕੇ ਚਲਾ ਕੇ ਜਸ਼ਨ ਮਨਾਇਆ। ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਲੋਕਾਂ ਦੀ ਪਸੰਦ ਬਣ ਗਈ ਹੈ। ਫਿਲਮ ਭਾਰਤ ‘ਚ ਹੀ ਨਹੀਂ ਦੁਨੀਆ ਭਰ ‘ਚ ਵੀ ਰਿਕਾਰਡ ਤੋੜ ਰਹੀ ਹੈ। ‘ਐਨੀਮਲ’ ਨੇ ਪਹਿਲੇ ਦਿਨ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਲੈਕਸ਼ਨ ਨਾਲ ਦੁਨੀਆ ਭਰ ‘ਚ ਐਂਟਰੀ ਕੀਤੀ ਹੈ। ਇਸ ਨਾਲ ਹੀ ਫਿਲਮ ਨੂੰ ਆਸਟ੍ਰੇਲੀਆ ‘ਚ ਕਾਫੀ ਪਸੰਦ ਕੀਤਾ ਗਿਆ ਹੈ।

ਵਿਦੇਸ਼ ’ਚ ਛਾਈ ਐਨੀਮਲ

ਏ ਸਰਟੀਫਿਕੇਟ ਨਾਲ ਸਨਮਾਨਿਤ ਫਿਲਮ ‘ਐਨੀਮਲ’ ‘ਚ ਰਣਬੀਰ ਕਪੂਰ ਤੇ ਬੌਬੀ ਦਿਓਲ ਦੇ ਜ਼ਬਰਦਸਤ ਐਕਸ਼ਨ ਸੀਨਜ਼ ਹਨ ਜਿਨ੍ਹਾਂ ਨੇ ਫੈਨਜ਼ ਦਾ ਮਨ ਮੋਹ ਲਿਆ ਹੈ। ਇਸ ਤੋਂ ਇਲਾਵਾ ਫਿਲਮ ਦੇ ਸਾਊਂਡ ਟ੍ਰੈਕ ਵੀ ਇਹ ਚਰਚਾ ‘ਚ ਬਣੇ ਰਹਿਣ ਦਾ ਕਾਰਨ ਹਨ। ਡੋਮੇਸਟਿਕ ਫਰੰਟ ‘ਤੇ ਫਿਲਮ ਨੇ ਲਗਭਗ 120 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਹੀ ਇਹ ਫਿਲਮ ਵਿਦੇਸ਼ਾਂ ‘ਚ ਵੀ ਹਿੰਦੀ ਭਾਸ਼ਾ ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਟਰੈਕਰ ਸਕਨੀਲਕ ਨੇ ਆਸਟ੍ਰੇਲੀਆ ‘ਚ ‘ਐਨੀਮਲ’ ਦੀ ਜ਼ਬਰਦਸਤ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ।

Sacknilk ਦੀ ਰਿਪੋਰਟ ਅਨੁਸਾਰ ਫਿਲਮ ਨੇ ਦੂਜੇ ਦਿਨ ਆਸਟ੍ਰੇਲੀਆ ਵਿੱਚ A$702K (5,84,34,612 INR) ਇਕੱਠਾ ਕੀਤਾ ਹੈ। ਇਹ ਅੰਕੜਾ ਕਿਸੇ ਹਿੰਦੀ ਭਾਸ਼ਾ ਦੀ ਫਿਲਮ ਦਾ ਹੁਣ ਤੱਕ ਦਾ ਸਭ ਤੋਂ ਵੱਧ ਕਲੈਕਸ਼ਨ ਹੈ। ਘਰੇਲੂ ਕਲੈਕਸ਼ਨ ਦੀ ਗੱਲ ਕਰੀਏ ਤਾਂ ਤਾਜ਼ਾ ਅਪਡੇਟ ਅਨੁਸਾਰ ਫਿਲਮ ਨੇ ਦੂਜੇ ਦਿਨ 66 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਫਿਲਮ ਦੇ ਇਹ ਸੀਨ ਕੀਤੇ ਗਏ ਸਭ ਤੋਂ ਜ਼ਿਆਦਾ ਪਸੰਦ

ਫੈਨਜ਼ ਨੂੰ ‘ਐਨੀਮਲ’ ‘ਚ ਰਣਬੀਰ ਦਾ ਰਫ ਐਂਡ ਟਫ ਲੁੱਕ ਦੇਖਣ ਨੂੰ ਮਿਲੇਗਾ। ਬੌਬੀ ਦਿਓਲ ਇੱਕ ਖਲਨਾਇਕ ਦੀ ਭੂਮਿਕਾ ਵਿੱਚ ਹੈ ਜੋ ਬਲਬੀਰ ਸਿੰਘ ਤੇ ਉਸਦੇ ਪਰਿਵਾਰ ਦੀ ਰਾਤਾਂ ਦੀ ਨੀਂਦ ਉਡਾ ਦਿੰਦੇ ਹਨ। ਫਿਲਮ ‘ਚ ਦੋਵਾਂ ਵਿਚਾਲੇ ਜ਼ਬਰਦਸਤ ਐਕਸ਼ਨ ਸੀਨ ਹੈ। ਰਣਬੀਰ ਅਤੇ ਬੌਬੀ ਸ਼ਰਟਲੈੱਸ ਹੁੰਦੇ ਹੋਏ ਇੱਕ ਦੂਜੇ ਨਾਲ ਲੜਦੇ ਹਨ। ਇਹ ਸੀਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ ਹੈ। ਇਸ ਤੋਂ ਇਲਾਵਾ ਰਣਬੀਰ-ਤ੍ਰਿਪਤੀ ਦੇ ਇੰਟੀਮੇਟ ਸੀਨਜ਼ ਅਤੇ ਰਸ਼ਮਿਕਾ ਮੰਡਾਨਾ ਨਾਲ ਉਨ੍ਹਾਂ ਦੀ ਕੈਮਿਸਟਰੀ ਵੀ ਇਕ ਕਾਰਨ ਹਨ ਕਿ ਫੈਨਜ਼ ਫਿਲਮ ਦੇਖਣ ਲਈ ਉਤਸੁਕ ਹਨ।