Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

95 ਸਾਲ ਤੋਂ ਖੇਡ ਰਿਹਾ ਪੁਰਤਗਾਲ ਪਹਿਲੀ ਵਾਰ ਬਣਿਆ ਚੈਂਪੀਅਨ

By Admin Published 2 min read

ਪੈਰਿਸ (ਏਜੰਸੀਆਂ) ਪੁਰਤਗਾਲ ਨੇ ਮੇਜ਼ਬਾਨ ਫਰਾਂਸ ਨੂੰ 1-0 ਨਾਲ ਹਰਾਕੇ ਯੂਰੋ ਕਪ ਆਪਣੇ ਨਾਮ ਕਰ ਲਿਆ ਹੈ। ਬੇਹਦ ਰੋਮਾਂਚਕ ਮੈਚ ‘ਚ ਐਡਰ ਨੇ ਦੂਜੇ ਐਕਸਟਰਾ ਟਾਈਮ ‘ਚ ਗੋਲ ਕਰ ਪੁਰਤਗਾਲ ਨੂੰ ਯੂਰੋ ਕਪ ਚੈਂਪੀਅਨ ਬਣਾ ਦਿੱਤਾ। 1921 ਤੋਂ ਅੰਤਰਰਾਸ਼ਟਰੀ ਫੁਟਬਾਲ ਖੇਡ ਰਹੇ ਪੁਰਤਗਾਲ ਦਾ ਇਹ ਪਹਿਲਾ ਵੱਡਾ ਖਿਤਾਬ ਹੈ। ਫਰਾਂਸ ਨੂੰ 56 ਸਾਲ ਬਾਅਦ ਕਿਸੇ ਵੱਡੇ ਟੂਰਨਾਮੈਂਟ ‘ਚ ਆਪਣੇ ਘਰੇਲੂ ਮੈਦਾਨ ‘ਤੇ ਹਰ ਨਸੀਬ ਹੋਈ ਹੈ। ਇਸਤੋਂ ਪਹਿਲਾਂ ਪੁਰਤਗਾਲ ਦਾ ਬੈਸਟ ਪ੍ਰਦਰਸ਼ਨ 2004 ਦੇ ਯੂਰੋ ਕਪ ਫਾਈਨਲ ‘ਚ ਪਹੁੰਚਣ ਦਾ ਸੀ। ਇਹ ਲਗਾਤਾਰ 14ਵਾਂ ਮੈਚ ਹੈ ਜਿਸ ‘ਚ ਪੁਰਤਗਾਲ ਨੇ ਹਾਰ ਦਾ ਮੂੰਹ ਨਹੀਂ ਵੇਖਿਆ ਹੈ। ਸੈਂਟੌਸ ਦੇ ਕੋਚ ਬਣਨ ਤੋਂ ਬਾਅਦ ਲਗਾਤਾਰ 14 ਮੈਚਾਂ ‘ਚ ਪੁਰਤਗਾਲ ਦੀ ਟੀਮ ਹਾਰੀ ਨਹੀਂ ਹੈ। ਪੁਰਤਗਾਲ ਦੀ ਟੀਮ ਨੇ ਟੂਰਨਾਮੈਂਟ ਦੇ 7 ਮੈਚਾਂ ‘ਚ 9 ਗੋਲ ਕੀਤੇ ਹਨ। ਖਿਤਾਬੀ ਜਿੱਤ ਦਰਜ ਕਰਨ ‘ਤੇ ਪੁਰਤਗਾਲ ਨੂੰ 189 ਕਰੋੜ ਰੁਪਏ ਮਿਲੇ ਹਨ ਜਦਕਿ ਉਪਜੇਤੂ ਫਰਾਂਸ ਨੂੰ 174 ਕਰੋੜ ਰੁਪਏ ਮਿਲੇ। ਦੋਨੇ ਟੀਮਾਂ ਨੇ ਸ਼ੁਰੂਆਤ ‘ਚ ਕਾਫੀ ਰਫ ਗੇਮ ਖੇਡੀ। ਧੱਕਾ-ਮੁੱਕੀ ਆਮ ਵੇਖਣ ਨੂੰ ਮਿਲ ਰਹੀ ਸੀ ਅਤੇ ਇਸੇ ਦਾ ਸ਼ਿਕਾਰ ਬਣੇ ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ।

ਪੁਰਤਗਾਲ ਦੇ ਕਪਤਾਨ ਰੋਨਾਲਡੋ ਨੂੰ ਮੈਚ ਦੇ ਸ਼ੁਰੂਆਤੀ ਮਿਨਟਾਂ ‘ਚ ਹੀ ਇੰਜਰੀ ਹੋ ਗਈ। ਰੋਨਾਲਡੋ ਦਰਦ ਨਾਲ ਰੋਂਦੇ ਹੋਏ 25ਵੇਂ ਮਿਨਟ ‘ਚ ਸਟ੍ਰੈਚਰ ‘ਤੇ ਮੈਦਾਨ ਤੋਂ ਬਾਹਰ ਗਏ। ਜਿਥੇ ਰੋਨਾਲਡੋ ਨੂੰ ਫਰਾਂਸ ਨੇ ਨਿਸ਼ਾਨਾ ਬਣਾਇਆ ਉਥੇ ਹੀ ਪੁਰਤਗਾਲ ਨੇ ਗਰੀਜ਼ਮੈਨ ਨੂੰ ਘੇਰ ਕੇ ਰਖਿਆ। ਮੈਚ ਦੇ ਰੈਗੂਲਰ ਟਾਈਮ ‘ਚ ਦੋਨੇ ਟੀਮਾਂ ਗੋਲ ਕਰਨ ‘ਚ ਨਾਕਾਮ ਰਹੀਆਂ। ਹਾਲਾਂਕਿ ਇਸ ਦੌਰਾਨ ਫਰਾਂਸ ਦੀ ਟੀਮ ਗੋਲ ਕਰਨ ਦੇ ਬੇਹਦ ਨਜ਼ਦੀਕ ਪਹੁੰਚੀ ਅਤੇ ਟੀਮ ਦਾ ਆਖਰੀ ਮਿਨਟਾਂ ‘ਚ ਇੱਕ ਸ਼ਾਟ ਕਰੌਸ ਬਾਰ ‘ਤੇ ਲਗ ਕੇ ਵਾਪਿਸ ਮੁੜਿਆ। ਮੈਚ ਐਕਸਟਰਾ ਟਾਈਮ ‘ਚ ਗਿਆ ਤਾਂ ਪੁਰਤਗਾਲ ਨਾਲ ਵੀ ਅਜਿਹਾ ਹੀ ਹੋਇਆ ਜਦ ਪਹਿਲੇ ਐਕਸਟਰਾ ਟਾਈਮ ‘ਚ ਪੁਰਤਗਾਲ ਦਾ ਸ਼ਾਟ ਕਰੌਸ ਬਾਰ ‘ਤੇ ਲਗ ਕੇ ਮੁੜਿਆ। ਐਕਸਟਰਾ ਟਾਈਮ ਦੇ ਦੂਜੇ ਹਾਫ ‘ਚ ਐਡਰ ਨੇ ਲਾਜਵਾਬ ਅੰਦਾਜ਼ ‘ਚ ਪੈਨਲਟੀ ਏਰੀਆ ਦੇ ਠੀਕ ਬਾਹਰੋਂ ਗੋਲ ਕਰ ਮੈਚ ਪੁਰਤਗਾਲ ਦੀ ਝੋਲੀ ‘ਚ ਪਾ ਦਿੱਤਾ। ਇਹ ਗੋਲ 109ਵੇਂ ਮਿਨਟ ‘ਚ ਹੋਇਆ। ਮੈਚ ਜਿੱਤਣ ਤੋਂ ਬਾਅਦ ਪੁਰਤਗਾਲ ਦੀ ਟੀਮ ਦਾ ਜੋਸ਼ ਅਤੇ ਜਸ਼ਨ ਵੇਖਣ ਲਾਇਕ ਸੀ। ਪੂਰੇ ਐਕਸਟਰਾ ਟਾਈਮ ਦੌਰਾਨ ਟੀਮ ਦਾ ਹੌਂਸਲਾ ਵਧਾਉਣ ਵਾਲੇ ਰੋਨਾਲਡੋ ਨੇ ਵੀ ਟੀਮ ਨਾਲ ਖੂਬ ਜਸ਼ਨ ਮਨਾਇਆ। ਰੋਨਾਲਡੋ ਦੀਆਂ ਅੱਖਾਂ ‘ਚ ਟੀਮ ਦੀ ਜਿੱਤ ਦੀ ਖੁਸ਼ੀ ਦੇ ਹੰਝੂ ਵਾਰ-ਵਾਰ ਛਲਕ ਰਹੇ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp