ਹੈਪੀ ਜੱਲ੍ਹਾ, ਪਾਇਲ : ਨਗਰ ਕੌਂਸਲ ਪਾਇਲ ਵਿਖੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਕਾਰਜ ਸਾਧਕ ਅਫਸਰ, ਡਾ. ਹਰਵਿੰਦਰ ਸਿੰਘ ਐੱਸਐੱਮਓ ਪਾਇਲ ਦੀ ਅਗਵਾਈ ਹੇਠ ਏਡਜ਼ ਪ੍ਰਤੀ ਜਾਣਕਾਰੀ ਦੇਣ ਲਈ ਇਕ ਰੋਜ਼ਾ ਵਰਕਸ਼ਾਪ ਕਾਰਵਾਈ ਗਈ।

ਡਾ. ਹਰਵਿੰਦਰ ਸਿੰਘ ਨੇ ਦੱਸਿਆ ਏਡਜ਼ ਇਕ ਲਾ ਇਲਾਜ ਤੇ ਭਿਆਨਕ ਬਿਮਾਰੀ ਹੈ। ਇਹ ਬਿਮਾਰੀ ਪੀੜਤ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਣ ਨਾਲ, ਦੂਸ਼ਿਤ ਖੂਨ ਨਾਲ ਤੇ ਏਡਜ਼ ਪੀੜਤ ਮਾਂ ਤੋਂ ਉਸ ਦੇ ਹੋਣ ਵਾਲੀ ਸੰਤਾਨ ਨੂੰ ਹੋ ਸਕਦਾ ਹੈ। ਅਮਨਪ੍ਰਰੀਤ ਕੌਂਸਲਰ ਐੱਚਆਈਵੀ ਏਡਜ਼ ਕੌਂਸਲਰ ਤੇ ਸ਼ੇਖਰ ਦਾਨੀ ਮੈਡੀਕਲ ਲੈਬ ਟੈਕਨੀਸ਼ਨ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।

ਡਾ. ਹਰਵਿੰਦਰ ਸਿੰਘ ਨੇ ਦੱਸਿਆ ਸਮੇਂ ਸਿਰ ਆਪਣਾ ਐੱਚਆਈਵੀ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਚੱਲ ਸਕੇ ਤੇ ਇਸ ਦਾ ਇਲਾਜ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਹੋ ਸਕੇ।

ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਕਾਰਜ ਸਾਧਕ ਅਫਸਰ, ਡਾ. ਹਰਵਿੰਦਰ ਸਿੰਘ ਐੱਸਐੱਮਓ ਪਾਇਲ, ਅਸ਼ਵਨੀ ਕੁਮਾਰ ਸੈਨੇਟਰੀ ਇੰਸਪੈਕਟਰ, ਡਾ. ਹਰਤੇਜ ਸਿੰਘ ਮਹਾਜਨ, ਸੁਖਮਿੰਦਰ ਸਿੰਘ, ਕਰਮਜੀਤ ਸਿੰਘ, ਅਮਨਪ੍ਰਰੀਤ ਕੌਰ ਕੌਂਸਲਰ, ਆਦਿ ਮੌਜੂਦ ਸਨ।