ਮੁੰਬਈ (ਪੀਟੀਆਈ) : ਮਹਾਰਾਸ਼ਟਰ ਵਿਚ ਸਥਾਨਕ ਲੋਕਾਂ, ਕੋਸਟ ਗਾਰਡ ਤੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ 40 ਘੰਟਿਆਂ ਦੀ ਮੁਸ਼ੱਕਤ ਪਿੱਛੋਂ ਗਣਪਤੀਪੁਲੇਤੱਟ ਤੋਂ ਡੂੰਘੇ ਸਮੁੰਦਰ ਵਿਚ ਛੱਡੇ ਗਏ 35 ਫੁੱਟ ਲੰਬੇ ਵ੍ਹੇਲ ਦੇ ਬੱਚੇ ਦੀ ਸਿਹਤ ਸਬੰਧੀ ਸਮੱਸਿਆਵਾਂ ਕਰ ਕੇ ਮੌਤ ਹੋ ਗਈ। ਵ੍ਹੇਲ ਦਾ ਇਹ ਬੱਚਾ ਸੋਮਵਾਰ ਨੂੰ ਤੇਜ਼ ਲਹਿਰਾਂ ਦੇ ਵਹਾਅ ਕਾਰਨ ਤੱਟ ’ਤੇ ਆ ਗਿਆ ਸੀ, ਇਸ ਦਾ ਭਾਰ ਕਰੀਬ ਚਾਰ ਟਨ ਸੀ।

ਜੰਗਲਾਤ ਅਧਿਕਾਰੀ ਗਿਰਿਜਾ ਦੇਸਾਈ ਨੇ ਕਿਹਾ ਕਿ ਮੁਸ਼ੱਕਤ ਤੋਂ ਬਾਅਦ ਬੁੱਧਵਾਰ ਤੜਕੇ ਵ੍ਹੇਲ ਦੇ ਬੱਚੇ ਨੂੰ ਡੂੁੰਘੇ ਪਾਣੀ ਵਿਚ ਭੇਜਿਆ ਗਿਆ ਸੀ ਪਰ ਬੁੱਧਵਾਰ ਦੇਰ ਰਾਤ ਲਹਿਰਾਂ ਨੇ ਇਸ ਨੂੰ ਤੱਟ ’ਤੇ ਲਿਆ ਪਟਕਿਆ। ਬੇਵਸੀ ਵਿਚ ਪਏ ਵ੍ਹੇਲ ਦੇ ਬੱਚੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਗੋਆ ਤੋਂ ਆਉਣ ਵਾਲੀ ਵਿਸ਼ੇਸ਼ ਟੀਮ ਉਸ ਦੀ ਆਟੋਪਸੀ ਜਾਂਚ ਕਰੇਗੀ, ਜਿਸ ਨਾਲ ਉਸ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।