ਸੁਖਦੇਵ ਗਰਗ, ਜਗਰਾਓਂ : ਜੀਐੱਚਜੀ ਅਕੈਡਮੀ ਜਗਰਾਓਂ ਵੱਲੋਂ ਵੀਰਵਾਰ ਕਰਵਾਏ ਵਿਗਿਆਨ ਤੇ ਹਿਸਾਬ ਵਿਸ਼ਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ‘ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਦੀ ਅਗਵਾਈ ਤੇ ਸਾਇੰਸ ਅਧਿਆਪਕ ਪ੍ਰਭਜੋਤ ਕੌਰ ਤੇ ਹਿਸਾਬ ਦੇ ਅਧਿਆਪਕ ਪਰਮਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਮੁਕਾਬਲੇ ‘ਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਚਾਰੋ ਹਾਊਸਾਂ ਦੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਹਾਊਸ ਮੁਤਾਬਕ ਟੀਮਾਂ ‘ਚ ਵੰਡਿਆ ਗਿਆ ਤੇ ਉਨ੍ਹਾਂ ਨੂੰ ਅਧਿਆਪਕਾਂ ਦੁਆਰਾ ਤਿੰਨ ਰਾਊਂਡ ‘ਚ, ਇਨ੍ਹਾਂ ਵਿਸ਼ਿਆਂ ਨੂੰ ਰੋਚਕ ਬਣਾਉਂਦੇ ਹੋਏ ਸਵਾਲ ਪੁੱਛੇ ਗਏ। ਇਸ ਮੁਕਾਬਲੇ ‘ਚ ਵਿਗਿਆਨ ਵਿਸ਼ੇ ‘ਚ ਨੌਵੀਂ ਡੀ ਨੇ ਪਹਿਲਾ ਸਥਾਨ, ਨੌਵੀਂ ਬੀ ਤੇ ਸੀ ਨੇ ਦੂਜਾ ਤੇ ਨੌਵੀਂ ਏ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਹਿਸਾਬ ਦੇ ਵਿਸ਼ੇ ‘ਚ ਨੌਵੀਂ ਏ ਨੇ ਪਹਿਲਾ, ਨੌਵੀਂ ਸੀ ਤੇ ਡੀ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਤੇ ਰਹੀਆਂ।

ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਨੇ ਦਰਜਾ ਪ੍ਰਰਾਪਤ ਕਰਨ ਵਾਲੀਆਂ ਜਮਾਤਾਂ ਨੂੰ ਵਧਾਈ ਦਿੰਦਿਆਂ ਕਿਹਾ ਵਿਦਿਆਰਥੀਆਂ ਅੰਦਰ ਪੜ੍ਹਾਈ ਪ੍ਰਤੀ ਰੁਚੀ ਜਗਾਉਣ ਲਈ ਪੜ੍ਹਾਈ ਨੂੰ ਰੋਚਕ ਬਣਾਉਣਾ ਬਹੁਤ ਜ਼ਰੂਰੀ ਹੈ।