ਵਿਰਾਟ ਕੋਹਲੀ ਹੈ ਦੁਨੀਆਂ ਦਾ ਦੂਸਰਾ ਸੱਭ ਤੋਂ ਅਮੀਰ ਕ੍ਰਿਕਟ ਖਿਡਾਰੀ

ਨਵੀਂ ਦਿੱਲੀ, 06 ਜੁਲਾਈ : ਦੁਨੀਆਂ ਭਰ ਦੇ ਕ੍ਰਿਕਟਰਾਂ ਦੀ ਕਮਾਈ ਨੂੰ ਵੇਖਦਿਆਂ ਇਹ ਗੱਲ ਬਿਲਕੁਲ ਸਹੀ ਜਾਪਦੀ ਹੈ ਕਿ ਪੈਸਾ ਕ੍ਰਿਕਟ ਦਾ ਸਮਾਨਅਰਥਕ ਸ਼ਬਦ ਹੈ। ਕਮਾਈ ਦੇ ਮਾਮਲੇ ਵਿਚ ਤਾਂ ਕ੍ਰਿਕਟ ਦੀ ਦੁਨੀਆਂ ਬਾਲੀਵੁਡ ਨੂੰ ਵੀ ਪਿੱਛੇ ਛੱਡ ਗਈ ਹੈ।

ਭਾਰਤੀ ਕ੍ਰਿਕਟ ਦੇ ਕਪਤਾਨ ਐਮ ਐਸ ਧੋਨੀ ਨੇ 193 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਸ ਵਿਚ ਆਈਪੀਐਲ ਅਤੇ ਬੀਸੀਸੀਅਆਈ ਸੈਂਟਰਲ ਕੰਟਰੈਕਟ ਵਿਚੋਂ 38.51 ਕਰੋੜ ਰੁਪਏ ਅਤੇ ਇਸ਼ਤਿਹਾਰਾਂ ਦੀ ਕਮਾਈ ‘ਚੋਂ 155.39 ਕਰੋੜ ਰੁਪਏ ਸ਼ਾਮਲ ਹਨ।

ਵਿਰਾਟ ਕੋਹਲੀ ਨੇ 168.23 ਕਰੋੜ ਕਮਾਏ ਹਨ ਜਿਨ•ਾਂ ਵਿਚੋਂ ਆਈਪੀਐਲ ਤੇ ਬੀਸੀਸੀਆਈ ਸੈਂਟਰਲ ਕੰਟਰੈਕਟ ਅਤੇ ਇਸ਼ਤਿਹਾਰਾਂ ਤੋਂ ਕ੍ਰਮਵਾਰ 46.61 ਅਤੇ 121.61 ਕਰੋੜ ਰੁਪਏ ਸ਼ਾਮਲ ਹਨ।
ਵਰਿੰਦਰ ਸਹਿਵਾਗ ਦੀ ਕੁਲ ਕਮਾਈ ਤੋਂ 121.61 ਕਰੋੜ ਰੁਪਏ ਕਮਾਏ ਹਨ। ਭਾਰਤੀ ਹੀ ਨਹੀਂ, ਵਿਦੇਸ਼ੀ ਕ੍ਰਿਕਟ ਖਿਡਾਰੀ ਵੀ ਚੋਖੀ ਕਮਾਈ ਕਰ ਰਹੇ ਹਨ।

ਕ੍ਰਿਸ ਗੇਲ ਨੇ ਪਿਛਲੇ ਸਾਲ ਕੁਲ 50 ਕਰੋੜ ਰੁਪਏੇ ਕਮਾਏ ਹਨ ਜਿਨ•ਾਂ ‘ਚੋਂ ਇਸ਼ਤਿਹਾਰਾਂ ਤੋਂ ਹੋਈ ਕਮਾਈ ਦਾ ਹਿੱਸਾ 20.26 ਕਰੋੜ ਰੁਪਏ ਹੈ। ਇਹ ਕਮਾਈ ਵੱਖ ਵੱਖ ਟੀ20 ਲੀਗਾਂ ਵਿਚੋਂ ਕੀਤੀ ਗਈ ਹੈ।
ਸ਼ੇਨ ਵਾਟਸਨ ਨੇ 23,64,70,340 ਰੁਪਏ ਕਮਾਏ ਹਨ ਜਿਨ•ਾਂ ਵਿਚ ਆਸਟਰੇਲੀਆ ਸੈਂਟਰਲ ਕੰਟਰੈਕਟ ਅਤੇ ਹੋਰਾਂ ਟੀ20 ਮੈਚਾਂ ਦੀ ਕਮਾਈ ਸ਼ਾਮਲ ਹੇ।

ਸ਼ਾਹਿਦ ਅਫ਼ਰੀਦੀ ਵੀ ਕਮਾਈ ਕਰਨ ਵਿਚ ਕਿਸੇ ਤੋਂ ਪਿੱਛੇ ਨਹੀਂ ਰਿਹਾ। ਉਸ ਨੇ 42,56,47,840 ਰੁਪਏ ਕਮਾਏ ਹਨ ਜਿਸ ਵਿਚ ਪੀਸੀਬੀ ਸੈਂਟਰਲ ਕੰਟਰੈਕਟ ਅਤੇ ਦੂਜੇ ਟੀ20 ਲੀਗਾਂ ਤੋਂ ਕਮਾਈ ਦੇ 27,02,51,820 ਅਤੇ 15,39,48,000 ਰੁਪਏ ਸ਼ਾਮਲ ਹਨ।

ਗੌਤਮ ਗੰਭੀਰ ਨੇ 33,81,47,808 ਰੁਪਏ ਕਮਾਏ ਹਨ ਜਿਸ ਵਿਚ ਆਈਪੀਐਲ ਅਤੇ ਬੀਸੀਸੀਆਈ ਕੰਟਰੈਕਟ ਤੋਂ ਕਮਾਏ 10,13,44,460 ਅਤੇ 23,64,70,348 ਰੁਪਏ ਸ਼ਾਮਲ ਹਨ।

ਯੁਵਰਾਜ ਸਿੰਘ ਨੇ 25,67,39,250 ਰੁਪਏ ਦੀ ਕਮਾਈ ਕੀਤੀ ਜਿਸ ਵਿਚੋਂ ਆਈਪੀਐਲ ਕੰਟਰੈਕਟ ਤੋਂ ਹੋਈ ਕਮਾਈ ਵੀ ਸ਼ਾਮਲ ਹੈ।

ਅਬ ਦੇ ਵਿਲੀਅਰਜ਼ ਨੇ 37,15,96,26,301 ਅਰਬ ਰੁਪਏ ਦੀ ਕਮਾਈ ਕੀਤੀ ਹੈ। ਇਸ ਕਮਾਈ ਵਿਚ ਆਈਪੀਐਲ ਅਤੇ ਦਖਣੀ ਅਫ਼ਰੀਕੀ ਸੈਂਟਰਲ ਕੰਟਰੈਕਟ ਤੋਂ 13,51,25,91,330, ਰੁਪਏ ਸ਼ਾਮਲ ਹਨ। ਮਾਈਕਲ ਕਲਾਰਕ ਨੇ 19,25,54,570 ਰੁਪਏ ਕਮਾਏ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.