Skip to content
Wednesday, October 28, 2026 9°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਮਰੀ ਗਾਂ ਦੀ ਖੱਲ ਲਾਹੁਣ ‘ਤੇ ਦਲਿਤਾਂ ਨੂੰ ਕੁੱਟਿਆ

By Admin Published 1 min read

ਅਹਿਮਦਾਬਾਦ:- ਮਰੀ ਹੋਈ ਗਾਂ ਦੀ ਖੱਲ ਲਾਹੁਣ ‘ਤੇ ਦਲਿਤਾਂ ਦੀ ਕਥਿਤ ਤੌਰ ‘ਤੇ ਹੋਈ ਕੁੱਟਮਾਰ ਦੇ ਮਾਮਲੇ ‘ਚ ਅਨੁਸੂਚਿਤ ਜਾਤਾਂ ਬਾਰੇ ਕੌਮੀ ਕਮਿਸ਼ਨ ਨੇ ਕੁਲੈਕਟਰ ਅਤੇ ਗੀਰ ਸੋਮਨਾਥ ਜ਼ਿਲ੍ਹੇ ਦੇ ਐਸਪੀ ਤੋਂ ਰਿਪੋਰਟ ਮੰਗ ਲਈ ਹੈ। ਪੰਜ ਵਿਅਕਤੀਆਂ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਸੱਤ ਬੰਦਿਆਂ ਨੂੰ ਕੁਟਾਪਾ ਚਾੜ੍ਹਿਆ ਸੀ। ਇਸ ਘਟਨਾ ਦੀ ਵੀਡੀਓ ਵੱਟਸਐਪ ਅਤੇ ਹੋਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਵੀਡੀਓ ‘ਚ ਕੁਝ ਲੋਕਾਂ ਨੂੰ ਕਾਰ ਨਾਲ ਬੰਨ੍ਹਿਆ ਦਿਖਾਇਆ ਗਿਆ ਹੈ ਜਿਸ ‘ਤੇ ਸ਼ਿਵ ਸੈਨਾ ਦਾ ਸਟਿੱਕਰ ਲੱਗਾ ਹੋਇਆ ਹੈ ਅਤੇ ਮੁਲਜ਼ਮ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਕੁਲੈਕਟਰ ਨੇ ਦੱਸਿਆ ਕਿ ਇਨ੍ਹਾਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 15 ਜੁਲਾਈ ਤਕ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ ਹੈ

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp