ਪੰਜਾਬੀ ਜਾਗਰਣ ਪ੍ਰਤੀਨਿਧ, ਜਗਰਾਓਂ : ਸਥਾਨਕ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਦੀ ਧਨਕ ਦੀਵਾਲੀ ਮੇਲੇ ‘ਚ ਕਰਵਾਏ ਮੁਕਾਬਲਿਆਂ ‘ਚ ਛਾਇਆ ਰਿਹਾ।
ਪਿੰ੍ਸੀਪਲ ਰਾਜਪਾਲ ਕੌਰ ਨੇ ਦੱਸਿਆ ਵਿਦਿਆਰਥੀਆਂ ਨੇ ਸੀਟੀ ਯੂਨੀਵਰਸਿਟੀ ਵੱਲੋਂ ਕਰਵਾਏ ‘ਧਨਕ ਦੀਵਾਲੀ ਮੇਲੇ’ ਤੇ ਸ਼੍ਰੀ ਰਾਮ ਕਾਲਜ ਡੱਲਾ ‘ਚ ਹੋਏ ਮੁਕਾਬਲਿਆਂ ‘ਚੋਂ ਲੜਕਿਆਂ ਨੇ ਟਗ ਆਫ਼ ਵਾਰ ‘ਚ ਪਹਿਲਾ ਸਥਾਨ, ਰੱਸਾ ਟੱਪਣ ਮੁਕਾਬਲੇ ‘ਚ ਦੂਜਾ ਸਥਾਨ, ਥ੍ਰੀ ਲੈੱਗ ਰੇਸ ‘ਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਲੜਕੀਆਂ ਨੇ ਖੇਡ ਮੁਕਾਬਲਿਆਂ ‘ਚ ਲੈਮਨ ਤੇ ਸਪੂਨ ਰੇਸ ‘ਚ ਪਹਿਲਾ ਸਥਾਨ, ਥ੍ਰੀ ਲੈੱਗ ਰੇਸ ‘ਚ ਪਹਿਲਾ ਤੇ ਦੂਜਾ ਸਥਾਨ ਰੱਸਾ ਟੱਪਣ ਮੁਕਾਬਲੇ ‘ਚ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਸਭਿਆਚਾਰਕ ਮੁਕਾਬਲਿਆਂ ‘ਚ ਗੀਤ ਸੁਰ ਸਰਤਾਜ ਮੁਕਾਬਲੇ ‘ਚ ਦੂਜਾ ਸਥਾਨ ਤੇ ਭੰਗੜੇ, ਥੀਏਟਰ ਕੋਰੀਓਗ੍ਰਾਫੀ ਤੇ ਭੰਡ ਪੇਸ਼ਕਾਰੀ ‘ਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਸਾਖਰਤਾ ਮੁਕਾਬਲਿਆਂ ‘ਚ ਕਵਿਤਾ ਪੇਸ਼ਕਾਰੀ ‘ਚ ਤੇ ਭਾਸ਼ਣ ਮੁਕਾਬਲੇ ‘ਚ ਦੂਜਾ ਸਥਾਨ, ਫਾਈਨ ਆਰਟ ਮੁਕਾਬਲੇ ‘ਚ ਮਿੱਟੀ ਮਾਡਿਲੰਗ ਮੁਕਾਬਲੇ ‘ਚ ਪਹਿਲਾ ਤੇ ਦੂਜਾ ਦੋਵੇਂ ਸਥਾਨ, ਕਾਰਟੂਨਿੰਗ ਮੁਕਾਬਲੇ ‘ਚ ਪਹਿਲਾ, ਫੇਸ ਪੇਂਟਿੰਗ ਮੁਕਾਬਲੇ ‘ਚ ਦੂਜਾ ਸਥਾਨ, ਰੰਗੋਲੀ ਮੁਕਾਬਲੇ ‘ਚ ਦੂਜਾ ਤੇ ਕਾਲਪਨਿਕ ਚਿੱਤਰਕਾਰੀ ‘ਚ ਪਹਿਲਾ ਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਪੁਜੀਸ਼ਨਾਂ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।


