Skip to content
Wednesday, October 28, 2026 6°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਓਲੰਪਿਕ ਖੇਡਾਂ ਲਈ ਪਹਿਲੀ ਵਾਰ ਕੈਨੇਡੀਅਨ ਹਾਕੀ ਟੀਮ ‘ਚ ਅੰਮ੍ਰਿਤਧਾਰੀ ਸਿੱੱਖ ਨੌਜਵਾਨ ਦੀ ਚੋਣ

By Admin Published 2 min read

ਔਟਵਾ,) : ਕੈਨੇਡਾ ਨੇ ਰੀਓ ਓਲੰਪਿਕ ਖੇਡਾਂ ਲਈ ਆਪਣੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿਚ ਪੰਜਾਬ ਦੇ ਮੋਗਾ ਜ਼ਿਲ•ੇ ਵਿਚ ਪੈਂਦੇ ਪਿੰਡ ਮਾਣੂੰਕੇ ਗਿੱਲ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਗਦੀਸ਼ ਸਿੰਘ ਗਿੱਲ ਦਾ ਨਾਂ ਵੀ ਸ਼ਾਮਲ ਹੈ। ਜਗਦੀਸ਼ ਸਿੰਘ ਗਿੱਲ ਕੈਨੇਡਾ ਟੀਮ ਵਿਚ ਪਹਿਲਾ ਸਿੱਖ ਨੌਜਵਾਨ ਹੈ, ਜਿਹੜਾ ਓਲੰਪਿਕ ਟੀਮ ਲਈ ਚੁਣਿਆ ਗਿਆ ਹੈ। ਕੈਨੇਡੀਅਨ ਟੀਮ ਦੀ ਅੱਠ ਸਾਲ ਬਾਅਦ ਓਲੰਪਿਕ ਖੇਡਾਂ ਵਿਚ ਵਾਪਸੀ ਹੋਈ ਹੈ। ਇਹ ਟੀਮ ਇਸ ਸਾਲ ਅਗਸਤ ਵਿਚ ਹੋਣ ਜਾ ਰਹੀਆਂ ਰੀਓ ਓਲੰਪਿਕ ਖੇਡਾਂ ਵਿਚ ਹਿੱਸਾ ਲਵੇਗੀ।ਇਹ ਖ਼ਿਡਾਰੀ 6 ਤੋਂ 19 ਅਗਸਤ ਤੱਕ ਹੋਣ ਵਾਲੇ ਓਲੰਪਿਕ ਹਾਕੀ ਮੁਕਾਬਲਿਆਂ ਵਿੱਚ ਆਪਣੀ ਖੇਡ ਦੇ ਜੌਹਰ ਦਿਖਉਣਗੇ। ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਜਗਦੀਸ਼ ਸਿੰਘ ਗਿੱਲ ਦੀ ਕਾਬਲੀਅਤ ਦੇ ਮੱਦੇਨਜ਼ਰ ਉਨ•ਾਂ ਨੂੰ ਇਹ ਮੌਕਾ ਦਿੱਤਾ ਗਿਆ ਹੈ। ਇਹ ਪੂਰੇ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਤੇ ਆਸ ਹੈ ਕਿ ਉਹ ਭਾਈਚਾਰੇ ਦੀਆਂ ਆਸਾਂ ਅਨੁਸਾਰ ਵਧੀਆ ਪ੍ਰਦਰਸ਼ਨ ਕਰਨਗੇ। ਇਸ ਕੈਨੇਡੀਅਨ ਟੀਮ ਦੀ ਅਗਵਾਈ ਸਕਾਟ ਟੂਪੇਰ ਕਰਨਗੇ। ਉਹ ਅਤੇ ਉਨ•ਾਂ ਦੇ ਸਾਥੀ ਖਿਡਾਰੀ ਮਾਰਕ ਪੀਅਰਸਨ ਦੂਜੀ ਵਾਰ ਓਲੰਪਿਕ ਖੇਡਾਂ ਵਿਚ ਦੇਸ਼ ਵੱਲੋਂ ਖੇਡਣਗੇ। ਦੋਵੇਂ ਖਿਡਾਰੀਆਂ ਨੇ 2008 ਵਿਚ ਬੀਜਿੰਗ ਓਲੰਪਿਕ ਖੇਡਾਂ ਵਿਚ ਵੀ ਹਿੱਸਾ ਲਿਆ ਸੀ। ਜਗਦੀਸ਼ ਸਿੰਘ ਗਿੱਲ ਬਾਕੀ ਸਾਰੇ 14 ਖਿਡਾਰੀ ਪਹਿਲੀ ਵਾਰ ਓਲੰਪਿਕ ਖੇਡਾਂ ਵਿਚ ਹਿੱਸਾ ਲੈਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp